• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਨੁਸਰਤ ਭਰੂਚਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਜ਼ਰਾਈਲ ਨਾਲ ਸਬੰਧਤ ਆਪਣਾ ਅਨੁਭਵ ਕੀਤਾ ਸਾਂਝਾ, ਕਿਹਾ- ਮੈਂ ਇਜ਼ਰਾਈਲ ਦੇ 36 ਘੰਟੇ ਕਦੇ ਨਹੀਂ ਭੁੱਲਾਂਗੀ

नुसरत ने इजराइल से जुड़ा एक्सपीरियंस किया शेयर,
10/11/2023 1:42:22 PM Raj     Nusrat Bharucha , experience , Israel , post , social media , Bollywood celebs     ਨੁਸਰਤ ਭਰੂਚਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਜ਼ਰਾਈਲ ਨਾਲ ਸਬੰਧਤ ਆਪਣਾ ਅਨੁਭਵ ਕੀਤਾ ਸਾਂਝਾ, ਕਿਹਾ- ਮੈਂ ਇਜ਼ਰਾਈਲ ਦੇ 36 ਘੰਟੇ ਕਦੇ ਨਹੀਂ ਭੁੱਲਾਂਗੀ  नुसरत ने इजराइल से जुड़ा एक्सपीरियंस किया शेयर,

ਅਭਿਨੇਤਰੀ ਨੁਸਰਤ ਭਰੂਚਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਜ਼ਰਾਈਲ ਨਾਲ ਜੁੜੇ ਆਪਣੇ ਦਰਦਨਾਕ ਅਨੁਭਵ ਨੂੰ ਸਾਂਝਾ ਕੀਤਾ ਹੈ। ਨੁਸਰਤ ਨੇ ਕਿਹਾ- ਪਿਛਲੇ ਹਫ਼ਤੇ ਨੇ ਸਾਨੂੰ ਇੱਕ ਨਾ ਭੁੱਲਣ ਵਾਲੀ ਯਾਦ ਦਿੱਤੀ ਹੈ। ਮੈਂ ਇਨ੍ਹਾਂ 36 ਘੰਟਿਆਂ ਨੂੰ ਕਦੇ ਨਹੀਂ ਭੁੱਲਾਂਗੀ । 7 ਅਕਤੂਬਰ ਦੀ ਸਵੇਰ ਨੂੰ ਜਦੋਂ ਮੈਂ ਉੱਠੀ ਤਾਂ ਚਾਰੇ ਪਾਸੇ ਤੋਂ ਸਿਰਫ਼ ਬੰਬ ਫੱਟਣ ਅਤੇ ਉੱਚੀ-ਉੱਚੀ ਸਾਇਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਹ ਵੀ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ।


ਨੁਸਰਤ ਇਜ਼ਰਾਈਲ ਅਤੇ ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਵਿਚਾਲੇ ਚੱਲ ਰਹੀ ਜੰਗ 'ਚ ਫਸ ਗਈ ਸੀ। ਨੁਸਰਤ ਦੀ ਟੀਮ ਨੇ ਉਸ ਨਾਲ ਆਖਰੀ ਵਾਰ ਸ਼ਨੀਵਾਰ ਦੁਪਹਿਰ 12:30 ਵਜੇ ਗੱਲ ਕੀਤੀ ਸੀ। ਉਦੋਂ ਤੋਂ ਉਸ ਨਾਲ ਜੁੜੀ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਬਾਅਦ ਵਿੱਚ ਉਹ ਭਾਰਤੀ ਦੂਤਾਵਾਸ ਦੀ ਮਦਦ ਨਾਲ ਭਾਰਤ ਵਾਪਸ ਆ ਗਈ।


