No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ– ਉੱਤਰ ਪ੍ਰਦੇਸ਼ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਦਿੱਤੀ ਤੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲਾ ਕੰਨੌਜ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿਥੇ ਪ੍ਰੇਮੀ ਨੇ ਪਹਿਲਾਂ ਅਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਅਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਦਿਤੀ ਤੇ ਫਿਰ ਉੱਥੋਂ 20 ਮੀਟਰ ਦੂਰ ਅਪਣੇ ਆਪ ਨੂੰ ਗੋਲੀ ਮਾਰ ਲਈ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ

ਪਿੰਡ ਵਿਚ ਵਾਰਦਾਤ ਨਾਲ ਫੈਲੀ ਦਹਿਸ਼ਤ

ਲੜਕੀ ਤੇ ਲੜਕਾ 3 ਸਾਲਾਂ ਤੋਂ ਰਿਲੇਸ਼ਨ ਵਿਚ ਸਨ। ਨੌਜਵਾਨ ਗੁਆਂਢੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਉਸ ਨੇ ਸਵੇਰੇ ਤਿੰਨ ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਪ੍ਰੇਮਿਕਾ ਦਾ ਵਿਆਹ ਕੀਤੇ ਹੋਰ ਤੈਅ ਕੀਤਾ ਗਿਆ

ਜਾਣਕਾਰੀ ਅਨੁਸਾਰ ਦੇਵਾਂਸ਼ੂ ਉਰਫ਼ ਅੰਨੂ (22) ਪੁੱਤਰ ਮਹੀਪਾਲ ਸਿੰਘ ਯਾਦਵ ਉਰਫ਼ ਫ਼ੌਜੀ ਜੋ ਕਿ ਸੌਰੀਖ ਥਾਣਾ ਖੇਤਰ ਦੇ ਕੁਠਲਾ ਪਿੰਡ ਦਾ ਰਹਿਣ ਵਾਲਾ ਹੈ, ਦਾ ਗੁਆਂਢੀ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਦੀਪਤੀ (21) ਪੁਤਰੀ ਅਸ਼ੋਕ ਕੁਮਾਰ ਪਾਲ ਨਾਲ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਸੀ। ਜਦੋਂ ਲੜਕੀ ਦੇ ਪਰਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਦਾ ਵਿਆਹ 15 ਦਿਨ ਪਹਿਲਾਂ ਹੀ ਔਰਈਆ ਜ਼ਿਲ੍ਹੇ ਦੇ ਏਰਵਾ ਕਟੜਾ ਥਾਣਾ ਖੇਤਰ ਦੇ ਪਿੰਡ ਚਿੱਠਾ ਵਿਚ ਤੈਅ ਕੀਤਾ ਸੀ, ਜਿਸ ਮੁੰਡੇ ਨਾਲ ਵਿਆਹ ਤੈਅ ਹੋਇਆ ਸੀ, ਉਹ ਤਾਲਗ੍ਰਾਮ ਸ਼ਹਿਰ ਵਿਚ ਇਕ ਕਲੀਨਿਕ ਚਲਾਉਂਦਾ ਹੈ।

 ਇਸ ਕਾਰਣ ਚੁੱਕਿਆ ਇਹ ਕਦਮ

ਜਦੋਂ ਪ੍ਰੇਮੀ ਦੇਵਾਂਸ਼ੂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਸ ਨੇ ਤਾਲਗ੍ਰਾਮ ਜਾ ਕੇ ਮੁੰਡੇ ਨੂੰ ਧਮਕੀ ਦਿੱਤੀ ਤੇ ਦੀਪਤੀ ਨਾਲ ਵਿਆਹ ਨਾ ਕਰਨ ਲਈ ਵੀ ਕਿਹਾ, ਜਿਸ ਤੋਂ ਬਾਅਦ ਲੜਕੇ ਨੇ ਦੀਪਤੀ ਦੇ ਪਿਤਾ ਨੂੰ ਘਟਨਾ ਬਾਰੇ ਦਸਿਆ। ਐਤਵਾਰ ਨੂੰ ਗੁਆਂਢੀ ਪਿੰਡ ਨਗਲਾ ਭਜੂਨ ਵਿਚ ਦੋਵਾਂ ਪਰਵਾਰਾਂ ਵਿਚਕਾਰ ਪੰਚਾਇਤ ਹੋਈ, ਜਿਸ ਵਿਚ ਦੇਵਾਂਸ਼ੂ ਨੇ ਕਿਹਾ ਕਿ ਉਹ ਦੀਪਤੀ ਨਾਲ ਸਾਰੇ ਸਬੰਧ ਖ਼ਤਮ ਕਰ ਦੇਵੇਗਾ। ਜਿਸ ਮੁੰਡੇ ਨਾਲ ਦੀਪਤੀ ਦਾ ਵਿਆਹ ਤੈਅ ਹੋਇਆ ਸੀ, ਉਹ ਵੀ ਪੰਚਾਇਤ ਵਿਚ ਮੌਜੂਦ ਸੀ ਪਰ ਸੋਮਵਾਰ ਸਵੇਰੇ ਤੜਕੇ 3 ਵਜੇ, ਦੇਵਾਂਸ਼ੂ ਚੁੱਪ-ਚਾਪ ਆਪਣੇ ਪਿਤਾ ਦੀ 12 ਬੋਰ ਦੀ ਲਾਇਸੈਂਸੀ ਬੰਦੂਕ ਲੈ ਕੇ ਸੁਲਤਾਨਪੁਰ ਗਿਆ ਅਤੇ ਦੀਪਤੀ, ਜੋ ਅਪਣੀ ਛੋਟੀ ਭੈਣ ਨਾਲ ਛੱਤ ‘ਤੇ ਸੌਂ ਰਹੀ ਸੀ, ਦੇ ਮੱਥੇ ‘ਤੇ ਗੋਲੀ ਮਾਰ ਦਿਤੀ ਤੇ ਭੱਜ ਗਿਆ।

