ਕਪੂਰਥਲਾ 'ਚ ਨਸ਼ਾ ਛੁਡਾਊ ਕੇਂਦਰ ਤੋਂ 8 ਨੌਜਵਾਨ ਫਰਾਰ, ਇੰਚਾਰਜ ਨੇ ਕਿਹਾ- ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
ਖ਼ਬਰਿਸਤਾਨ ਨੈੱਟਵਰਕ: ਕਪੂਰਥਲਾ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ 9 ਨੌਜਵਾਨ ਮੌਕਾ ਪਾ ਕੇ ਫਰਾਰ ਹੋ ਗਏ। ਜਿਵੇਂ ਹੀ ਉੱਥੇ ਮੌਜੂਦ ਸਟਾਫ਼ ਨੂੰ ਇਸ ਬਾਰੇ ਪਤਾ ਲੱਗਾ, ਉੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸੁਰੱਖਿਆ ਗਾਰਡ, ਸਟਾਫ਼ ਅਤੇ ਨਰਸਾਂ ਨੇ ਉਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਫੜ ਲਿਆ ਪਰ ਬਾਕੀ ਫਰਾਰ ਹਨ।
ਕੀਤੀ ਜਾ ਰਹੀ ਹੈ ਮਾਮਲੇ ਸਦੀ ਜਾਂਚ
ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਅਮਨ ਸੂਦ ਨੇ ਦੱਸਿਆ ਕਿ 7-8 ਨੌਜਵਾਨ ਇੱਥੋਂ ਭੱਜ ਗਏ ਹਨ। ਇਸ ਵਿੱਚ ਕਿੱਥੇ ਲਾਪਰਵਾਹੀ ਹੋਈ ਹੈ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰ ਵਿੱਚ ਸੁਰੱਖਿਆ ਗਾਰਡ ਅਤੇ ਇੱਕ ਸਟਾਫ ਨਰਸ ਤਾਇਨਾਤ ਹਨ। ਜੇਕਰ ਸਟਾਫ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
'Kapurthala de-addiction centre','8 youths absconded','Kapurthala News'