ਬੀਤਿਆ ਪਲ ਕਦੇ ਨਹੀਂ ਭੁਲਾਇਆ ਜਾਵੇਗਾ


ਮੈਨੂੰ ਪਿਛਲਾ ਹਫ਼ਤਾ ਹਮੇਸ਼ਾ ਯਾਦ ਰਹੇਗਾ। ਇਹ ਹਫ਼ਤੇ ਦੇ 36 ਘੰਟੇ ਮੈਂ ਕਦੇ ਨਹੀਂ ਭੁੱਲਾਂਗੀ। 3 ਅਕਤੂਬਰ ਨੂੰ, ਮੈਂ ਆਪਣੀ ਫਿਲਮ 'ਅਕੇਲੀ' ਦੀ ਸਕ੍ਰੀਨਿੰਗ ਲਈ ਹਾਇਫਾ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਹੈਫਾ, ਇਜ਼ਰਾਈਲ ਗਈ ਸੀ। ਮੇਰੇ ਨਾਲ ਇਜ਼ਰਾਈਲੀ ਕੋ-ਐਕਟਰ ਸਾਹੀ ਹਲੇਵੀ ਅਤੇ ਆਮਿਰ ਬੁਤਰੋਸ ਵੀ ਮੌਜੂਦ ਸਨ। ਉੱਥੇ ਪਹੁੰਚ ਕੇ ਅਸੀਂ ਇਜ਼ਰਾਈਲ ਦੇ ਕਈ ਇਤਿਹਾਸਕ ਸਥਾਨਾਂ ਨੂੰ ਦੇਖਣ ਗਏ। ਫਿਰ ਅਸੀਂ 6 ਅਕਤੂਬਰ ਦੀ ਸ਼ਾਮ ਨੂੰ ਫਿਲਮ ਦੇ ਸਾਰੇ ਕਲਾਕਾਰਾਂ ਨਾਲ ਡਿਨਰ ਕੀਤਾ। ਸਾਰਿਆਂ ਨੇ ਫਿਲਮ ਵਿੱਚ ਕੰਮ ਕਰਨ ਦਾ ਜਸ਼ਨ ਮਨਾਇਆ। ਫਿਰ ਅਸੀਂ ਵਾਅਦਾ ਕੀਤਾ ਕਿ ਅਗਲੀ ਵਾਰ ਵੀ ਅਸੀਂ ਇੱਕ ਫਿਲਮ ਵਿੱਚ ਜ਼ਰੂਰ ਇਕੱਠੇ ਕੰਮ ਕਰਾਂਗੇ।


ਇਸ ਤੋਂ ਬਾਅਦ ਅਸੀਂ ਸਾਰੇ ਵਾਪਸ ਹੋਟਲ ਪਰਤ ਆਏ। ਅਗਲੀ ਸਵੇਰ 7 ਅਕਤੂਬਰ ਨੂੰ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਪਿਛਲੀ ਸ਼ਾਮ ਵਾਂਗ ਕੁਝ ਵੀ ਨਹੀਂ ਸੀ। ਚਾਰੇ ਪਾਸੇ ਤੋਂ ਬੰਬਾਂ ਦੇ ਫੱਟਣ ਅਤੇ ਉੱਚੀ-ਉੱਚੀ ਸਾਇਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਨੇ ਸਾਨੂੰ ਦਹਿਸ਼ਤ ਵਿੱਚ ਪਾ ਦਿੱਤਾ। ਇਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਹੋਟਲ ਦੇ ਬੇਸਮੈਂਟ 'ਚ ਲਿਜਾਇਆ ਗਿਆ। ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਜ਼ਰਾਈਲ 'ਤੇ ਹਮਾਸ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਦਹਿਸ਼ਤ ਦੀ ਇਸ ਸਥਿਤੀ ਵਿੱਚ ਅਸੀਂ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨਾ ਚਾਹੁੰਦੇ ਸੀ। ਭਾਰਤੀ ਦੂਤਾਵਾਸ ਸਾਡੇ ਹੋਟਲ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸੀ, ਪਰ ਉਸ ਦੂਰੀ ਨੂੰ ਵੀ ਪੂਰਾ ਕਰਨਾ ਅਸੰਭਵ ਜਾਪਦਾ ਸੀ। ਇੰਝ ਲੱਗਦਾ ਸੀ ਜਿਵੇਂ ਬੰਬ ਸਾਡੇ ਬਹੁਤ ਨੇੜੇ ਡਿੱਗ ਰਹੇ ਹੋਣ। ਫਿਰ ਖ਼ਬਰ ਆਈ ਕਿ ਹਮਾਸ ਦੇ ਅੱਤਵਾਦੀ ਇਜ਼ਰਾਈਲ ਦੇ ਕਈ ਸ਼ਹਿਰਾਂ ਵਿਚ ਘੁਸਪੈਠ ਕਰ ਚੁੱਕੇ ਹਨ। ਹੁਣ ਉਹ ਵੀ ਸੜਕਾਂ 'ਤੇ ਹਨ, ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਰਹੇ ਹਨ ਅਤੇ ਲੋਕਾਂ ਨੂੰ ਬੇਤਰਤੀਬੇ ਗੋਲੀਆਂ ਮਾਰ ਰਹੇ ਹਨ।


