ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਮੌਸਮ ਕਰਵਟ ਲੈ ਰਿਹਾ ਹੈ| ਜਿਸ ਕਾਰਨ ਤਾਪਮਾਨ 'ਚ 4 ਡਿਗਰੀ ਤਕ ਗਿਰਾਵਟ ਆਈ ਹੈ| ਹਾਲਾਂਕਿ ਗਰਮੀ ਦਾ ਅਸਰ ਜਾਰੀ ਹੈ| ਦੁਪਹਿਰ ਦੇ ਸਮੇਂ ਤਾਪਮਾਨ ਜਿਆਦਾ ਹੁੰਦਾ ਹੈ| ਬੁੱਧਵਾਰ ਰਾਤ ਦੇ ਮੌਸਮ 'ਚ ਆਏ ਬਦਲਾਅ ਤੋਂ ਬਾਅਦ ਬੀਤੇ ਦਿਨ ਵੀ ਬਦਲਾਅ ਦੇਖਣ ਨੂੰ ਮਿਲਿਆ |
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ 10 ਜ਼ਿਲ੍ਹਿਆਂ 'ਚ ਬਾਰਸ਼ ਤੇ 9 ਜ਼ਿਲ੍ਹਿਆਂ 'ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ| ਦੱਸ ਦੇਈਏ ਕਿ ਬਠਿੰਡਾ ਤੇ ਅਬੋਹਰ ਸਭ ਤੋਂ ਗਰਮ ਜ਼ਿਲ੍ਹੇ ਰਹੇ| ਇੱਥੇ 42 ਡਿਗਰੀ ਤਾਪਮਾਨ ਦਰਜ ਕੀਤਾ ਗਿਆ| ਜਦਕਿ ਬਾਕੀ ਕਈ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ| ਦੱਸ ਦੇਈਏ ਕਿ ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ 'ਚ ਹੀਟਵੇਵ ਤੇ ਹਲਕੀ ਬਾਰਸ਼ ਦਾ ਅਲਰਟ ਜਾਰੀ ਹੈ|
ਪੰਜਾਬ ਦੇ ਫਿਰੋਜਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਤੇ ਮਾਨਸਾ 'ਚ ਲੂ ਦਾ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ| ਜਦ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ 'ਚ ਤੇਜ਼ ਹਵਾਵਾਂ ਦੇ ਨਾਲ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ| ਦੱਸ ਦੇਈਏ ਕਿ ਮੌਸਮ 'ਚ ਬਦਲਾਅ ਕਾਰਨ ਤਾਪਮਾਨ ਵੀ ਘੱਟ ਗਿਆ ਹੈ |