ਅੰਮ੍ਰਿਤਸਰ/ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਪੰਜਾਬ ਪੁਲਸ ਵੱਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਸੁਰਿੰਦਰ ਨਰੂਲਾ ਦਾ ਲਿਖਿਆ ਅਤੇ ਦਲਜੀਤ ਸਿੰਘ ਸੋਨਾ ਦਾ ਨਿਰਦੇਸ਼ਿਤ ਨਸ਼ਿਆਂ ਦੇ ਖ਼ਿਲਾਫ਼ ਖੂਬਸੂਰਤ ਨਾਟਕ 'ਸਰਹੱਦਾਂ ਹੋਰ ਵੀ ਨੇ' ਦੀ ਪੇਸ਼ਕਾਰੀ ਕੀਤੀ ਗਈ।
ਪੁਲਸ ਕਮਿਸ਼ਨਰ ਵੱਲੋਂ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ ਗਈ। ਲਗਭਗ 2000 ਦੇ ਕਰੀਬ ਦਰਸ਼ਕਾਂ ਨੇ ਤਾੜੀਆਂ ਨਾਲ ਕਲਾਕਾਰਾਂ ਦਾ ਹੌਂਸਲਾ ਵਧਾਇਆ। ਕਾਫੀ ਮੌਕਿਆਂ ਤੇ ਦਰਸ਼ਕ ਭਾਵੁਕ ਵੀ ਨਜ਼ਰ ਆਏ।
ਨਾਟਕ ਵਿੱਚ ਅਨਮੋਲਪ੍ਰੀਤ ਕੌਰ, ਸ਼ਰਨਜੀਤ ਰਟੌਲ, ਗੁਰਮਨ, ਹਰਮਨ, ਮਨਿੰਦਰ ਸਿੰਘ, ਮਨਪ੍ਰੀਤ ਸਨਿਆਲ, ਫ਼ਕੀਰ ਚੰਦ, ਹਰਸ਼ਵੀਰ, ਗੁਰਵਿੰਦਰ ਕੌਰ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਅੰਤ ਵਿੱਚ ਪੁਲਸ ਕਮਿਸ਼ਨਰ ਨੇ ਸਭ ਕੋਲੋਂ ਨਸ਼ਿਆਂ ਤੋਂ ਦੂਰ ਰਹਿਣ ਦੀ ਸੰਹੁ ਚੁਕਾਈ ਅਤੇ ਕਲਾਕਾਰਾਂ ਨੂੰ ਸਨਮਾਨਤ ਵੀ ਕੀਤਾ।