ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖਬਰੀ - ਜਲਦੀ ਹੀ ਰਿਲੀਜ ਹੋਵੇਗੇ ਉਨ੍ਹਾਂ ਦਾ ਨਵਾਂ ਗੀਤ "ਜਾਂਦੀ ਵਾਰੀ"

0.pdf

ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖਬਰੀ - ਜਲਦੀ ਹੀ ਰਿਲੀਜ ਹੋਵੇਗੇ ਉਨ੍ਹਾਂ ਦਾ ਨਵਾਂ ਗੀਤ "ਜਾਂਦੀ ਵਾਰੀ"

ਖ਼ਬਰਿਸਤਾਨ ਨੈੱਟਵਰਕ - ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਸ 'ਚ ਉਦਾਸੀ ਦਾ ਮਾਹੌਲ ਆ ਗਿਆ ਸੀ। ਪਰ ਉਨ੍ਹਾਂ ਦੇ ਫੈਨਸ ਲਈ ਖੁਸ਼ੀ ਦੀ ਖ਼ਬਰ  ਆਈ ਹੈ। ਗਾਇਕ ਦਾ ਪਿਛਲੇ ਸਾਲ ਰਿਕਾਰਡ ਹੋਇਆ ਗੀਤ 'ਜਾਂਦੀ ਵਾਰ' ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਖਬਰ ਨਾਲ ਪ੍ਰਸ਼ੰਸਕ ਹੈਰਾਨ ਹਨ। ਇਸ ਗੀਤ ਤੋਂ ਹੋਣ ਵਾਲੇ ਮੁਨਾਫੇ ਰਾਹੀਂ ਗਾਇਕ ਦੇ ਮਾਪਿਆਂ ਦੀ ਮਦਦ ਕੀਤੀ ਜਾਵੇਗੀ। ਗਾਇਕ ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਸ ਨੇ ਦੱਸਿਆ ਕਿ 'ਬਹੁਤ ਸਾਰੇ ਲੋਕ ਮੈਨੂੰ ਅਕਸਰ ਇਹ ਸਵਾਲ ਪੁੱਛਦੇ ਹਨ ਕਿ  ਤੁਹਾਡਾ ਸਿੱਧੂ ਮੂਸੇਵਾਲਾ ਨਾਲ ਕੀਤਾ ਗੀਤ ਕਦੋਂ ਰਿਲੀਜ਼ ਹੋਣ ਵਾਲਾ ਹੈ? ਇਸ ਲਈ ਹੁਣ ਉਹ ਸਮਾਂ ਆ ਗਿਆ ਹੈ। ਅਸੀਂ ਇਸ ਗੀਤ ਨੂੰ ਪਿਛਲੇ ਸਾਲ ਜੁਲਾਈ 2021 'ਚ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਸੀ। 

ਸਲੀਮ ਨੇ ਕਿਹਾ, 'ਸਿੱਧੂ ਦਾ ਜਨੂੰਨ, ਉਸ ਦੀ ਕਲਾ ਲਈ, ਗਾਇਕੀ ਲਈ, ਆਪਣੇ ਲੋਕਾਂ ਲਈ, ਆਪਣੇ ਭਾਈਚਾਰੇ ਲਈ, ਉਹ ਕੀ ਸੋਚਦਾ ਹੈ, ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਅਤੇ ਕੁਝ ਹੀ ਸਮੇਂ ਵਿੱਚ ਅਸੀਂ ਇਕੱਠੇ ਕੰਮ ਕਰਨ ਦਾ ਫੈਸਲਾ ਕੀਤਾ।  ਇਸ ਗੀਤ ਦੀ ਰਿਕਾਰਡਿੰਗ ਮੇਰੇ ਦੋਸਤ ਸਚਿਨ ਆਹੂਜਾ ਦੇ ਚੰਡੀਗੜ੍ਹ ਸਥਿਤ ਸਟੂਡੀਓ ਵਿੱਚ ਹੋਈ ਸੀ। ਇਸ ਗੀਤ  2 ਸਤੰਬਰ ਨੂੰ ਰਿਲੀਜ਼ ਹੋਵੇਗਾ। ਸਲੀਮ ਨੇ ਇਹ ਵੀ ਦੱਸਿਆ ਕਿ ਤੁਸੀਂ ਇਸ ਗੀਤ ਦੇ ਆਡੀਓ ਅਧਿਕਾਰਾਂ ਦਾ ਕੁਝ ਹਿੱਸਾ ਖਰੀਦ ਸਕਦੇ ਹੋ। ਤੁਸੀਂ ਇਸਨੂੰ 31 ਅਗਸਤ ਤੱਕ artist.io 'ਤੇ ਖਰੀਦ ਸਕਦੇ ਹੋ। ਤੁਸੀਂ ਇਸ ਵੈੱਬਸਾਈਟ 'ਤੇ ਜਾ ਕੇ ਇਸ ਗੀਤ ਦੇ ਹਿੱਸੇਦਾਰ ਬਣ ਸਕਦੇ ਹੋ।


Aug 25 2022 3:28PM
0.pdf
Source:

ਨਵੀਂ ਤਾਜੀ

ਸਿਆਸੀ