ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 313 ਤੱਕ ਪਹੁੰਚ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦੋਂ ਕਿ 240 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮੌਸਮ ਵਿਭਾਗ ਨੇ ਅੱਜ ਵੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।
ਬਚਾਅ ਕਾਰਜ ਖਤਮ, ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ
ਜ਼ਮੀਨ ਖਿਸਕਣ ਦੀ ਇਹ ਘਟਨਾ 29 ਜੁਲਾਈ ਦੀ ਰਾਤ ਨੂੰ ਮੁੰਡਕਾਈ, ਚੂਰਾਮਾਲਾ, ਅੱਟਾਮਾਲਾ ਅਤੇ ਨੂਲਪੁਜ਼ਾ ਪਿੰਡਾਂ ਵਿੱਚ ਹੋਈ। ਘਰ, ਪੁਲ, ਸੜਕਾਂ ਅਤੇ ਵਾਹਨ ਵਹਿ ਗਏ। ਇਸ ਦੌਰਾਨ ਸੈਨਾ ਦੇ ਜਨਰਲ ਕਮਾਂਡਰ ਮੇਜਰ ਜਨਰਲ ਵੀਟੀ ਮੈਥਿਊ ਨੇ ਕਿਹਾ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ। ਹੁਣ ਸਿਰਫ਼ ਲਾਸ਼ਾਂ ਦੀ ਭਾਲ ਦਾ ਕੰਮ ਕੀਤਾ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਬਚਾਅ ਦਲ ਦੀ ਤਾਰੀਫ ਕੀਤੀ
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਅਸੀਂ ਇਸ ਔਖੇ ਸਮੇਂ ਵਿੱਚ ਭਾਰਤ ਦੇ ਨਾਲ ਹਾਂ। ਅਸੀਂ ਬਚਾਅ ਕਾਰਜ 'ਚ ਸ਼ਾਮਲ ਲੋਕਾਂ ਦੀ ਸ਼ਲਾਘਾ ਕਰਦੇ ਹਾਂ। ਦੂਜੇ ਪਾਸੇ ਵੀਰਵਾਰ ਨੂੰ ਵਾਇਨਾਡ ਪਹੁੰਚੇ ਸੀ | ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਅੱਜ ਵੀ ਇੱਥੇ ਪੀੜਤਾਂ ਨੂੰ ਮਿਲਣਗੇ।
ਕੇਰਲ 'ਚ 6 ਸਾਲ ਪਹਿਲਾਂ ਆਏ ਹੜ੍ਹ 'ਚ 483 ਲੋਕ ਮਰੇ ਸੀ
ਇਸ ਤੋਂ ਪਹਿਲਾਂ ਕੇਰਲ 'ਚ 2018 ਵਿੱਚ ਕੁਦਰਤੀ ਆਫ਼ਤ ਵਿੱਚ 483 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਤਬਾਹੀ ਨੂੰ ਰਾਜ ਦਾ 'ਸਦੀ ਦਾ ਹੜ੍ਹ' ਕਿਹਾ ਜਾਂਦਾ ਸੀ। ਇਸ ਤ੍ਰਾਸਦੀ ਵਿੱਚ ਨਾ ਸਿਰਫ਼ ਲੋਕਾਂ ਦੀਆਂ ਜਾਨਾਂ ਗਈਆਂ, ਸਗੋਂ ਜਾਇਦਾਦ ਅਤੇ ਰੋਜ਼ੀ-ਰੋਟੀ ਦਾ ਵੀ ਨੁਕਸਾਨ ਹੋਇਆ। ਕੇਂਦਰ ਸਰਕਾਰ ਨੇ 2018 ਦੇ ਹੜ੍ਹਾਂ ਨੂੰ 'ਗੰਭੀਰ ਕੁਦਰਤ ਦੀ ਆਫ਼ਤ' ਕਰਾਰ ਦਿੱਤਾ ਸੀ।