ਰੂਸ ਦੇ ਕਾਮਚਟਕਾ ਦੇ ਪੂਰਬੀ ਤੱਟ 'ਤੇ ਅੱਜ ਸਵੇਰੇ ਜਬਰਦਸਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ 7.8 ਤੀਬਰਤਾ ਰਹੀ । ਇਸ ਤੋਂ ਬਾਅਦ ਵੀ ਪੰਜ ਝਟਕੇ ਮਹਿਸੂਸ ਕੀਤੇ, ਜਿਨ੍ਹਾਂ ਵਿੱਚੋਂ ਇੱਕ 5.8 ਤੀਬਰਤਾ ਦਾ ਸੀ। ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਤੱਟ ਦੇ ਨਾਲ 30 ਤੋਂ 62 ਸੈਂਟੀਮੀਟਰ ਉੱਚੀਆਂ ਲਹਿਰਾਂ ਦਰਜ ਕੀਤੀਆਂ ਗਈਆਂ।
ਕਾਮਚਟਕਾ ਦੇ ਗਵਰਨਰ ਵਲਾਦੀਮੀਰ ਸੋਲੋਡੋਵ ਨੇ ਕਿਹਾ ਕਿ ਸਾਰੀਆਂ ਐਮਰਜੈਂਸੀ ਸੇਵਾਵਾਂ ਹਾਈ ਅਲਰਟ 'ਤੇ ਹਨ, ਪਰ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਹੈ। ਅੱਜ ਆਏ ਭੂਚਾਲ ਸਮੇਤ, ਇਸ ਖੇਤਰ ਵਿੱਚ 7.0 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਚਾਰ ਵੱਡੇ ਭੂਚਾਲ ਰਿਕਾਰਡ ਕੀਤੇ ਗਏ ਹਨ । ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਭੂਚਾਲ ਦੇ ਵੀਡੀਓਜ਼ ਵਿੱਚ ਘਰਾਂ ਵਿੱਚ ਫਰਨੀਚਰ ਅਤੇ ਲਾਈਟਾਂ ਹਿੱਲਦੀਆਂ ਦਿਖਾਈ ਦਿੱਤੀਆਂ।