ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ 28 ਜੂਨ ਯਾਨੀ ਸ਼ੁੱਕਰਵਾਰ ਤੜਕੇ ਕਈ ਥਾਵਾਂ 'ਤੇ ਬਾਰਿਸ਼ ਹੋਈ। ਇੰਨੀ ਬਾਰਿਸ਼ ਹੋਈ ਕਿ ਦਿੱਲੀ-ਨੋਇਡਾ ਸਮੇਤ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ। ਇਸ ਦੇ ਨਾਲ ਹੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਵੀ ਡਿੱਗ ਗਈ। ਜਿਸ ਕਾਰਨ ਕਰੀਬ 28 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਟਰਮੀਨਲ 1 ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੀ ਛੱਤ ਡਿੱਗਣ ਕਾਰਨ ਕਾਰ ਵਿੱਚ ਬੈਠੇ ਕਈ ਲੋਕ ਵੀ ਦੱਬ ਗਏ।ਬੜੀ ਮੁਸ਼ਕਲ ਨਾਲ ਉਨਾਂ ਨੂੰ ਬਚਾਇਆ ਗਿਆ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦਿੱਲੀ ਪੁਲਿਸ, ਫਾਇਰ ਸਰਵਿਸ, ਸੀਆਈਐਸਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਘਟਨਾ ਦੇ ਕਾਰਨ, ਟਰਮੀਨਲ 1 ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤੀਆਂ ਅਤੇ ਸੁਰੱਖਿਆ ਕਾਰਨਾਂ ਕਰਕੇ ਚੈੱਕ-ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ। ਤਾਜ਼ਾ ਅਪਡੇਟ ਦੇ ਅਨੁਸਾਰ, ਅੱਧੀ ਰਾਤ 12 ਤੋਂ ਬਾਅਦ ਜਾਣ ਵਾਲੀ 16 ਉਡਾਣਾਂ ਅਤੇ ਆਉਣ ਵਾਲੀਆਂ 12 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਸਪਾਈਸ ਜੈੱਟ ਦੀਆਂ ਉਡਾਣਾਂ ਰੱਦ
ਸਪਾਈਸਜੈੱਟ ਨੇ ਕਿਹਾ, ਖਰਾਬ ਮੌਸਮ (ਭਾਰੀ ਮੀਂਹ) ਕਾਰਨ ਸਪਾਈਸਜੈੱਟ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ ਤੁਹਾਡੀ ਵੱਲੋਂ ਸਹਿਯੋਗ ਦੀ ਉਮੀਦ ਕਰਦੇ ਹਾਂ । ਵਿਕਲਪਾਂ ਜਾਂ ਪੂਰੀ ਰਿਫੰਡ ਲਈ ਕਿਰਪਾ ਕਰਕੇ ਸਾਡੇ ਨਾਲ +91 (0)124 7101600 'ਤੇ ਸੰਪਰਕ ਕਰੋ। ਜਾਂ ਹੋਰ ਅੱਪਡੇਟ ਲਈ http://changes.spicejet.com 'ਤੇ ਜਾਓ।
ਪ੍ਰੀ-ਮਾਨਸੂਨ ਮੀਂਹ ਕਾਰਨ ਪਾਣੀ 'ਚ ਡੁੱਬੇ ਕਈ ਇਲਾਕੇ
ਪਹਿਲੀ ਬਾਰਿਸ਼ 'ਚ ਹੀ ਦਿੱਲੀ ਪਾਣੀ 'ਚ ਤਬਦੀਲ ਹੋ ਗਈ ਹੈ। ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਹੜ੍ਹ ਵਰਗੀ ਸਥਿਤੀ ਜਾਪਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ। IMD ਨੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ।