ਪੰਜਾਬ ਚ ਮਾਨਸੂਨ ਨੇ ਪਹਿਲੇ ਹਫ਼ਤੇ ਹੀ ਦਸਤਕ ਦੇ ਦਿੱਤੀ ਹੈ | ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੇਖਣ ਨੂੰ ਮਿਲਿਆ | ਮੀਂਹ ਦੇ ਕਾਰਨ ਲੋਕਾਂ ਦੇ ਘਰ ਤੇ ਦੁਕਾਨਾਂ 'ਚ ਪਾਣੀ ਵੜ ਗਿਆ ਹੈ | ਉੱਥੇ ਮਾਨਸਾ ਤੋਂ ਇੱਕ ਵੀਡੀਉ ਵੀ ਸਾਹਮਣੇ ਆਈ ਹੈ ਜਿੱਥੇ ਮੀਂਹ ਦੇ ਕਾਰਨ ਬੈਂਕ ਵਿੱਚ ਪਾਣੀ ਭਰ ਗਿਆ ਹੈ |
ਬੈਂਕ 'ਚ ਪਾਣੀ ਭਰ ਜਾਣ ਕਾਰਨ ਕੰਮ ਵੀ ਹੋ ਰਿਹਾ ਹੈ ਪ੍ਰਭਾਵਿਤ
ਵੀਡੀਉ ਚ ਦੇਖਿਆ ਜਾਂ ਸਕਦਾ ਹੈ ਕਿ ਬੈਂਕ ਚ ਪਾਣੀ ਭਰਿਆ ਹੋਇਆ ਹੈ | ਬੈਂਕ ਸਟਾਫ਼ ਪਾਣੀ ਭਾਰ ਜਾਣ ਕਾਰਨ ਕੰਮ ਨਹੀ ਕਰ ਪਾ ਰਹੇ ਹਨ | ਇਸ ਨਾਲ ਬੈਂਕ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ | ਉੱਥੇ ਹੀ ਸੜਕਾਂ 'ਤੇ ਵੀ ਕਾਫੀ ਜਿਆਦਾ ਪਾਣੀ ਭਰਿਆ ਹੋਇਆ ਹੈ |
ਪੰਜਾਬ ਦੇ 6 ਜਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ ਦੇ 6 ਜਿਲ੍ਹਿਆਂ 'ਚ ਮੀਂਹ ਦਾ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ | ਹਿਮਾਚਲ ਪ੍ਰਦੇਸ਼ 'ਚ 9 ਜੁਲਾਈ ਤਕ ਮੀਂਹ ਪੈਣ ਦੀ ਸੰਭਾਵਨਾ ਹੈ | ਹਿਮਾਚਲ ਪ੍ਰਦੇਸ਼ ਦੇ ਮੰਡੀ ਚ ਮੀਂਹ ਦੇ ਕਾਰਨ 60 ਸੜਕਾਂ ਬੰਦ ਹੋ ਗਈਆਂ ਹਨ | ਚੰਡੀਗੜ੍ਹ ਚ ਵੀ ਮੌਸਮ ਵਿਭਾਗ ਨੇ ਦੋ ਦਿਨ ਤਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਕੀਤੀ ਹੈ |