ਕੋਲਕਾਤਾ ਦੇ ਸ਼ਾਇਰਾਬਾਦ ਵਿੱਚ ਇੱਕ ਇੰਜਨ ਆਇਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਤੋਂ ਬਾਅਦ ਫੈਕਟਰੀ ਵਿੱਚੋਂ ਕਾਲੇ ਧੂੰਏਂ ਦਾ ਗੁਬਾਰ ਨਿਕਲ ਰਿਹਾ ਹੈ। ਅੱਗ ਨੇ ਸਾਰੇ ਅਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਅੱਗ ਬੁਝਾਉਣ 'ਚ ਲੱਗੀ ਹੋਈ ਹੈ।
ਬ੍ਰਿਗੇਡ ਦੀ ਟੀਮ ਅੱਗ ਬੁਝਾਉਣ 'ਚ ਜੁਟੀ
ਅੱਗ ਇੰਨੀ ਭਿਆਨਕ ਹੈ ਕਿ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਪਰ ਇਸ ਦੇ ਬਾਵਜੂਦ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਦੀ ਟੀਮ ਅੱਗ 'ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਅੱਗ ਕਿਵੇਂ ਲੱਗੀ ਫਿਲਹਾਲ ਇਸਦੀ ਕੋਈ ਜਾਣਕਾਰੀ ਨਹੀਂ
ਇੰਜਨ ਆਇਲ ਫੈਕਟਰੀ ਵਿੱਚ ਅੱਗ ਕਿਵੇਂ ਲੱਗੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਸ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਸੁਰੱਖਿਅਤ ਹਨ। ਪੁਲਿਸ ਦਾ ਕਹਿਣਾ ਹੈ ਕਿ ਅੱਗ ਬੁਝਾਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅੱਗ ਕਿੱਦਾ ਅਤੇ ਕਿਸਨੇ ਲਗਾਈ।
ਅੱਗ ਲੱਗਣ ਤੋਂ ਬਾਅਦ ਮਚੀ ਭੱਜ-ਦੌੜ
ਜਿਵੇਂ ਹੀ ਲੋਕਾਂ ਨੂੰ ਫੈਕਟਰੀ 'ਚ ਅੱਗ ਲੱਗਣ ਦਾ ਪਤਾ ਲੱਗਾ ਤਾਂ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਮੌਕੇ 'ਤੇ ਪਹੁੰਚੀ ਪੁਲਸ ਨੇ ਫੈਕਟਰੀ 'ਤੇ ਬੈਰੀਕੇਡਿੰਗ ਕੀਤੀ ਤੇ ਭੱਜ ਰਹੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ।