Ronaldo ਨੇ ਗਰਲਫ੍ਰੈਂਡ Georgina Rodriguez ਨਾਲ ਰਚਾਇਆ ਵਿਆਹ, ਪੁਰਤਗਾਲ ‘ਚ ਕੀਤੀ ਕੋਰਟ ਮੈਰਿਜ

ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਵਿੱਚ ਆਪਣੀ ਲੋਂਗਟਾਈਮ ਗਰਲਫ੍ਰੈਂਡ ਜੌਰਜੀਨਾ ਰੋਡ੍ਰਿਗਜ਼ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਨੇ ਮੰਗਲਵਾਰ ਨੂੰ ਇੱਕ ਨਿੱਜੀ ਸਮਾਗਮ ਦੌਰਾਨ ਕੋਰਟ ਮੈਰਿਜ ਕੀਤੀ। ਰੋਨਾਲਡੋ ਅਤੇ ਜੌਰਜੀਨਾ ਸਾਲ 2016 ਵਿੱਚ ਮੈਡ੍ਰਿਡ ਵਿੱਚ ਪਹਿਲੀ ਵਾਰ ਮਿਲੇ ਸਨ ਅਤੇ ਉਦੋਂ ਤੋਂ ਹੀ ਇੱਕ-ਦੂਜੇ ਦੇ ਨਾਲ ਰਹਿ ਰਹੇ ਹਨ। ਵਿਆਹ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਅੰਗੂਠੀਆਂ ਪਹਿਨੀਆਂ ਹੋਈਆਂ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਖ਼ਬਰੀਸਤਾਨ ਨੈਟਵਰੱਕ : ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਵਿੱਚ ਆਪਣੀ ਲੋਂਗਟਾਈਮ ਗਰਲਫ੍ਰੈਂਡ ਜੌਰਜੀਨਾ ਰੋਡ੍ਰਿਗਜ਼ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਨੇ ਮੰਗਲਵਾਰ ਨੂੰ ਇੱਕ ਨਿੱਜੀ ਸਮਾਗਮ ਦੌਰਾਨ ਕੋਰਟ ਮੈਰਿਜ ਕੀਤੀ। ਰੋਨਾਲਡੋ ਅਤੇ ਜੌਰਜੀਨਾ ਸਾਲ 2016 ਵਿੱਚ ਮੈਡ੍ਰਿਡ ਵਿੱਚ ਪਹਿਲੀ ਵਾਰ ਮਿਲੇ ਸਨ ਅਤੇ ਉਦੋਂ ਤੋਂ ਹੀ ਇੱਕ-ਦੂਜੇ ਦੇ ਨਾਲ ਰਹਿ ਰਹੇ ਹਨ। ਵਿਆਹ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਅੰਗੂਠੀਆਂ ਪਹਿਨੀਆਂ ਹੋਈਆਂ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਸਾਲ ਪਹਿਲਾਂ ਹੀ ਕੀਤੀ ਸੀ ਮੰਗਣੀ
ਇਸ ਜੋੜੇ ਨੇ ਠੀਕ ਇੱਕ ਸਾਲ ਪਹਿਲਾਂ 12 ਅਗਸਤ 2025 ਨੂੰ ਮੰਗਣੀ ਕੀਤੀ ਸੀ। ਉਸ ਸਮੇਂ ਜੌਰਜੀਨਾ ਨੇ ਆਪਣੀ ਮੰਗਣੀ ਦੀ ਅੰਗੂਠੀ ਦੀ ਤਸਵੀਰ ਸਾਂਝੀ ਕਰਦਿਆਂ ਇੱਕ ਭਾਵੁਕ ਸੁਨੇਹਾ ਲਿਖਿਆ ਸੀ। ਜ਼ਿਕਰਯੋਗ ਹੈ ਕਿ ਦੋਵਾਂ ਨੇ ਸਾਲ 2017 ਦੀ ਸ਼ੁਰੂਆਤ ਵਿੱਚ ਜ਼ਿਊਰਿਖ ਵਿੱਚ ਹੋਏ ਫੀਫਾ ਫੁੱਟਬਾਲ ਅਵਾਰਡਜ਼ ਦੌਰਾਨ ਪਹਿਲੀ ਵਾਰ ਜਨਤਕ ਤੌਰ ‘ਤੇ ਇਕੱਠੇ ਪਹੁੰਚ ਕੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ।

5 ਬੱਚਿਆਂ ਦੇ ਪਿਤਾ ਨੇ ਰੋਨਾਲਡੋ
ਸਪੈਨਿਸ਼ ਮਾਡਲ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਜੌਰਜੀਨਾ ਅਤੇ ਰੋਨਾਲਡੋ ਦੇ ਚਾਰ ਬੱਚੇ ਹਨ। ਇਨ੍ਹਾਂ ਵਿੱਚੋਂ ਐਵਾ ਮਾਰੀਆ ਅਤੇ ਮਾਤੇਓ ਦਾ ਜਨਮ ਸਾਲ 2017 ਵਿੱਚ ਸਰੋਗੇਸੀ ਰਾਹੀਂ ਹੋਇਆ ਸੀ, ਜਦੋਂ ਕਿ 2017 ਵਿੱਚ ਹੀ ਜੌਰਜੀਨਾ ਨੇ ਧੀ ਅਲਾਨਾ ਮਾਰਟਿਨਾ ਅਤੇ 2022 ਵਿੱਚ ਬੇਲਾ ਐਸਮੇਰਾਲਡਾ ਨੂੰ ਜਨਮ ਦਿੱਤਾ।

41 ਸਾਲਾ ਰੋਨਾਲਡੋ ਦਾ ਇੱਕ ਹੋਰ ਵੱਡਾ ਬੇਟਾ ਕ੍ਰਿਸਟੀਆਨੋ ਰੋਨਾਲਡੋ ਜੂਨੀਅਰ ਵੀ ਹੈ, ਜਿਸ ਦਾ ਜਨਮ ਸਾਲ 2010 ਵਿੱਚ ਹੋਇਆ ਸੀ। ਰੋਨਾਲਡੋ ਨੇ ਕਦੇ ਵੀ ਆਪਣੇ ਵੱਡੇ ਪੁੱਤਰ ਦੀ ਮਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਜਨਮ ਸਮੇਂ ਹੀ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਬੱਚੇ ਦੀ ਮਾਂ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੀ ਹੈ ਅਤੇ ਉਹ ਖੁਦ ਪੂਰੀ ਜ਼ਿੰਮੇਵਾਰੀ ਨਾਲ ਉਸ ਦੀ ਪਰਵਰਿਸ਼ ਕਰ ਰਹੇ ਹਨ।

Leave a Reply

Your email address will not be published. Required fields are marked *