No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਭਾਰਤ ਸਰਕਾਰ ਨੇ ਆਪਰੇਸ਼ਨ ਸਿੰਧੂ ਦੇ ਤਹਿਤ ਦੇਰ ਰਾਤ 290 ਭਾਰਤ ਨਾਗਰਿਕ ਦਿੱਲੀ ਪਰਤੇ | ਜਿਨ੍ਹਾਂ ‘ਚ ਜਿਆਦਾਤਰ ਕਸ਼ਮੀਰ ਦੇ ਸਟੂਡੈਂਟਸ  ਹਨ| ਦੱਸ ਦੇਈਏ ਕਿ ਭਾਰਤ ਸਰਕਾਰ ਨੇ 18 ਜੂਨ ਨੂੰ “ਆਪ੍ਰੇਸ਼ਨ ਸਿੰਧੂ” ਸ਼ੁਰੂ ਕੀਤਾ ਸੀ, ਜਿਸਦਾ ਉਦੇਸ਼ ਈਰਾਨ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਇਹ ਕਦਮ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।

ਹਵਾਈ ਅੱਡੇ ‘ਤੇ ਭਾਰਤ ਮਾਤਾ ਦੀ ਜੈ ਦੇ ਗੂੰਜੇ ਨਾਅਰੇ 

ਈਰਾਨ ਤੋਂ ਦਿੱਲੀ ਪਹੁੰਚੇ ਇਨ੍ਹਾਂ ਯਾਤਰੀਆਂ ਨੇ ਹਵਾਈ ਅੱਡੇ ‘ਤੇ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ਇਸ ਦੌਰਾਨ ਕੁਝ ਲੋਕ ਭਾਵੁਕ ਵੀ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਜਦੋਂ ਕਿ ਕੁਝ ਨੇ ਜ਼ਮੀਨ ‘ਤੇ ਸਿਰ ਝੁਕਾ ਕੇ ਧੰਨਵਾਦ ਕੀਤਾ।ਸਈਦ ਮਨਸੂਰ ਹੁਸੈਨ ਨੇ ਕਿਹਾ, ‘ਹਰ ਕੋਈ ਆਇਆ ਅਤੇ ਭਾਰਤ ਮਾਤਾ ਦੀ ਧਰਤੀ ‘ਤੇ ਮੱਥਾ ਟੇਕਿਆ। ਭਾਰਤ ਸਰਕਾਰ ਦਾ ਬਹੁਤ ਧੰਨਵਾਦ। ਮੈਂ ਭਾਰਤ ਨੂੰ ਪਿਆਰ ਕਰਦਾ ਹਾਂ।’

ਵਿਦੇਸ਼ ਮੰਤਰਾਲੇ ਦੇ ਸਕੱਤਰ ਅਰੁਣ ਕੁਮਾਰ ਚੈਟਰਜੀ ਨੇ ਕਿਹਾ ਕਿ ਇਨ੍ਹਾਂ 290 ਵਿੱਚੋਂ 190 ਕਸ਼ਮੀਰ ਦੇ ਵਿਦਿਆਰਥੀ ਹਨ। ਇਸ ਤੋਂ ਪਹਿਲਾਂ 19 ਜੂਨ ਨੂੰ 110 ਵਿਦਿਆਰਥੀ ਅਰਮੇਨੀਆ ਅਤੇ ਦੋਹਾ ਰਾਹੀਂ ਭਾਰਤ ਪਹੁੰਚੇ ਸਨ। ਦੋ ਹੋਰ ਉਡਾਣਾਂ ਸ਼ਨੀਵਾਰ ਨੂੰ ਪਹੁੰਚਣਗੀਆਂ।  ਮਹਾਨ ਏਅਰ ਦੀ ਇਹ ਉਡਾਣ (ਉਡਾਣ ਨੰਬਰ W 5071) 290 ਭਾਰਤੀ ਨਾਗਰਿਕਾਂ ਨੂੰ ਲੈ ਕੇ ਸ਼ੁੱਕਰਵਾਰ ਸ਼ਾਮ 6:30 ਵਜੇ ਤਹਿਰਾਨ ਦੇ ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ। ਇਹ ਉਡਾਣ ਰਾਤ 11:30 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੀ।

