ICC Ranking : ਜਸਪ੍ਰੀਤ ਬੁਮਰਾਹ ਦਾ ਨੰਬਰ-1 ‘ਤੇ ਕਬਜ਼ਾ, ਰਵਿੰਦਰ ਜਡੇਜਾ ਤੇ ਸ਼ੁਭਮਨ ਗਿੱਲ ਦਾ ਜਲਵਾ

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੁਮਰਾਹ ਪਿਛਲੇ 21 ਮਹੀਨਿਆਂ ਤੋਂ ਲਗਾਤਾਰ ਦੁਨੀਆ ਦੇ ਨੰਬਰ-1 ਟੈਸਟ ਗੇਂਦਬਾਜ਼ ਬਣੇ ਹੋਏ ਹਨ।

ਖ਼ਬਰੀਸਤਾਨ ਨੈਟਵਰੱਕ : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੁਮਰਾਹ ਪਿਛਲੇ 21 ਮਹੀਨਿਆਂ ਤੋਂ ਲਗਾਤਾਰ ਦੁਨੀਆ ਦੇ ਨੰਬਰ-1 ਟੈਸਟ ਗੇਂਦਬਾਜ਼ ਬਣੇ ਹੋਏ ਹਨ। ਨਵੰਬਰ 2024 ਵਿੱਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਾਦਸ਼ਾਹਤ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਿਆ ਹੈ। ਇਸ ਵੇਲੇ ਬੁਮਰਾਹ 870 ਰੇਟਿੰਗ ਅੰਕਾਂ ਨਾਲ ਸਿਖਰ ‘ਤੇ ਕਾਇਮ ਹਨ।

ਰਵਿੰਦਰ ਜਡੇਜਾ ਨੇ ਵੀ ਬਣਾਇਆ ਅਪਣਾ ਦਬਦਬਾ
ਇਸ ਦੇ ਨਾਲ ਹੀ ਭਾਰਤ ਦੇ ਆਲਰਾਊਂਡਰ ਰਵਿੰਦਰ ਜਡੇਜਾ ਵੀ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਆਪਣਾ ਦਬਦਬਾ ਬਣਾਏ ਹੋਏ ਹਨ। ਜਡੇਜਾ ਪਿਛਲੇ 1556 ਦਿਨਾਂ ਤੋਂ ਲਗਾਤਾਰ ਨੰਬਰ-1 ਪੋਜ਼ੀਸ਼ਨ ‘ਤੇ ਬਿਰਾਜਮਾਨ ਹਨ। ਉਹ ਆਖਰੀ ਵਾਰ 9 ਮਈ 2022 ਨੂੰ ਸਿਖਰ ‘ਤੇ ਪਹੁੰਚੇ ਸਨ ਅਤੇ ਤਦ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਕੋਈ ਪਿੱਛੇ ਨਹੀਂ ਛੱਡ ਸਕਿਆ।

ਦੂਜੇ ਪਾਸੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਵੀ ਵਨਡੇ ਰੈਂਕਿੰਗ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਦਿਆਂ ਭਾਰਤੀ ਕ੍ਰਿਕਟ ਦਾ ਮਾਣ ਵਧਾਇਆ ਹੈ।

ਬਾਬਰ ਆਜ਼ਮ ਦੀ ਟੌਪ-10 ਵਿੱਚ ਜ਼ਬਰਦਸਤ ਵਾਪਸੀ
ਪਾਕਿਸਤਾਨ ਦੇ ਟੈਸਟ ਕਪਤਾਨ ਬਾਬਰ ਆਜ਼ਮ ਨੇ ਇੱਕ ਵਾਰ ਫਿਰ ਬੱਲੇਬਾਜ਼ਾਂ ਦੀ ਆਈਸੀਸੀ ਟੈਸਟ ਰੈਂਕਿੰਗ ਦੇ ਟੌਪ-10 ਵਿੱਚ ਵਾਪਸੀ ਕਰ ਲਈ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰੈਂਕਿੰਗ ਵਿੱਚ ਬਾਬਰ ਨੇ 5 ਸਥਾਨਾਂ ਦੀ ਲੰਮੀ ਛਾਲ ਮਾਰੀ ਹੈ ਅਤੇ ਹੁਣ ਉਹ 716 ਰੇਟਿੰਗ ਅੰਕਾਂ ਨਾਲ 10ਵੇਂ ਨੰਬਰ ‘ਤੇ ਪਹੁੰਚ ਗਏ ਹਨ।

ਬਾਬਰ ਆਜ਼ਮ ਨੂੰ ਵੈਸਟਇੰਡੀਜ਼ ਦੇ ਖਿਲਾਫ ਖੇਡੀ ਗਈ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਸਿੱਧਾ ਫਾਇਦਾ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸਭ ਤੋਂ ਵੱਧ 193 ਦੌੜਾਂ ਬਣਾਈਆਂ। ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 88 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡਣ ਤੋਂ ਬਾਅਦ, ਦੂਜੀ ਪਾਰੀ ਵਿੱਚ ਨਾਬਾਦ 24 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਦੇ ਦਮ ‘ਤੇ ਉਨ੍ਹਾਂ ਦੀ ਰੈਂਕਿੰਗ ਵਿੱਚ ਇਹ ਸੁਧਾਰ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *