ਫਗਵਾੜਾ ਬਾਈਪਾਸ 'ਤੇ ਪੁਲਿਸ ਨੇ ਗੈਂਗਸਟਰ ਸਮਝ ਕੇ ਥਾਰ ਦੀ ਗੱਡੀ 'ਤੇ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਇੱਕ ਕਾਂਗਰਸੀ ਆਗੂ ਦਾ ਪੁੱਤਰ ਬੈਠਾ ਸੀ। ਪੁਲਿਸ ਦੀ ਗੋਲੀ ਕਾਰ ਦੇ ਟਾਇਰ ਵਿੱਚ ਜਾ ਵੱਜੀ। ਪੁਲਿਸ ਨੇ ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਕਾਂਗਰਸੀ ਆਗੂ ਦਾ ਨਾਬਾਲਗ ਪੁੱਤਰ ਲੜਕੀ ਨਾਲ ਬੈਠਾ ਸੀ।
ਪੁਲਿਸ ਨੂੰ ਗੈਂਗਸਟਰ ਹੋਣ ਦੀ ਮਿਲੀ ਸੀ ਸੂਚਨਾ
ਮੀਡੀਆ ਰਿਪੋਰਟਾਂ ਅਨੁਸਾਰ ਬਹਿਰਾਮ ਪੁਲਿਸ ਨੂੰ ਅਸਲ ਵਿੱਚ ਸੂਚਨਾ ਮਿਲੀ ਸੀ ਕਿ ਫਗਵਾੜਾ ਬਾਈਪਾਸ ਕੋਲ ਕਾਲੇ ਸ਼ੀਸ਼ੇ ਵਾਲੀ ਇੱਕ ਥਾਰ ਗੱਡੀ ਖੜੀ ਹੈ। ਜਿਸ ਵਿੱਚ ਗੈਂਗਸਟਰ ਹੋਣ ਦੀ ਸੰਭਾਵਨਾ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਪੁਲਿਸ ਨੂੰ ਦੇਖ ਕੇ ਭਜਾਈ ਥਾਰ
ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਥਾਰ ਨੂੰ ਘੇਰ ਲਿਆ। ਪੁਲਿਸ ਨੂੰ ਦੇਖਦੇ ਹੀ ਕਾਂਗਰਸੀ ਆਗੂ ਦੇ ਲੜਕੇ ਨੇ ਥਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਆਗੂ ਦੇ ਬੇਟੇ ਨੇ ਪੁਲਿਸ ਨਾਕੇ ਨੂੰ ਤੋੜਿਆ। ਇਸ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਰੋਕਣ ਲਈ ਗੋਲੀ ਚਲਾ ਦਿੱਤੀ। ਗੋਲੀ ਕਾਰ ਦੇ ਟਾਇਰ ਵਿੱਚ ਲੱਗੀ।
ਪੁੱਛਗਿੱਛ ਤੋਂ ਬਾਅਦ ਹੋਇਆ ਖੁਲਾਸਾ
ਪੁਲਿਸ ਨੇ ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਬੈਠੇ ਸਨ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਗੱਡੀ ਸੀ ਮੌਜੂਦ ਲੜਕਾ ਇਕ ਕਾਂਗਰਸੀ ਆਗੂ ਦਾ ਪੁੱਤਰ ਹੈ ਅਤੇ ਉਹ ਆਪਣੇ ਦੋਸਤ ਨਾਲ ਕਾਰ ਵਿਚ ਘੁੰਮ ਰਿਹਾ ਸੀ। ਇਹ ਦੋਵੇਂ ਪਰਿਵਾਰ ਨੂੰ ਬਿਨਾਂ ਦੱਸੇ ਹੀ ਇੱਥੇ ਆ ਗਏ ਸਨ, ਜਿਸ ਕਾਰਨ ਉਹ ਡਰੇ ਹੋਏ ਸਨ। ਪੁਲਿਸ ਦੋਵਾਂ ਨੂੰ ਥਾਣੇ ਲੈ ਗਈ, ਜਿੱਥੇ ਬਾਅਦ 'ਚ ਉਨ੍ਹਾਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ।