ਡਿਊਟੀ ਦੌਰਾਨ ਸਮਾਰਟਫ਼ੋਨ ‘ਤੇ ਚੈਟ ਕਰਨ ਵਾਲੇ ਜਾਂ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨਹੀ ਬਖਸ਼ਿਆ ਜਾਵੇਗਾ| ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਵੱਲੋਂ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ | ਜਿਸ ‘ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਚੈਟ ਕਰਨ ਜਾਂ ਵੀਡੀਓ ਦੇਖਣ ਵਿਚ ਹੀ ਰੁੱਝੇ ਰਹਿੰਦੇ ਹਨ।
ਡਿਊਟੀ ਦੌਰਾਨ ਸਮਾਰਟਫ਼ੋਨ ਤੇ ਰੁੱਝੇ ਰਹਿੰਦੇ ਨੇ ਕੁਝ ਮੁਲਾਜ਼ਮ
ਕੁਝ ਮੁਲਾਜ਼ਮ ਡਿਊਟੀ ਦੌਰਾਨ ਸਮਾਰਟਫ਼ੋਨ ‘ਤੇ ਵਿਅਸਤ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਲੋਕਾਂ ਦੀ ਅਤੇ ਉਨ੍ਹਾਂ ਦੀ ਖੁਦ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਜਾਂਦਾ ਹੈ|ਇਸ ਲਈ ਜੇਕਰ ਕੋਈ ਕਰਮਚਾਰੀ ਡਿਊਟੀ ਦੌਰਾਨ ਫ਼ੋਨ ‘ਤੇ ਚੈਟਿੰਗ ਕਰਦਾ ਜਾਂ ਵੀਡੀਓਜ਼ ਦੇਖਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪਤੱਰ ਜਾਰੀ ਕਰ ਕਹੀਆਂ ਇਹ ਗੱਲਾਂ
ਇਹ ਹੁਕਮ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਹਨ। ਇਕ ਪਤੱਰ ਜਾਰੀ ਕਰਦਿਆਂ ਉਨ੍ਹਾਂ ਲਿਖਿਆ
ਨਿਮਨਹਸਤਾਖਰ ਦੇ ਵੇਖਣ ਵਿੱਚ ਆਇਆ ਹੈ ਕਿ ਅਕਸਰ ਪੁਲਿਸ ਕਰਮਚਾਰੀ ਡਿਊਟੀ ਦੌਰਾਨ ਲਗਾਤਾਰ ਮੋਬਾਇਲ ਫੋਨ ਦੀ ਵਰਤੋ ਕਰਦੇ ਹਨ, ਉਨ੍ਹਾਂ ਦਾ ਧਿਆਨ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਡਿਊਟੀ ਵੱਲ ਬਿਲਕੁੱਲ ਨਹੀਂ ਹੁੰਦਾ ਜਦੋਂ ਕਿ ਉਹ ਅਰਾਮ ਨਾਲ ਕੁਰਸੀ ਤੇ ਬੈਠ ਕੇ, ਗੱਡੀਆ ਵਿੱਚ ਬੈਠ ਕੇ ਅਤੇ ਡਿਊਟੀ ਵਾਲੇ ਸਥਾਨ ‘ਤੇ ਸਮਾਰਟ ਫੋਨ ਉਤੇ ਸੋਸ਼ਲ ਮੀਡੀਆ ਜਾਂ ਹੋਰ ਚੈਟ ਆਦਿ ਵਿਚ ਗੱਲਤਾਨ/ਵਿਅੰਸਥ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਵੱਲੋ ਅਜਿਹਾ ਕਰਨ ਨਾਲ ਆਮ ਪਬਲਿਕ ਦੀ ਸੁਰੱਖਿਆ ਦੀ ਡਿਊਟੀ ਕਰਨਾ ਤਾ ਇਕ ਪਾਸੇ ਰਹਿ ਜਾਂਦਾ ਹੈ ਸਗੋਂ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ ਹੈ।ਇਸ ਲਈ ਹਦਾਇਤ ਕੀਤੀ ਜਾਂਦੀ ਹੈ ਭਵਿੱਖ ਵਿਚ ਅਗਰ ਕੋਈ ਕਰਮਚਾਰੀ ਆਪਣੀ ਕਿਸੇ ਵੀ ਤਰ੍ਹਾਂ ਦੀ ਡਿਊਟੀ ਦੌਰਾਨ ਸਮਾਰਟ ਫੋਨ ਦੀ ਸਕਰੀਨ ਤੇ ਕੁਝ ਵੀ ਦੇਖਦਾ ਜਾਂ ਵਿਅਸਥ ਪਾਇਆ ਗਿਆ ਤਾਂ ਇਸ ਨੂੰ ਉਸ ਦੀ ਬਣਦੀ ਸਰਕਾਰੀ ਡਿਊਟੀ ਵਿਚ ਅਣਗਹਿਲੀ ਅਤੇ ਕੁਤਾਹੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਅਨੁਸ਼ਾਸ਼ਨਿਕ ਕਾਰਵਾਈ ਕਰਨ ਤੋ ਗੁਰੇਜ਼ ਨਹੀਂ ਕੀਤਾ ਜਾਵੇਗਾ। ਜੇਕਰ ਅਤਿ ਜ਼ਰੂਰੀ ਹੋਵੇ ਤਾਂ ਡਿਊਟੀ ਦੌਰਾਨ ਫੋਨ ਸੁਨਣ ਜਾਂ ਕਰਨ ਤੱਕ ਹੀ ਸੀਮਤ ਰਿਹਾ ਜਾਵੇ ਪ੍ਰੰਤੂ ਉਸ ਸਮੇਂ ਵੀ ਡਿਊਟੀ ਵਾਲੀ ਜਗ੍ਹਾ ਉਤੇ ਲੱਗੇ ਆਪਣੇ ਡਿਊਟੀ ਪੁਆਇੰਟ ਉਤੇ ਚੌਕਸ ਰਹਿ ਕੇ ਡਿਊਟੀ ਨਿਭਾਈ ਜਾਵੇ।
ਜੇਕਰ ਕੋਈ ਕਰਮਚਾਰੀ ਤਾੜਨਾ ਕਰਨ ਦੇ ਬਾਵਜੂਦ ਵੀ ਅਜਿਹੀ ਹਰਕਤ ਤੋਂ ਬਾਜ ਨਹੀਂ ਆਉਂਦਾ ਤਾਂ ਉਸ ਦੇ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਜਾਂ ਉਸ ਪਾਸ ਡਿਊਟੀ ਦੌਰਾਨ ਸਮਾਰਟ ਫੋਨ ਨਾਂ ਰਖੱਣ ਦੀ ਹਦਾਇਤ ਕੀਤੀ ਜਾਵੇ। ਹੁਕਮ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਸਮੂਹ ਕਰਮਚਾਰੀਆ ਨੂੰ ਬਰੀਫ ਕਰਕੇ ਪਾਲਣਾ ਰਿਪੋਰਟ ਤੁਰੰਤ ਇਸ ਦਫਤਰ ਨੂੰ ਭੇਜੀ ਜਾਵੇ
ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਫ਼ੋਨ ਦਾ ਇਸਤੇਮਾਲ ਕਰਨ
ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਕਿ ਡਿਊਟੀ ਦੌਰਾਨ ਮੁਲਾਜ਼ਮ ਸਮਾਰਟ ਫੋਨ ਦੀ ਸਕਰੀਨ ‘ਤੇ ਕੁਝ ਵੀ ਦੇਖਦਾ ਜਾਂ ਵਿਅਸਥ ਪਾਇਆ ਗਿਆ ਤਾਂ ਇਸ ਨੂੰ ਉਸ ਦੀ ਬਣਦੀ ਸਰਕਾਰੀ ਡਿਊਟੀ ਵਿਚ ਅਣਗਹਿਲੀ ਅਤੇ ਕੁਤਾਹੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਅਨੁਸ਼ਾਸ਼ਨਿਕ ਕਾਰਵਾਈ ਕਰਨ ਤੋ ਗੁਰੇਜ਼ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਜੇ ਬਹੁਤ ਜ਼ਰੂਰੀ ਹੋਵੇ ਤਾਂ ਡਿਊਟੀ ਦੌਰਾਨ ਫ਼ੋਨ ਕਰਨ ਜਾਂ ਸੁਣਨ ਤਕ ਹੀ ਫ਼ੋਨ ਦਾ ਇਸਤੇਮਾਲ ਕਰਨ ,ਪਰ ਉਸ ਸਮੇ ਵੀ ਡਿਊਟੀ ਦੌਰਾਨ ਚੇਤੰਨ ਰਹਿਣ |