No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਜਲੰਧਰ ‘ਚ ਆਪ ਆਗੂ ਦੇ ਕਤਲ਼ ਮਾਮਲੇ ‘ਚ ਕਈ ਵੱਡੇ ਖੁਲਾਸੇ ਹੋਏ ਹਨ। ਉੱਥੇ ਹੀ ਅੱਜ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨਘਾਟ ‘ਚ ਦੁਪਹਿਰ 1 ਵਜੇ ਹੋਵੇਗਾ। ਉਹ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਛਾਉਣੀ ਦੇ ਵਾਰਡ 35 ਦੇ ਹਲਕਾ ਇੰਚਾਰਜ ਸਨ। ਉਨ੍ਹਾਂ ਦਾ ਪੋਸਟਮਾਰਟਮ ਰਾਤ ਕੀਤਾ ਗਿਆ। ਉਨ੍ਹਾਂ ਦੇ ਸਰੀਰ ਵਿੱਚੋਂ ਪੰਜ ਗੋਲੀਆਂ ਕੱਢੀਆਂ ਗਈਆਂ। ਇੱਕ ਗੋਲੀ ਗਰਦਨ ਦੇ ਸੱਜੇ ਪਾਸੇ, ਦੋ ਪੇਟ ਦੇ ਸੱਜੇ ਪਾਸੇ ਅਤੇ ਦੋ ਛਾਤੀ ਵਿੱਚ ਲੱਗੀਆਂ ਸਨ।

ਇਸ ਮਮਲੇ ‘ਚ ਇੱਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ‘ਚ ਹੁਣ ਲੱਕੀ ਓਬਰਾਏ ਦੇ ਨੌਕਰ ‘ਤੇ ਦੋਸ਼ ਲੱਗੇ ਹਨ। ਜੋ ਘਟਨਾ ਤੋਂ ਬਾਅਦ ਫਰਾਰ ਚੱਲ ਰਿਹਾ ਹੈ । ਇਸ ਕੇਸ ‘ਚ ਇੱਕ ਹੋਰ ਸੀਸੀਟੀਵੀ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਲੱਕੀ ਦੇ ਨੌਕਰ ਸ਼ਿੰਗਰੀ ਨੇ ਹੀ ਰੇਕੀ ਕੀਤੀ ਸੀ ਅਤੇ ਮੁਲਜ਼ਮਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੂਤਰਾਂ ਮੁਤਾਬਕ ਸੋਨੂ ਖੱਤਰੀ ਗੈਂਗ ਨਾਲ ਮਿਲ ਕੇ ਜੋਗਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਸੀਸੀਟੀਵੀ ਫੁੱਟੇਜ ‘ਚ ਐਕਟਿਵਾ ਸਵਾਰ ਸ਼ੂਟਰ ਅਤੇ ਕ੍ਰੇਟਾ ਗੱਡੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਕ੍ਰੇਟਾ ਕਾਰ ਨੂੰ ਲੱਕੀ ਦਾ ਨੌਕਰ ਚਲਾ ਰਿਹਾ ਸੀ। ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਵਾਰਦਾਤ ਕਰਨ ਆਏ ਮੁਲਜ਼ਮਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਐਕਟਿਵਾ ਸ਼ਿੰਗਰੀ ਦੀ ਨਿਕਲੀ। ਦਰਅਸਲ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮਿੱਠਾਪੁਰ ਵਾਲੇ ਰਸਤੇ ਤੋਂ ਨਿਕਲ ਗਏ ਸਨ। ਜਿਸ ਤੋਂ ਬਾਅਦ ਸ਼ਿੰਗਰੀ ਐਕਟਿਵਾ ਨੂੰ ਟਿਕਾਣੇ ਲਗਾ ਕੇ ਕ੍ਰੇਟਾ ਗੱਡੀ ਵਿੱਚ ਜਾਂਦਾ ਹੋਇਆ ਦਿਖਾਈ ਦਿੱਤਾ। ਹਾਲਾਂਕਿ ਪੁਲਿਸ ਦੇ ਹੱਥ ਅਜੇ ਐਕਟਿਵਾ ਨਹੀਂ ਲੱਗੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਸ਼ਿੰਗਰੀ ਵੱਲੋਂ ਨਸ਼ਾ ਕਰਨ ਕਾਰਨ ਲੱਕੀ ਨੇ ਉਸਦੀ ਪਿਟਾਈ ਕੀਤੀ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਸ਼ਿੰਗਰੀ ਨੇ ਮੁਲਜ਼ਮਾਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ।

