ਖਬਰਿਸਤਾਨ ਨੈਟਵਰਕ: ਫਗਵਾੜਾ ਤੋਂ ਦੇਰ ਰਾਤ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਨਿਊ ਮਨਸਾ ਦੇਵੀ ਨਗਰ ਇਲਾਕੇ 'ਚ ਤਿੰਨ ਬੱਚਿਆਂ ਦੇ ਪਿਤਾ ਕਹੇ ਜਾਣ ਵਾਲੇ ਵਿਅਕਤੀ ਦਾ ਘਰ ਦੇ ਬਾਹਰ ਅਣਪਛਾਤੇ ਕਾਤਲਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਦੱਸ ਦਈਏ ਕਿ ਮ੍ਰਿਤਕ ਦੀ ਪੱਛਾਣ ਪੰਕਜ ਦੁੱਗਲ ਫਗਵਾੜਾ ਚ ਮਨਸਾ ਦੇਵੀ ਨਗਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੱਛਲੇ ਕੁੱਛ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਚ ਟਾਫ਼ੀਆਂ, ਗੋਲੀਆਂ ਅਤੇ ਬੀੜੀ-ਸਿਗਰੇਟ ਦੀ ਸੁਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਤਿੰਨ ਬੱਚਿਆਂ ਦਾ ਪਿਤਾ ਸੀ।
ਇਸ ਮਾਮਲੇ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੇ ਐਸਪੀ ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਪੜਤਾਲ ਕਰ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਚ ਭੇਜ ਦਿੱਤਾ ਗਿਆ ਹੈ। ਪੁਲਿਸ ਹੁੱਣ ਇਸ ਮਾਮਲੇ ਤੇ ਹੋਰ ਸੁਰਗਾਂ ਦੇ ਮਿਲਣ ਦਾ ਸੁਨੇਹਾ ਦੇ ਰਹੀ ਹੈ।
ਘਟਨਾ ਤੋਂ ਪਹਿਲਾਂ ਕਾਤਲ ਵੱਲੋਂ ਮ੍ਰਿਤਕ ਦੇ ਬੱਚੇ ਨੂੰ ਉਸਦਾ ਜਾਣਕਾਰ ਦੱਸਿਆ ਗਿਆ
ਮਿਲੀ ਜਾਣਕਾਰੀ ਮੁਤਾਬਕ ਪੰਕਜ ਦੁੱਗਲ 'ਤੇ ਗੋਲੀ ਚਲਾਉਣ ਤੋਂ ਪਹਿਲਾਂ ਅਣਪਛਾਤੇ ਕਾਤਲ ਨੇ ਉਸ ਦੇ ਪੁੱਤਰ ਨੂੰ ਉਸਦੇ ਜਾਣਕਾਰ ਦੱਸਦੇ ਹੋਏ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਮਿਲਣ ਆਇਆ ਹੈ ਤੇ ਉਸ ਦਾ ਉਨ੍ਹਾਂ ਨਾਲ ਕੁਝ ਕੰਮ ਹੈ। ਦੱਸ ਦਈਏ ਕਿ ਜਿਵੇਂ ਹੀ ਪੰਕਜ ਘਰ ਤੋਂ ਬਾਹਰ ਆਇਆ ਤਾਂ ਅਣਪਛਾਤੇ ਕਾਤਲ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਮ੍ਰਿਤਕ ਤੇ ਤਿੰਨ ਗੋਲੀਆਂ ਚਲਾਈਆਂ ਗਈਆਂ
ਜਾਣਕਾਰੀ ਮੁਤਾਬਕ ਕਾਤਲ ਨੇ ਮ੍ਰਿਤਕ ਤੇ 'ਤੇ ਇਕ ਤੋਂ ਬਾਅਦ ਇਕ ਤਿੰਨ ਗੋਲੀਆਂ ਚਲਾਈਆਂ। ਜਿਸਦੇ ਚੱਲਦੇ ਦੋ ਗੋਲੀਆਂ ਉਸਦੀ ਛਾਤੀ ਅਤੇ ਪੇਟ ਵਿੱਚ ਲੱਗੀਆਂ ਜਦਕਿ ਤੀਜੀ ਗੋਲੀ ਹਵਾ ਵਿੱਚ ਹੀ ਰਹਿ ਗਈ। ਗੋਲੀਆਂ ਲੱਗਣ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਸਰਕਾਰੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਕਾਤਲ ਨੇ ਗੋਲੀਆਂ ਚਲੂਣ ਤੋਂ ਬਾਅਦ ਉਹ ਆਪਣੇ ਸਾਥੀ ਜੋ ਕਿ ਮੋਟੋਰਸਾਈਕਲ ਚ ਆਈਆ ਸੀ ਉਸ ਨਾਲ ਭੱਜ ਗਿਆ।
ਮ੍ਰਿਤਕ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਏ ਗਏ ਗਂਭੀਰ ਦੋਸ਼
ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਪੰਕਜ ਦੇ ਗੁਣਦੀਆਂ ਨੇ ਆਪਣੇ ਘਰ ਨੂੰ ਅੰਦਰੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਹਾਲਾਂਕਿ ਜਾਣਕਾਰੀ ਮਿਲਣ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਪੰਕਜ ਦੁੱਗਲ ਦੇ ਆਪਣੇ ਗੁਆਂਢੀ ਨਾਲ ਨਹੀਂ ਬੰਦੀ ਸੀ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਉੱਤੇ ਕਈ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਕੱਤਲ ਦੇ ਮਾਮਲੇ ਨੂੰ ਲੈ ਕੇ ਗੁੱਝਾ ਭੇਤ ਬਣਿਆ ਹੋਇਆ ਹੈ
ਇਸ ਘਟਨਾ ਦੇ ਵਾਪਰਣ ਦਾ ਕਾਰਨ ਦੇਰ ਰਾਤ ਤਕ ਗੁਪਤ ਰਿਹਾ। ਪੁਲਿਸ ਨੂੰ ਪੜਤਾਲ ਕਰਨ ਚ ਉਸਤੇ ਗੋਲੀਆਂ ਚੱਲਣ ਦਾ ਕਾਰਨ ਨਹੀਂ ਪਤਾ ਚੱਲ ਪਾਇਆ ਹੈ। ਉੱਥੇ ਹੀ ਪੁਲਿਸ ਨੂੰ ਇਸ ਘਟਨਾ ਨਾਲ ਜੁੜੀ ਸੀਸੀਟੀਵੀ ਵੀ ਮਿਲੀ ਹੈ ਜਿਸ ਚ ਅਨਪਛਤਾ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਦਾ ਨਜ਼ਰ ਆ ਰਿਹਾ ਹੈ।