ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ 'ਚ ਬੀਤੀ ਰਾਤ 7 ਮਹੀਨੇ ਦੀ ਬੱਚੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਇਹ ਘਟਨਾ 12 ਵਜੇ ਦੇ ਕਰੀਬ ਨਿਊ ਕਰਤਾਰ ਨਗਰ ਇਲਾਕੇ 'ਚ ਵਾਪਰੀ। ਲਾਪਤਾ ਬੱਚੀ ਅੱਜ ਦੁਪਿਹਰ ਦੇ ਸਮੇਂ ਘਰ ਦੇ ਪਿੱਛੇ ਇੱਕ ਖਾਲੀ ਪਲਾਟ 'ਚ ਮਿਲੀ ਹੈ। ਜਾਣਕਾਰੀ ਅਨੁਸਾਰ ਮਾਮਲਾ ਹਾਈਲਾਈਟ ਹੋਣ ਤੋਂ ਬਾਅਦ ਕੋਈ ਬੱਚੀ ਨੂੰ ਇਸ ਜਗ੍ਹਾਂ 'ਤੇ ਛੱਡ ਕੇ ਚਲਾ ਗਿਆ। ਹਾਲਾਂਕਿ ਬੱਚੀ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਅਨੁਸਾਰ 7 ਮਹੀਨੇ ਦੀ ਦਿਵਿਆਂਸ਼ੀ (ਰੂਹੀ ) ਬੀਤੀ ਰਾਤ ਆਪਣੀ ਮਾਂ ਮੀਤ ਕੌਰ ਅਤੇ ਭੈਣਾਂ ਨਾਲ ਬਿਸਤਰੇ 'ਤੇ ਸੁੱਤੀ ਪਈ ਸੀ। ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦ ਉਨ੍ਹਾਂ ਦੀ ਵੱਡੀ ਬੇਟੀ ਪੀਹੂ ਬਿਸਤਰੇ ਤੋਂ ਡਿੱਗੀ 'ਤੇ ਰੋਣ ਲੱਗੀ, ਜਿਸ ਕਾਰਨ ਉਸਦੀ ਮਾਂ ਮੀਤ ਦੀ ਜਾਗ ਖੁੱਲੀ। ਉਸ ਸਮੇਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਛੋਟੀ ਬੇਟੀ ਬਿਸਤਰੇ 'ਤੇ ਨਹੀਂ ਸੀ।
ਉਸਨੇ ਤੁਰੰਤ ਰੌਲਾ ਪਾਇਆ 'ਤੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਇਕੱਠਾ ਕੀਤਾ। ਜਾਣਕਾਰੀ ਦਿੰਦਿਆਂ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਹੋਟਲ ਦਾ ਕਾਰੋਬਾਰ ਹੈ। ਉਹ ਆਪਣੇ ਪਾਟਨਰ ਨਾਲ ਕੱਲ੍ਹ ਜੀਰਕਪੂਰ ਹੋਟਲ ਚਲੇ ਗਏ ਸਨ। ਉਸਦੀ ਪਤਨੀ ਨੇ ਸਵੇਰੇ 4 ਵਜੇ ਦੇ ਕਰੀਬ ਫੋਨ ਕਰ ਘਟਨਾ ਦੀ ਜਾਣਕਾਰੀ ਦਿੱਤੀ।
ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ 3 ਲੋਕ ਕੁਝ ਬਾਲਟੀਆਂ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ। ਜਿਨ੍ਹਾਂ ਦੀ ਫੁਟੇਜ ਪੁਲਿਸ ਕੋਲ ਹੈ। ਪੁਲਿਸ ਉਨ੍ਹਾਂ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ।