ਖਬਰਿਸਤਾਨ ਨੈਟਵਰਕ: ਜਿੱਥੇ ਮੀਂਹ ਨੇ ਲੋਕਾਂ ਨੂੰ ਆਰਾਮਦਾਇਕ ਬਣਿਆ ਓਥੇ ਹੀ ਕਈ ਇਲਾਕਿਆਂ ਚ ਮੀਂਹ ਕਾਰਨ ਕਈ ਘਟਨਾਵਾਂ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਮੀਂਹ ਦੇ ਕਾਰਨ ਫਿਲੌਰ ਤੋਂ ਇੱਕ ਘਰ ਚ ਛੱਤ ਡਿੱਗਣ ਦੀ ਵੱਡੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਅੱਜ ਸਵੇਰੇ 9:30 ਵਜੇ ਫਿਲੌਰ ਚ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਧਵਾ ਦੇ ਘਰ ਦੀ ਛੱਤ ਡਿੱਗ ਗਈ। ਇਸਦੇ ਕਾਰਨ ਨੂਰ ਮਹਿਲ ਰੋਡ ਵਿਖੇ ਮੁਹੱਲਾ ਰਵਿਦਾਸ ਪੁਰਾ ਵਿੱਚ ਪੀਰੀ ਨਾਮਕ ਵਿਧਵਾ ਦਾ ਘਰ ਡਿੱਗ ਪਿਆ ਸੀ। ਇਸ ਘਟਨਾ ਦੌਰਾਨ ਬਜ਼ੁਰਗ ਔਰਤ ਦੀਆਂ ਚੀਕਾਂ ਸੁਣ ਕੇ ਪਿੰਡ ਦੇ ਲੋਕਾਂ ਵੱਲੋਂ ਉਸ ਨੂੰ ਘਰ ਦੇ ਮਲਬੇ ਹੇਠੋਂ ਬਾਹਰ ਕੱਢਿਆ ਗਿਆ।
ਜਾਣਕਾਰੀ ਮੁਤਾਬਕ ਔਰਤ ਆਪਣੇ ਘਰ ਕੱਲੀ ਰਹਿੰਦੀ ਹੈ। ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਘਰ ਦੀ ਛੱਤ ਮੇਰੇ ਉੱਤੇ ਡਿੱਗ ਪਈ। ਇਸ ਘਟਨਾ ਤੋਂ ਹੱਲੇ ਤਕ ਔਰਤ ਨੂੰ ਸੱਟਾਂ ਲੱਗਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ 'ਆਪ' ਦੇ ਸੀਨੀਅਰ ਆਗੂ ਰਜਿੰਦਰ ਸੰਧੂ ਵੀ ਪੁੱਜੇ। ਮੌਕੇ ਤੇ ਪਹੁੰਚ ਕੇ ਉਹਨਾਂ ਨੇ ਬਿਰਧ ਮਾਤਾ ਦਾ ਹਾਲ ਚਾਲ ਵੀ ਪੁੱਛਿਆ ਸੀ। ਇਸਦੇ ਚੱਲਦੇ ਉਹਨਾਂ ਨੇ ਮਾਤਾ ਨੂੰ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਅਸੀਂ ਸਰਕਾਰ ਨੂੰ ਪਹਿਲ ਦੇ ਤੌਰ 'ਤੇ ਮਾਂ ਲਈ ਨਵਾਂ ਘਰ ਬਣਾਉਣ ਦੀ ਅਪੀਲ ਕਰਾਂਗੇ।
ਇਸ ਦੌਰਾਨ ਬਿਮਾਰੀ ਤੋਂ ਪੀੜਤ ਔਰਤ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੇਰੇ ਘਰ ਕੋਈ ਕਮਾਉਣ ਵਾਲਾ ਨਹੀਂ ਹੈ, ਮੈਂ ਸਰਕਾਰੀ ਪੈਨਸ਼ਨ 'ਤੇ ਹੀ ਗੁਜ਼ਾਰਾ ਕਰ ਰਹੀ ਹਾਂ | ਮੇਰਾ ਘਰ ਮੇਰੇ ਰਹਿਣ ਲਈ ਬਣਾਇਆ ਜਾਵੇ। ਇਸ ਮੌਕੇ ਤੇ ਰਜਿੰਦਰ ਸੰਧੂ ਤੋਂ ਇਲਾਵਾ ਪਿੰਡ ਦੇ ਵਾਸੀ ਵੀ ਹਾਜ਼ਰ ਸਨ।