ਇਸ ਤੋਂ ਇਲਾਵਾ ਸੜਕਾਂ ਅਤੇ ਵਾਹਨਾਂ 'ਤੇ ਸ਼ਰੇਆਮ ਫਾਇਰਿੰਗ ਕੀਤੀ ਜਾ ਰਹੀ ਸੀ। ਉਦੋਂ ਹੀ, ਅਸੀਂ ਦੂਜੀ ਸਾਇਰਨ ਦੀ ਆਵਾਜ਼ ਸੁਣੀ ਅਤੇ ਅਸੀਂ ਵਾਪਸ ਬੇਸਮੈਂਟ ਸ਼ੈਲਟਰ ਵੱਲ ਚਲੇ ਗਏ। ਜਲਦੀ ਹੀ ਇਹ ਅਹਿਸਾਸ ਹੋ ਗਿਆ ਕਿ ਅਸੀਂ ਸਮੇਂ ਸਿਰ ਭਾਰਤ ਵਾਪਸੀ ਲਈ ਫਲਾਈਟ ਨਹੀਂ ਫੜ ਸਕਾਂਗੇ। ਇਸ ਮਾੜੇ ਮਾਹੌਲ ਵਿੱਚੋਂ ਨਿਕਲਣ ਲਈ ਅਸੀਂ ਸਾਰਿਆਂ ਨੂੰ ਮਦਦ ਦੀ ਅਪੀਲ ਕੀਤੀ। ਤਸਾਹੀ ਹਲੇਵੀ ਨੇ ਕਿਹਾ ਕਿ ਇਜ਼ਰਾਈਲ ਵਿੱਚ ਐਮਰਜੈਂਸੀ ਦੀ ਸਥਿਤੀ ਹੈ। ਅਸੀਂ ਭਾਰਤ ਸਰਕਾਰ ਦੁਆਰਾ ਜਾਰੀ ਐਡਵਾਈਜ਼ਰੀ ਰਾਹੀਂ ਭਾਰਤੀ ਅਤੇ ਇਜ਼ਰਾਈਲੀ ਦੂਤਾਵਾਸਾਂ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਡੇ ਨਾਲ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ। ਅਜਿਹਾ ਲੱਗ ਰਿਹਾ ਸੀ ਕਿ ਫਲਾਈਟ ਰੱਦ ਹੋ ਜਾਵੇਗੀ। ਸਾਡੇ ਫੋਨ ਦੀ ਬੈਟਰੀ ਤੇਜ਼ੀ ਨਾਲ ਖਤਮ ਹੋ ਰਹੀ ਸੀ ਅਤੇ ਨੈੱਟਵਰਕ ਵੀ ਡਾਊਨ ਹੋ ਰਹੇ ਸਨ।


