ਜਲੰਧਰ ਪੁਲਸ ਨੇ ਇਕ ਪੁਲਸ ਮੁਲਾਜ਼ਮ ਸਮੇਤ 7 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਹਥਿਆਰ, ਨਸ਼ੀਲੇ ਪਦਾਰਥ ਅਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਸਾਰੇ ਮੁਲਜ਼ਮ ਕਿਸੇ ਏ ਸ਼੍ਰੇਣੀ ਦੇ ਗੈਂਗਸਟਰ ਦੇ ਸੰਪਰਕ ਵਿੱਚ ਸਨ।
ਇਸ ਸਬੰਧੀ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦੇਣਗੇ। ਜਾਣਕਾਰੀ ਅਨੁਸਾਰ ਫੜਿਆ ਗਿਆ ਪੁਲਸ ਮੁਲਾਜ਼ਮ ਨਕੋਦਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਜੋ ਅਪਰਾਧ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਦੀ ਮਦਦ ਕਰਦਾ ਸੀ।
ਗੈਂਗ ਦੇ 7 ਕਾਰਕੁੰਨਾਂ ਕੋਲੋਂ 4 ਪਿਸਤੌਲਾਂ ਤੇ 7 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ
ਜਾਣਕਾਰੀ ਅਨੁਸਾਰ ਜਲੰਧਰ ਦਿਹਾਤੀ ਪੁਲਸ ਨੇ ਅਮਰੀਕਾ ਅਧਾਰਤ ਸੰਗਠਿਤ ਅਪਰਾਧੀ ਗੋਲਡੀ ਬਰਾੜ, ਵਿਕਰਮ ਬਰਾੜ, ਅਤੇ ਰਵੀ ਬਲਾਚੋਰੀਆ ਨਾਲ ਸਬੰਧਾਂ ਦਾ ਪਰਦਾਫਾਸ਼ ਕਰਦੇ ਹੋਏ ਅੰਕੁਸ਼ ਭਇਆ ਸੰਗਠਿਤ ਅਪਰਾਧਿਕ ਗਿਰੋਹ ਦੇ 7 ਕਾਰਕੰਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਅੰਕੁਸ਼ ਸੱਭਰਵਾਲ ਵੀ ਸ਼ਾਮਲ ਹੈ।
ਇਸ ਮਾਡਿਊਲ ਨੇ ਹੁਸ਼ਿਆਰਪੁਰ, ਮਹਿਤਪੁਰ ਅਤੇ ਨਕੋਦਰ ਵਿੱਚ ਵਿਰੋਧੀ ਅਪਰਾਧੀਆਂ 'ਤੇ ਵੱਖ-ਵੱਖ ਨਿਸ਼ਾਨਿਆਂ 'ਤੇ ਹਮਲਿਆਂ ਦੀ ਸਾਜ਼ਿਸ਼ ਰਚੀ ਸੀ।
ਲਵਪ੍ਰੀਤ ਉਰਫ਼ ਲਾਡੀ, ਵਿਦੇਸ਼ੀ ਅਧਾਰਤ ਸੰਗਠਿਤ ਅਪਰਾਧੀ ਇਸ ਮਾਡਿਊਲ ਦੇ ਸੰਪਰਕ ਵਿੱਚ ਸੀ।