ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਪੜ੍ਹ ਰਹੇ ਹੈਦਰਾਬਾਦ ਦੇ ਇੱਕ ਵਿਦਿਆਰਥੀ ਨੇ ਫਗਵਾੜਾ ਵਿੱਚ ਪੀਜੀ ਰੂਮ ਵਿੱਚ ਖੁਦਕੁਸ਼ੀ ਕਰ ਲਈ ਹੈ। ਵਰੁਣ ਕੁਮਾਰ ਸੁਬੁੱਧੀ ਪੁੱਤਰ ਹਰਸ਼ੀਕੇਸ਼ ਸੁਬੁੱਧੀ ਵਾਸੀ ਹੈਦਰਾਬਾਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਫਗਵਾੜਾ ਦੇ ਲਾਅ ਗੇਟ ਸਥਿਤ ਪੀ.ਜੀ. 'ਚ ਰਹਿੰਦਾ ਸੀ।
ਉਸ ਨੇ ਦੇਰ ਰਾਤ ਆਪਣੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦਾ ਖੁਲਾਸਾ ਸ਼ਨੀਵਾਰ ਸਵੇਰੇ ਹੋਇਆ। ਫਗਵਾੜਾ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਡਿਪ੍ਰੈਸ਼ਨ 'ਚ ਸੀ ਨੌਜਵਾਨ
ਪਹਿਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਡਿਪ੍ਰੈਸ਼ਨ 'ਚ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਸੀਆਰਪੀਸੀ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੱਕ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਵਿਦਿਆਰਥੀ ਦਾ ਪਰਿਵਾਰ ਜਲੰਧਰ ਤੋਂ ਹੈਦਰਾਬਾਦ ਲਈ ਰਵਾਨਾ ਹੋ ਗਿਆ ਹੈ। ਪੁਲਿਸ ਨੂੰ ਫਿਲਹਾਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।