ਜ਼ਿਆਦਾਤਰ ਕਸ਼ਮੀਰੀ ਸਟੂਡੈਂਟਸ 

ਇਨ੍ਹਾਂ ਭਾਰਤੀ ਨਾਗਰਿਕਾਂ ਵਿੱਚੋਂ ਜ਼ਿਆਦਾਤਰ ਕਸ਼ਮੀਰ ਦੇ ਵਿਦਿਆਰਥੀ ਹਨ। ਇਸ ਤੋਂ ਇਲਾਵਾ ਕੁਝ ਯਾਤਰੀ ਦਿੱਲੀ, ਹਰਿਆਣਾ, ਕਰਨਾਟਕ ਅਤੇ ਪੱਛਮੀ ਬੰਗਾਲ ਦੇ ਵੀ ਹਨ| ਉਡਾਣ ਤਹਿਰਾਨ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਈਰਾਨ ਤੋਂ ਭਾਰਤ ਪਹੁੰਚਣ ਵਾਲੀ ਏਲੀਆ ਬਤੂਲ ਨੇ ਕਿਹਾ, ‘ਮੇਰਾ ਪਰਿਵਾਰ ਬਹੁਤ ਪਰੇਸ਼ਾਨ ਸੀ। ਇੱਥੇ ਆਉਣ ਤੋਂ ਬਾਅਦ ਸਾਨੂੰ ਰਾਹਤ ਮਿਲੀ। ਭਾਰਤ ਸਰਕਾਰ ਦਾ ਬਹੁਤ ਧੰਨਵਾਦ। ਸਾਨੂੰ ਉੱਥੇ ਕੋਈ ਸਮੱਸਿਆ ਨਹੀਂ ਆਈ, ਕਿਉਂਕਿ ਸਾਡੇ ਦੂਤਾਵਾਸ ਨੇ ਸਾਡਾ ਬਹੁਤ ਸਮਰਥਨ ਕੀਤਾ।’

ਈਰਾਨ ਨੇ ਹਵਾਈ ਖੇਤਰ ਖੋਲ੍ਹਿਆ, 1000 ਭਾਰਤੀਆਂ ਨੂੰ ਕੱਢੇਗਾ

ਈਰਾਨ ਨੇ ਹਵਾਈ ਖੇਤਰ ‘ਤੇ ਪਾਬੰਦੀਆਂ ਹਟਾ ਦਿੱਤੀਆਂ ਹਨ ਅਤੇ ਲਗਭਗ 1000 ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਆਗਿਆ ਦਿੱਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ, ਜਿਨ੍ਹਾਂ ਨੂੰ ਤਹਿਰਾਨ ਤੋਂ ਈਰਾਨ ਦੀ ਰਾਜਧਾਨੀ ਮਸ਼ਹਦ ਲਿਆਂਦਾ ਗਿਆ ਸੀ। ਹੁਣ ਉਨ੍ਹਾਂ ਨੂੰ ਤਿੰਨ ਚਾਰਟਰ ਉਡਾਣਾਂ ਰਾਹੀਂ ਭਾਰਤ ਲਿਆਂਦਾ ਜਾਵੇਗਾ। ਇਹ ਉਡਾਣਾਂ ਈਰਾਨੀ ਏਅਰਲਾਈਨ ਮਹਾਨ ਦੁਆਰਾ ਚਲਾਈਆਂ ਜਾਣਗੀਆਂ।

ਇਨ੍ਹਾਂ ਦਾ ਪ੍ਰਬੰਧ ਭਾਰਤ ਸਰਕਾਰ ਦੁਆਰਾ ਆਪ੍ਰੇਸ਼ਨ ਸਿੰਧੂ ਦੇ ਤਹਿਤ ਕੀਤਾ ਗਿਆ ਹੈ। ਈਰਾਨੀ ਦੂਤਾਵਾਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਮੁਹੰਮਦ ਜਵਾਦ ਹੁਸੈਨੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ।


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਸ਼ੁੱਕਰਵਾਰ, ੨੫ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਸੋਰਠਿ ਮਹਲਾ ੯ ॥

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ

|

|

|

ਖ਼ਬਰਿਸਤਾਨ ਨੈੱਟਵਰਕ: ਮੋਹਾਲੀ ਦੇ ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ਵਿੱਚ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਇੱਕ ਵਾਰ ਫਿਰ ਸਕੂਲਾਂ ‘ਚ ਦਹਿਸ਼ਤ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਤੇ ਤੇਜ਼

|

|

|

ਖ਼ਬਰਿਸਤਾਨ ਨੈੱਟਵਰਕ: ਹੁਸ਼ਿਆਰਪੁਰ ਦੇ ਟਾਂਡਾ ਅਧੀਨ ਪੈਂਦੇ ਪਿੰਡ ਖਰਲ ਖੁਰਦ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ, ਜਲੰਧਰ ਅਤੇ ਅੰਮ੍ਰਿਤਸਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