ਜਲੰਧਰ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਹੇ ਮਹਿੰਦਰ ਸਿੰਘ ਕੇਪੀ ਦੀ ਪਤਨੀ ਸੁਮਨ ਕੇਪੀ ਦਾ ਦਿਹਾਂਤ ਹੋ ਗਿਆ। ਉਹ 68 ਸਾਲਾਂ ਦੇ ਸਨ। ਸੁਮਨ ਕੇਪੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਸੁਮਨ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ।
2012 ਵਿਚ ਲੜ ਚੁੱਕੇ ਹਨ ਚੋਣ
ਦੱਸ ਦਈਏ ਕਿ 2012 'ਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਹਲਕਾ ਪੱਛਮੀ ਤੋਂ ਵਿਧਾਇਕ ਦੇ ਅਹੁਦੇ ਲਈ ਚੋਣ ਲੜੀ ਸੀ, ਜਿਸ ਵਿੱਚ ਭਾਜਪਾ ਦੇ ਭਗਤ ਚੁੰਨੀ ਲਾਲ ਜੇਤੂ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਪੀਜੀਆਈ ਤੋਂ ਉਨ੍ਹਾਂ ਨੂੰ ਜਵਾਬ ਦਿੱਤਾ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਤਰੀਕ ਅਤੇ ਸਮਾਂ ਬਾਅਦ ਵਿੱਚ ਤੈਅ ਕੀਤਾ ਜਾਵੇਗਾ।
ਅੰਤਿਮ ਸੰਸਕਾਰ 8 ਜੁਲਾਈ ਨੂੰ
ਸੁਮਨ ਕੇਪੀ ਦਾ ਅੰਤਿਮ ਸੰਸਕਾਰ ਭਲਕੇ ਮਿਤੀ 8 ਤਰੀਕ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ।