ਖ਼ਬਰਿਸਤਾਨ ਨੈੱਟਵਰਕ– ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਣ ਸੁਰੱਖਿਆ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਡਵੀਜਨ ਦੇ ਪੁਲ ਨੰਬਰ 84, ਜੋ ਗਿੱਦੜਪਿੰਡੀ-ਮੱਖੂ ਵਿਚਕਾਰ ਸਤਲੁਜ ਦਰਿਆ ’ਤੇ ਬਣਿਆ ਹੋਇਆ ਹੈ। ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਣ ਕਾਰਨ ਫਿਰੋਜ਼ਪੁਰ ਡਵੀਜ਼ਨ ਵਲੋਂ 8 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
8 ਰੇਲਗੱਡੀਆਂ ਰੱਦ
ਰਿਪੋਰਟ ਅਨੁਸਾਰ ਕੁਝ ਰੇਲਗੱਡੀਆਂ ਨੂੰ ਮੱਖੂ ਸਟੇਸ਼ਨ ਅਤੇ ਲੋਹੀਆਂ ਖਾਸ ਜੰਕਸ਼ਨ ’ਤੇ ਰੋਕ ਕੇ ਵਾਪਸ ਭੇਜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਫਿਰੋਜ਼ਪੁਰ ਡਵੀਜ਼ਨ ਦੀਆਂ 8 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।