ਮੱਧ ਪ੍ਰਦੇਸ਼ ਦੇ ਮੇਹਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਸਾਲਾ ਬੱਚੇ ਸਮੇਤ ਨੌਂ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਨਾਲ ਭਰੀ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਬੱਸ 'ਚ ਸਵਾਰ 9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
53 ਸੀਟਰ ਬੱਸ ਵਿੱਚ ਕਰੀਬ 45 ਯਾਤਰੀ ਸਵਾਰ
ਜਾਣਕਾਰੀ ਮੁਤਾਬਕ ਬੱਸ ਯਾਤਰੀਆਂ ਨੂੰ ਲੈ ਕੇ ਪ੍ਰਯਾਗਰਾਜ ਤੋਂ ਨਾਗਪੁਰ ਜਾ ਰਹੀ ਸੀ, ਜਦੋਂ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਨੈਸ਼ਨਲ ਹਾਈਵੇਅ ਨੰਬਰ 30 'ਤੇ ਨਾਦਾਨ ਦੇਹਤ ਥਾਣਾ ਖੇਤਰ 'ਚ ਸ਼ਨੀਵਾਰ ਰਾਤ ਕਰੀਬ 10.30 ਵਜੇ ਵਾਪਰਿਆ। 53 ਸੀਟਰ ਬੱਸ 'ਚ ਕਰੀਬ 45 ਯਾਤਰੀ ਸਵਾਰ ਸਨ।
JCB ਤੇ ਗੈਸ ਕਟਰ ਦੀ ਮਦਦ ਨਾਲ ਬੱਸ ਨੂੰ ਕੱਟ ਕੇ ਫਸੇ ਯਾਤਰੀਆਂ ਨੂੰ ਬਚਾਇਆ
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਕਈ ਸਵਾਰੀਆਂ ਬੱਸ ਦੇ ਅੰਦਰ ਬੁਰੀ ਤਰ੍ਹਾਂ ਫਸ ਗਈਆਂ। ਬਚਾਅ ਲਈ JCB ਦੀ ਮਦਦ ਲੈਣੀ ਪਈ। ਬੱਸ ਦਾ ਦਰਵਾਜ਼ਾ ਗੈਸ ਕਟਰ ਨਾਲ ਕੱਟ ਕੇ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਦੁਪਹਿਰ 3-4 ਵਜੇ ਦੇ ਕਰੀਬ ਬਚਾਅ ਕਾਰਜ ਪੂਰਾ ਕਰ ਲਿਆ ਗਿਆ।
4 ਮ੍ਰਿਤਕਾਂ ਦੀ ਹੋਈ ਪਛਾਣ
ਲਾਲੂ ਯਾਦਵ ਪਿਤਾ ਰਾਮ ਅਵਤਾਰ ਯਾਦਵ (60) ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼
ਰਾਜੂ ਉਰਫ਼ ਪ੍ਰਾਂਜਲ ਪਿਤਾ ਜਤਿੰਦਰ (18) ਜੌਨਪੁਰ, ਉੱਤਰ ਪ੍ਰਦੇਸ਼
ਅੰਬਿਕਾ ਪ੍ਰਸਾਦ ਪਿਤਾ ਮੋਤੀ ਲਾਲ (55) ਜੌਨਪੁਰ, ਉੱਤਰ ਪ੍ਰਦੇਸ਼
ਗਣੇਸ਼ ਸਾਹੂ ਪਿਤਾ ਅਜੈ ਕੁਮਾਰ ਸਾਹੂ (2) ਨਾਗਪੁਰ, ਮਹਾਰਾਸ਼ਟਰ
ਪੰਜ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।