ਹਾਲਾਂਕਿ ਇਸ ਸਮੇਂ ਇਜ਼ਰਾਇਲੀ ਕੋ-ਐਕਟਰਸ ਅਤੇ ਹੋਟਲ ਵਾਲਿਆਂ ਨੇ ਸਾਡੀ ਕਾਫੀ ਮਦਦ ਕੀਤੀ। ਇਸ ਮਾੜੇ ਸਮੇਂ ਵਿੱਚ ਇੱਕ ਟੈਕਸੀ ਡਰਾਈਵਰ ਨੇ ਵੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਨਿਰਸਵਾਰਥ ਸਾਡੀ ਮਦਦ ਕੀਤੀ। ਫਿਰ ਇਸ ਖ਼ਤਰਨਾਕ ਮਾਹੌਲ ਵਿੱਚ ਅਸੀਂ ਆਪਣੇ ਆਪ ਨੂੰ ਏਅਰਪੋਰਟ ਪਹੁੰਚਣ ਲਈ ਤਿਆਰ ਕੀਤਾ। ਤੇਲ ਅਵੀਵ ਦੇ ਹੋਟਲ ਤੋਂ ਏਅਰਪੋਰਟ ਤੱਕ ਦਾ ਸਫਰ ਖ਼ਤਰੇ ਨਾਲ ਭਰਿਆ ਸੀ। ਇਸ ਦੇ ਬਾਵਜੂਦ ਅਸੀਂ ਹਿੰਮਤ ਕੀਤੀ ਅਤੇ ਇਹ ਯਾਤਰਾ ਸ਼ੁਰੂ ਕੀਤੀ। ਕਦੀ ਅਰਦਾਸ ਕਰਦੇ ਤੇ ਕਦੀ ਰਾਹ ਵਿਚ ਰੋਂਦੇ ਸੀ । ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਅੱਗੇ ਵਧੇ। ਅਖ਼ੀਰ ਕਿਸੇ ਤਰ੍ਹਾਂ ਅਸੀਂ ਬੈਨ ਗੁਰੀਅਨ ਏਅਰਪੋਰਟ ਪਹੁੰਚੇ । ਏਅਰਪੋਰਟ 'ਤੇ ਇਕ ਸਕਿੰਟ ਵੀ ਰੁਕਣਾ ਕਿਸੇ ਦਰਦ ਤੋਂ ਘੱਟ ਨਹੀਂ ਸੀ। ਕਾਫੀ ਜੱਦੋ-ਜਹਿਦ ਤੋਂ ਬਾਅਦ ਅਸੀਂ ਫਲਾਈਟ ਵਿਚ ਸਵਾਰ ਹੋ ਕੇ ਸਹੀ ਸਲਾਮਤ ਭਾਰਤ ਵਾਪਸ ਪਰਤ ਆਏ।


ਮੈਂ ਸਹੀ ਸਲਾਮਤ ਆਪਣੇ ਪਰਿਵਾਰ 'ਚ ਆ ਗਈ ਹਾਂ  ਅਤੇ ਤੰਦਰੁਸਤ ਹਾਂ। ਮੈਂ ਆਪਣੀ ਟੀਮ ਅਤੇ ਮੈਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਭਾਰਤ ਸਰਕਾਰ, ਭਾਰਤੀ ਦੂਤਾਵਾਸ ਅਤੇ ਇਜ਼ਰਾਈਲੀ ਦੂਤਾਵਾਸ ਦੀ ਧੰਨਵਾਦੀ ਹਾਂ। ਮੈਂ ਉਨ੍ਹਾਂ ਸਾਰਿਆਂ ਦਾ ਵੀ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਹੈ।

'Nusrat Bharucha','experience','Israel','post','social media','Bollywood celebs'

