ਪਟਿਆਲਾ ਵਿੱਚ ਇਕ ਕਾਰ ਨੇ ਦੂਜੇ ਵਾਹਨਾਂ ਨੂੰ ਟੱਕਰ ਮਾਰਦੇ ਹੋਏ ਇਸ ਤਰ੍ਹਾਂ ਦਹਿਸ਼ਤ ਫੈਲਾ ਦਿੱਤੀ ਜਿਵੇਂ ਕੋਈ ਵੀਡੀਓ ਗੇਮ ਖੇਡ ਰਿਹਾ ਹੋਵੇ। 3 ਨੌਜਵਾਨ ਕਾਰ ਵਿਚ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਮੌਕੇ ਤੋਂ ਫਰਾਰ ਹੋ ਗਿਆ। ਡਰਾਈਵਰੀ ਇੰਨੀ ਲਾਪਰਵਾਹੀ ਨਾਲ ਕੀਤੀ ਕਿ ਕਾਰ ਨਾਲ ਕਈ ਲੋਕਾਂ ਅਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਕਾਰ ਨੇ ਪੁਰਾਣੇ ਬੱਸ ਸਟੈਂਡ ਤੋਂ ਰਾਜਪੁਰਾ ਰੋਡ ਤੱਕ ਕਾਫੀ ਹਫੜਾ-ਦਫੜੀ ਮਚਾਈ। ਜਿਸ ਨੂੰ ਮੌਤ ਦੀ ਕਾਰ ਵਜੋਂ ਦੇਖਿਆ ਜਾ ਰਿਹਾ ਹੈ।
ਕਾਫੀ ਦੇਰ ਪਿੱਛਾ ਕਰਨ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਕਾਰ ਬਹੁਤ ਸਾਰੇ ਲੋਕਾਂ ਨੂੰ ਤੇ ਕਾਰਾਂ ਨੂੰ ਟੱਕਰ ਮਾਰ ਰਹੀ ਹੈ। ਲੋਕਾਂ ਨੇ ਕਾਰ ਦਾ ਪਿੱਛਾ ਕੀਤਾ। ਨੌਜਵਾਨਾਂ ਨੇ ਕਿਤੇ ਵੀ ਬ੍ਰੇਕ ਨਹੀਂ ਲਗਾਈ।
ਕਾਰ ਦਾ ਨੰਬਰ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ, ਜੋ ਕਿ HR 26G 6977 ਹੈ। ਕਾਰ ਦੀ ਪੂਰੀ ਜਾਂਚ ਕੀਤੀ ਗਈ ਹੈ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ, ਇੱਕ ਫਰਾਰ ਹੋ ਗਿਆ ਹੈ।