ਇਸ ਤੋਂ ਬਾਅਦ ਪ੍ਰੇਮਿਕਾ ਦੇ ਘਰ ਤੋਂ ਸਿਰਫ਼ 20 ਮੀਟਰ ਦੂਰ ਇਕ ਤਲਾਅ ਦੇ ਕੰਢੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਵਿੱਚ ਦੋਵਾਂ ਦੀ ਮੌਤ ਹੋ ਗਈ। ਮੌਕੇ ‘ਤੇ ਲੋਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਸਵੇਰੇ ਸੂਚਨਾ ਮਿਲਦੇ ਹੀ ਐਸਪੀ ਵਿਨੋਦ ਕੁਮਾਰ ਤੇ ਏਐਸਪੀ ਅਜੇ ਕੁਮਾਰ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਸਨ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਐਫਆਈਆਰ ਦਰਜ ਕਰ ਲਈ ਹੈ।ਇਸ ਮਾਮਲੇ ਵਿਚ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।

ਦੀਪਤੀ ਬੀਐਸਸੀ ਫਾਈਨਲ ਈਅਰ ਦੀ ਵਿਦਿਆਰਥਣ ਸੀ

ਦੀਪਤੀ ਬੀਐਸਸੀ ਫਾਈਨਲ ਈਅਰ ਦੀ ਵਿਦਿਆਰਥਣ ਸੀ। ਪਰਿਵਾਰ ਵਿੱਚ ਉਸਦੀ ਇੱਕ ਛੋਟੀ ਭੈਣ ਅਤੇ ਇੱਕ ਭਰਾ ਹੈ। ਪਿਤਾ ਅਸ਼ੋਕ ਤਾਲਗ੍ਰਾਮ ਵਿੱਚ ਬਿਜਲੀ ਵਿਭਾਗ ਵਿੱਚ ਲਾਈਨਮੈਨ ਵਜੋਂ ਤਾਇਨਾਤ ਹਨ। ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਹਫੜਾ-ਦਫੜੀ ਮਚ ਗਈ ਹੈ। ਦੇਵਾਂਸ਼ ਦੇ ਪਰਿਵਾਰ ਵਿੱਚ ਦੋ ਭਰਾ ਅਤੇ ਦੋ ਭੈਣਾਂ ਵੀ ਹਨ।



 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਸ਼ੁੱਕਰਵਾਰ, ੨੫ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਸੋਰਠਿ ਮਹਲਾ ੯ ॥

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ

|

|

|

ਖ਼ਬਰਿਸਤਾਨ ਨੈੱਟਵਰਕ: ਮੋਹਾਲੀ ਦੇ ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ਵਿੱਚ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਇੱਕ ਵਾਰ ਫਿਰ ਸਕੂਲਾਂ ‘ਚ ਦਹਿਸ਼ਤ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਤੇ ਤੇਜ਼

|

|

|

ਖ਼ਬਰਿਸਤਾਨ ਨੈੱਟਵਰਕ: ਹੁਸ਼ਿਆਰਪੁਰ ਦੇ ਟਾਂਡਾ ਅਧੀਨ ਪੈਂਦੇ ਪਿੰਡ ਖਰਲ ਖੁਰਦ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ, ਜਲੰਧਰ ਅਤੇ ਅੰਮ੍ਰਿਤਸਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