Please Comment Here

Similar Post You May Like

  • नुसरत ने इजराइल से जुड़ा एक्सपीरियंस किया शेयर,

    नुसरत ने इजराइल से जुड़ा एक्सपीरियंस किया शेयर, बोलीं- इजराइल के 36 घंटे कभी नहीं भूलूंगी

  • सरकार ने किसानों के प्रदर्शन से जुड़े 177 सोशल मीडिया अकाउंट और वेब लिंक किए ब्लॉक

    सरकार ने किसानों के प्रदर्शन से जुड़े 177 सोशल मीडिया अकाउंट और वेब लिंक किए ब्लॉक

  • जालंधर में हथियारों के साथ फोटो अपलोड की तो खैर नहीं,

    जालंधर में हथियारों के साथ फोटो अपलोड की तो खैर नहीं, पुलिस करेगी सख्त कार्रवाई

Recent Post

  • ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, ਹੁਣ ਸਟੱਡੀ ਕਰਨ ਹੋਵੇਗਾ ਮੁਸ਼ਕਿਲ ...

  • ਵਿਧਾਇਕ ਰਮਨ ਅਰੋੜਾ ਦੇ ਘਰ ਮੰਗਵਾਈਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ, ਸ਼ਿਕਾਇਤਾਂ ਤੋਂ ਬਾਅਦ ਹੋਈ ਕਾਰਵਾਈ...

  • AAP ਨੇ ਰਮਨ ਅਰੋੜਾ ਬਾਰੇ ਸਾਂਝੀ ਕੀਤੀ ਪੋਸਟ, ਆਪਣਾ ਹੋਵੇ ਚਾਹੇ ਬੇਗਾਨਾ, ਭ੍ਰਿਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ!...

  • ਇੰਡਿਗੋ ਫਲਾਇਟ ਨੂੰ ਪਾਕਿਸਤਾਨ ਨੇ ਹਵਾਈ ਖੇਤਰ 'ਚ ਆਉਣ ਦੀ ਨਹੀਂ ਦਿੱਤੀ ਇਜ਼ਾਜਤ , ਖਤਰੇ 'ਚ ਸੀ 220 ਲੋਕਾਂ ਦੀ ਜਾਨ ...

  • ਹੁਣ ਇੱਕ ਫ਼ੋਨ 'ਤੇ ਹੋਵੇਗੀ ਸਾਈਬਰ ਠੱਗੀ ਖਿਲਾਫ FIR, ਭਾਰਤ ਸਰਕਾਰ ਨੇ ਸ਼ੁਰੂ ਕੀਤਾ ਨਵਾਂ ਸਿਸਟਮ ...

  • ਅੱਜ ਬਿਜਲੀ ਰਹੇਗੀ ਗੁੱਲ, POWER CUT ਕਾਰਣ ਇਹ ਇਲਾਕੇ ਰਹਿਣਗੇ ਪ੍ਰਭਾਵਤ...

  • ਅਮਰੀਕਾ 'ਚ ਜਹਾਜ਼ ਕ੍ਰੈਸ਼, ਡਿੱਗਦੇ ਹੀ ਲੱਗੀ ਅੱਗ, ਭਾਰੀ ਨੁਕਸਾਨ...

  • ਪੰਜਾਬ 'ਚ ਤਾਪਮਾਨ 45 ਤੋਂ 55 ਡਿਗਰੀ ਤੱਕ ਵੱਧ ਸਕਦੈ! ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ...

  • Elante Mall 'ਚ ਮਚੀ ਭਗਦੜ, ਮੌਕੇ 'ਤੇ ਕਰਵਾਇਆ ਖਾਲੀ ...

  • Corona ਤੇ Heatwave ਨੂੰ ਲੈ ਕੇ ਜਲੰਧਰ ਦੇ ਮੈਡੀਕਲ ਸੁਪਰਡੈਂਟ ਦੀ ਅਪੀਲ, WHO ਬਾਰੇ ਆਖੀ ਇਹ ਗੱਲ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY