ਮੁੰਬਈ ਦੇ ਲੋਨਾਵਾਲਾ ਖੇਤਰ ਵਿੱਚ ਐਤਵਾਰ ਨੂੰ ਭੂਸ਼ੀ ਡੈਮ ਦੇ ਬੈਕਵਾਟਰ ਦੇ ਕੋਲ ਇੱਕ ਝਰਨੇ ਦੇ ਤੇਜ਼ ਪਾਣੀ ਵਿਚ ਇੱਕ ਪਰਿਵਾਰ ਦੇ ਪੰਜ ਮੈਂਬਰ ਵਹਿ ਗਏ। ਘਟਨਾ ਦੁਪਹਿਰ ਕਰੀਬ 1:30 ਵਜੇ ਵਾਪਰੀ, ਪੁਲਿਸ ਨੇ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪਾਣੀ ਵਿਚ ਡੁੱਬਣ ਕਾਰਣ ਇੱਕ ਔਰਤ ਅਤੇ ਦੋ ਲੜਕੀਆਂ ਦੀ ਮੌਤ ਹੋ ਗਈ। ਜਦਕਿ ਪਰਿਵਾਰ ਦੇ 4-9 ਸਾਲ ਦੇ ਦੋ ਬੱਚੇ ਲਾਪਤਾ ਹੋ ਗਏ। ਇਸ ਘਟਨਾ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿੰਦੇ ਨਜ਼ਰ ਆ ਰਹੇ ਹਨ।
ਝਰਨੇ ਦੇ ਪਾਣੀ 'ਚ ਇਕ ਹੀ ਪਰਿਵਾਰ ਦੇ 5 ਲੋਕ ਡੁੱਬੇ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਪੁਣੇ ਦੇ ਲੋਨਾਵਾਲਾ ਖੇਤਰ ਵਿੱਚ ਭੂਸ਼ੀ ਡੈਮ ਦੇ ਬੈਕਵਾਟਰ ਨੇੜੇ ਇੱਕ ਝਰਨੇ ਵਿੱਚ ਡੁੱਬਣ ਨਾਲ ਇੱਕ ਔਰਤ ਅਤੇ ਦੋ ਲੜਕੀਆਂ, ਤੇ 4 ਅਤੇ 9 ਸਾਲ ਦੀ ਉਮਰ ਦੇ ਬੱਚੇ ਸ਼ਾਮਲ ਹਨ, ਡੁੱਬ ਗਏ। ਪੁਣੇ ਗ੍ਰਾਮੀਣ ਪੁਲਿਸ ਦੇ ਐਸਪੀ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਪਰਿਵਾਰ ਪਿਕਨਿਕ ਲਈ ਝਰਨੇ ਦੇ ਨੇੜੇ ਗਿਆ ਸੀ।
ਮ੍ਰਿਤਕਾਂ ਦੀ ਪਛਾਣ
ਮ੍ਰਿਤਕਾਂ 'ਚ ਪਛਾਣ ਸ਼ਹਿਸਤਾ ਅੰਸਾਰੀ (36), ਅਮੀਮਾ ਅੰਸਾਰੀ (13) ਅਤੇ ਉਮਰਾ ਅੰਸਾਰੀ (8) ਦੀਆਂ ਲਾਸ਼ਾਂ ਐਤਵਾਰ ਨੂੰ ਹੀ ਬਰਾਮਦ ਕਰ ਲਈਆਂ ਗਈਆਂ ਸਨ, ਜਦਕਿ ਅਦਨਾਨ ਅੰਸਾਰੀ (4) ਅਤੇ ਮਾਰੀਆ ਸਈਦ (9) ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।ਇਸ ਹਾਦਸੇ 'ਚ ਤਿੰਨ ਲੋਕਾਂ ਦਾ ਬਚਾਅ ਹੋ ਗਿਆ।
50 ਹਜ਼ਾਰ ਤੋਂ ਵੱਧ ਦੀ ਭੀੜ ਸੀ
ਪੁਲਿਸ ਅਧਿਕਾਰੀ ਨੇ ਅੰਦਾਜ਼ਾ ਲਗਾਇਆ ਕਿ ਐਤਵਾਰ ਨੂੰ 50,000 ਤੋਂ ਵੱਧ ਲੋਕ ਲੋਨਾਵਾਲਾ ਆਏ ਸਨ। ਚੇਤਾਵਨੀਆਂ ਦੇ ਬਾਵਜੂਦ, ਲੋਕ ਭੂਸ਼ੀ ਡੈਮ ਦੇ ਉੱਪਰ ਪਹਾੜੀ ਦੇ ਖਤਰਨਾਕ ਖੇਤਰਾਂ ਵਿੱਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਕੇ ਲੋਕ ਝਰਨੇ ਦੇ ਹੇਠਾਂ ਮਸਤੀ ਕਰਨ ਲਈ ਭੂਸ਼ੀ ਡੈਮ ਖੇਤਰ ਵਿੱਚ ਆਉਂਦੇ ਹਨ।