ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ਵਿੱਚ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ 5 ਸਾਲ ਦੇ ਬੱਚੇ ਗੁਰਫਤਿਹ ਸਿੰਘ ਦੀ ਮੌਤ ਹੋ ਗਈ। ਬਠਿੰਡਾ ਵਿੱਚ ਵੀ ਇੱਕ ਮਕਾਨ ਦੀ ਛੱਤ ਡਿੱਗ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਿਮਾਚਲ ਤੋਂ ਦਿੱਲੀ ਤੱਕ ਬਾਰਿਸ਼ ਕਾਰਨ ਬੁਰੀ ਹਾਲਤ
ਹਿਮਾਚਲ 'ਚ ਬੱਦਲ ਫਟਿਆ, 2 ਦੀ ਮੌਤ, 52 ਲਾਪਤਾ
ਬੀਤੀ ਰਾਤ ਹਿਮਾਚਲ 'ਚ 4 ਥਾਵਾਂ 'ਤੇ ਬੱਦਲ ਫਟ ਗਏ। ਇਸ ਕਾਰਨ ਰਾਮਪੁਰ ਦੇ ਸਮੇਜ ਖੱਡ ਵਿੱਚ ਕਈ ਘਰ ਵਹਿ ਗਏ। ਇੱਥੇ 2 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਦਕਿ 52 ਲੋਕ ਲਾਪਤਾ ਹਨ। NDRF ਅਤੇ SDRF ਬਚਾਅ 'ਚ ਲੱਗੇ ਹੋਏ ਹਨ। ਕੁੱਲੂ ਅਤੇ ਮੰਡੀ ਵਿੱਚ ਵੀ ਭਾਰੀ ਤਬਾਹੀ ਹੋਈ ਹੈ।
ਜੈਪੁਰ 'ਚ ਮੀਂਹ ਕਾਰਨ ਬੱਚੇ ਸਮੇਤ 3 ਦੀ ਮੌਤ
ਰਾਜਸਥਾਨ ਦੇ ਜੈਪੁਰ ਵਿੱਚ ਇੱਕ ਘਰ ਦੇ ਬੇਸਮੈਂਟ ਵਿੱਚ ਡੁੱਬਣ ਕਾਰਨ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਬੁੱਧਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਇੱਕ ਕੰਧ ਡਿੱਗਣ ਕਾਰਨ ਦੋ ਘਰਾਂ ਵਿੱਚ 25 ਲੋਕ ਫਸ ਗਏ। ਬਾਹਰ ਨਿਕਲਦੇ ਸਮੇਂ ਤਿੰਨ ਵਿਅਕਤੀ ਪਾਣੀ ਨਾਲ ਭਰੇ ਬੇਸਮੈਂਟ ਵਿੱਚ ਡੁੱਬ ਗਏ।
ਸੰਸਦ ਅਤੇ ਸੁਪਰੀਮ ਕੋਰਟ 'ਚ ਵੀ ਪਾਣੀ ਭਰਿਆ
ਸੰਸਦ, ਸੁਪਰੀਮ ਕੋਰਟ, ਏਮਜ਼, ਲੁਟੀਅਨ ਦਿੱਲੀ, ਭਾਰਤ ਮੰਡਪਮ, ਇੰਡੀਆ ਗੇਟ-ਰਿੰਗ ਰੋਡ ਸੁਰੰਗ, ਪ੍ਰਗਤੀ ਮੈਦਾਨ ਪਾਣੀ ਵਿੱਚ ਡੁੱਬੇ ਰਹੇ। ਕਈ ਦਰੱਖਤ ਡਿੱਗ ਗਏ। ਨਵੀਂ ਬਣੀ ਸੰਸਦ ਵਿੱਚੋਂ ਵੀ ਪਾਣੀ ਟਪਕ ਰਿਹਾ ਹੈ।