ਘਟਨਾ ਤੋਂ ਬਾਅਦ ਅੱਪ ਆਗੂ ਦਾ ਨੌਕਰ ਹੈ ਗਾਇਬ

ਘਟਨਾ ਤੋਂ ਬਾਅਦ ਲੱਕੀ ਦਾ ਨੌਕਰ ਗਾਇਬ ਹੈ। ਪੁਲਿਸ ਦੇ ਸ਼ੱਕ ਦੀ ਸੂਈ ਨੌਕਰ ਵੱਲ ਵੀ ਘੁੰਮ ਗਈ ਹੈ ਅਤੇ ਪੁਲਿਸ ਉਸਦੇ ਐਂਗਲ ਤੋਂ ਜਾਂਚ ਅੱਗੇ ਵਧਾ ਰਹੀ ਹੈ। ਪੁਲਿਸ ਨੂੰ ਕਈ ਥਾਵਾਂ ‘ਤੇ ਕੈਮਰਿਆਂ ਵਿੱਚ ਨੌਕਰ ਨਜ਼ਰ ਆਇਆ ਹੈ ਅਤੇ ਇੱਕ ਕ੍ਰੇਟਾ ਕਾਰ ਦੇ ਨਾਲ ਵੀ ਉਹ ਦਿਖਾਈ ਦਿੱਤਾ। ਜਦੋਂ ਪੁਲਿਸ ਨੇ ਕਾਰ ਮਾਲਕ ਦਾ ਪਤਾ ਲਗਾਇਆ ਤਾਂ ਸਪੱਸ਼ਟ ਹੋਇਆ ਕਿ ਇਹ ਕਾਰ ਕਾਰ ਡੀਲਰ ਕਾਲੜਾ ਕੋਲ ਸੀ।

ਹਾਲਾਂਕਿ ਕਾਲੜਾ ਪਹਿਲਾਂ ਹੀ ਕਾਰ ਚੋਰੀ ਦੇ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਜਦੋਂ ਕਾਲੜਾ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਕਾਰ ਉਸ ਨੇ ਅਰੋੜਾ ਨੂੰ ਵੇਚ ਦਿੱਤੀ ਸੀ। ਪੁਲਿਸ ਜਦੋਂ ਅਰੋੜਾ ਕੋਲ ਪਹੁੰਚੀ ਤਾਂ ਖੁਲਾਸਾ ਹੋਇਆ ਕਿ ਉਸ ਨੇ ਕਾਰ ਬੈਂਕ ਲੋਨ ਰਾਹੀਂ ਖਰੀਦੀ ਸੀ, ਪਰ ਪੈਸਿਆਂ ਦੀ ਲੋੜ ਹੋਣ ਕਾਰਨ ਉਸ ਨੇ ਕਾਰ ਇੱਕ ਮਹੀਨੇ ਲਈ ਲੱਕੀ ਕੋਲ ਗਿਰਵੀ ਰੱਖ ਕੇ 2.40 ਲੱਖ ਰੁਪਏ ਲਏ ਸਨ। ਲੱਕੀ ਦੇ ਸਟਾਫ਼ ਨੇ ਪੁਲਿਸ ਨੂੰ ਦੱਸਿਆ ਕਿ ਇਹ ਕਾਰ ਉਨ੍ਹਾਂ ਦਾ ਨੌਕਰ ਹੀ ਲੈ ਗਿਆ ਸੀ। ਉਸ ਨੇ ਲੱਕੀ ਨੂੰ ਕਿਹਾ ਸੀ ਕਿ ਜਦੋਂ ਤੱਕ ਉਹ ਖੁਦ ਚਲਾ ਲਵੇਗਾ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਵਿੱਚ ਸ਼ੂਟਰ ਦੇ ਨਾਲ ਲੱਕੀ ਦਾ ਨੌਕਰ ਕ੍ਰੇਟਾ ਲੈ ਕੇ ਜਾ ਰਿਹਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

|

|

|

ਖ਼ਬਰਿਸਤਾਨ ਨੈੱਟਵਰਕ: ਕਪੂਰਥਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪੀਆਰਟੀਸੀ ਬੱਸ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 10ਵੀਂ

|

|

|

ਖ਼ਬਰਿਸਤਾਨ ਨੈੱਟਵਰਕ: ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਸ਼ਨੀਵਾਰ ਰਾਤ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਖੁਸ਼ਕ ਰਹੇਗਾ। ਕਿਸੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