ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਜੂਨ ਮਹੀਨੇ ਦੇ ਅਖੀਰਲੇ ਸ਼ਨੀਵਾਰ ਦਾ ਸਮਾਗਮ ਬੜੇ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਵਾਰ ਦੇ ਸਮਾਗਮ ਵਿੱਚ ਆਰਟ ਨਾਟ ਮੰਚ ਵੇਰਕਾ(ਅੰਮ੍ਰਿਤਸਰ) ਦੀ ਟੀਮ ਵੱਲੋਂ ਮਾਸਟਰ ਕੁਲਜੀਤ ਸਿੰਘ ਵੇਰਕਾ ਦੀ ਨਿਰਦੇਸ਼ਨਾਂ ਹੇਠ ਵਿਸ਼ਵ ਪ੍ਰਸਿੱਧ ਲੇਖਕ ਓਮ ਪ੍ਰਕਾਸ਼ ਵਾਲਮੀਕੀ ਦੀ ਸਵੈ ਜੀਵਨੀ ਜੂਠਨ ਤੇ ਅਧਾਰਿਤ ਲੇਖਕ ਬਲਰਾਮ ਜੀ ਦੀ ਰਚਨਾ ਇੱਕ ਪਾਤਰੀ ਨਾਟਕ ਪੇਸ਼ ਕੀਤਾ ਗਿਆ।
ਸਮਾਗਮ ਦਾ ਰਸਮੀ ਉਦਘਾਟਨ ਜੀ. ਟੀ. ਬੀ. ਨੈਸ਼ਨਲ ਕਾਲਜ ਦਾਖਾ ਦੇ ਪ੍ਰਿੰਸੀਪਲ ਡਾਕਟਰ ਅਵਤਾਰ ਸਿੰਘ ਜੀ ਨੇ ਕੀਤਾ ।ਉਹਨਾਂ ਕਿਹਾ ਕਿ ਲੋਕ ਕਲਾ ਮੰਚ ਦਾ ਇਹ ਬਹੁਤ ਵੱਡਾ ਯਤਨ ਹੈ ਕਿ ਉਹ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਵਾਉਂਦੇ ਹਨ।ਉਹਨਾਂ ਦੇ ਨਾਲ ਦਲਜੀਤ ਸਿੰਘ ਗੋਰਾ ਸੀਟੂ ਆਗੂ,ਕਵੀ ਸਾਧੂ ਸਿੰਘ, ਸਾਬਕਾ ਹੈੱਡ ਮਾਸਟਰ ਲਖਿੰਦਰ ਸਿੰਘ, ਪ੍ਰਿੰਸੀਪਲ ਰਾਜਿੰਦਰ ਸਿੰਘ, ਵਿਜੈ ਮੋਗਾ ਤਰਕਸ਼ੀਲ਼ ਆਗੂ, ਗੁਰਜੀਤ ਸਿੰਘ ਅਤੇ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਮੋਮਬੱਤੀਆਂ ਬਾਲ ਕੇ ਹਨ੍ਹੇਰ ਨੂੰ ਚੀਰਨ ਦਾ ਸੰਦੇਸ਼ ਦਿੱਤਾ।
ਇਸ ਮੌਕੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਸੱਦੇ ਤੇ ਕਨੈਡਾ ਵਿਖੇ ਆਪਣਾ ਨਾਟਕ "ਅੱਲੜ੍ਹ ਉਮਰਾਂ ਘੁੱਪ ਹਨੇਰੇ" ਖੇਡਣ ਗਏ ਹਰਕੇਸ਼ ਚੌਧਰੀ ਜੀ ਨੇ ਆਪਣੀ ਕਨੈਡਾ ਫੇਰੀ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪੂੰਜੀਵਾਦੀ ਨਿਜਾਮ ਕਿਸ ਤਰ੍ਹਾਂ ਮਨੁੱਖ ਨੂੰ ਮਸ਼ੀਨ ਬਣਾ ਕੇ ਉਸਦੀ ਸੰਵੇਦਨਸ਼ੀਲਤਾ ਅਤੇ ਕਿਰਤ ਨੂੰ ਹੱੜਪ ਕਰ ਰਿਹਾ ਹੈ। ਕਿਰਤੀ ਲੋਕਾਂ ਨੂੰ ਇੱਕਜੁੱਟਤਾ ਨਾਲ ਦੇਸ਼ ਭਗਤਾਂ ਦੇ ਰਾਹ ਤੁਰਨ ਦੀ ਲੋੜ ਹੈ।
ਇਸ ਉਪਰੰਤ ਨਾਟਕ ਜੂਠ ਪੇਸ਼ ਹੋਇਆ ਅੱਤ ਦੀ ਗਰਮੀ ਵਿੱਚ ਵੀ ਡਾਕਟਰ ਜਸਮੀਤ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਅੱਖ ਨਾ ਝਮਕਣ ਦਿੱਤੀ। ਦਰਸ਼ਕਾਂ ਨੇ ਖੜੇ ਹੋ ਕੇ ਨਾਟਕ ਦੇ ਅੰਤ ਤੇ ਤਾੜੀਆਂ ਮਾਰ ਕੇ ਸਵਾਗਤ ਕੀਤਾ।
ਇਸ ਮੌਕੇ ਟੀਮ ਦਾ ਸਨਮਾਨ ਡਾਕਟਰ ਅਵਤਾਰ ਸਿੰਘ, ਕਮਲਜੀਤ ਮੋਹੀ, ਦੀਪਕ ਰਾਏ, ਅਨਿਲ ਸੇਠੀ, ਭਾਗ ਸਿੰਘ, ਉੱਘੇ ਪੱਤਰਕਾਰ ਸੰਤੋਖ ਗਿੱਲ, ਅੰਜੂ ਚੌਧਰੀ, ਜਰਨੈਲ ਗਿੱਲ, ਬਲਜੀਤ ਕੌਰ, ਗੁਰਿੰਦਰ ਗੁਰੀ, ਜੁਝਾਰ ਸਿੰਘ, ਕਰਨਵੀਰ ਸਿੰਘ, ਸੁਖਜੀਤ ਕੌਰ ਨੇ ਸਾਂਝੇ ਰੂਪ ਵਿੱਚ ਕੀਤਾ।
ਸਟੇਜ ਸਕੱਤਰ ਦੀ ਜਿੰਮੇਵਾਰੀ ਦੀਪਕ ਰਾਏ ਨੇ ਨਿਭਾਈ। ਇਸ ਮੌਕੇ ਗੁਲਸ਼ਨ ਰਾਏ ਸੀ.ਏ. ਲੈਕ. ਪ੍ਰਗਟ ਸਿੰਘ, ਲੈਕ. ਇੱਕਬਾਲ ਸਿੰਘ,ਸੁਖਦੀਪ ਸਿੰਘ, ਨੀਰਜਾ, ਮਾ.ਜਗਦੀਪ ਸਿੰਘ,ਬੀ.ਪਾਜੇਟਿਵ ਚੈਨਲ ਤੋ ਇੰਦਰਪਾਲ ਸਿੰਘ ਆਦਿ ਹਾਜ਼ਰ ਸਨ।