• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪ੍ਰਤਾਪ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਗ੍ਰਿਫ਼ਤਾਰੀ 'ਤੇ ਲਗਾਈ ਰੋਕ

हाईकोर्ट ने प्रताप बाजवा को दी बड़ी राहत,
4/16/2025 1:58:20 PM Raj     Pratap Bajwa, High Court, 50 Bomb Statement, CM Mann, Bhagwant Mann, Punjab Blast, Grenade Attack, Punjab Latest News, Punjab Political News    ਪ੍ਰਤਾਪ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਗ੍ਰਿਫ਼ਤਾਰੀ 'ਤੇ ਲਗਾਈ ਰੋਕ  हाईकोर्ट ने प्रताप बाजवा को दी बड़ी राहत,

ਖਬਰਿਸਤਾਨ ਨੈੱਟਵਰਕ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਬਾਜਵਾ ਦੀ ਗ੍ਰਿਫ਼ਤਾਰੀ 'ਤੇ 22 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ। ਪੁਲਸ ਨੇ ਪ੍ਰਤਾਪ ਬਾਜਵਾ ਵਿਰੁੱਧ ਬੰਬਾਂ ਵਾਲੇ ਬਿਆਨ ਸੰਬੰਧੀ ਜਾਣਕਾਰੀ ਨਾ ਸਾਂਝੀ ਕਰਨ ਲਈ ਮਾਮਲਾ ਦਰਜ ਕੀਤਾ ਸੀ। ਹੁਣ ਇਸ ਮਾਮਲੇ ਉਤੇ ਅਗਲੀ ਸੁਣਵਾਈ 22 ਅਪ੍ਰੈਲ ਨੂੰ ਹੋਵੇਗੀ।

ਜਾਣੋ ਪੂਰਾ ਮਾਮਲਾ

ਬੀਤੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਵਿਵਾਦਤ ਬਿਆਨ ਨੂੰ ਲੈ ਕੇ ਮੋਹਾਲੀ ਵਿਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਕੋਰਟ ਦਾ ਰੁਖ਼ ਕੀਤਾ ਸੀ। ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਐਫ ਆਈ ਆਰ ਦੀ ਕਾਪੀ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਨੂੰ ਕਾਪੀ ਨਾ ਦਿੱਤੇ ਜਾਣ ਉਤੇ ਉਨਾਂ ਵਲੋਂ ਕੋਰਟ ਵਿਚ ਪਹੁੰਚ ਕੀਤੀ ਗਈ ਸੀ।

ਇਸ ਤੋਂ ਬਾਅਦ ਬਾਜਵਾ ਦੀ ਪਟੀਸ਼ਨ ਉਤੇ ਅਦਾਲਤ ਨੇ ਐਫਆਈਆਰ ਦੀ ਕਾਪੀ ਬਾਜਵਾ ਦੇ ਵਕੀਲ ਨੂੰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੁਲਸ ਦੀ ਵੈਬਸਾਈਟ ਉਤੇ ਅਪਲੋਡ ਕਰਨ ਦੇ ਹੁਕਮ ਦਿੱਤੇ ਸਨ ਤੇ ਨਾਲ ਹੀ ਬਾਜਵਾ ਨੂੰ ਕੱਲ੍ਹ ਦੁਪਹਿਰ 2 ਵਜੇ ਇਸ ਮਾਮਲੇ ਵਿਚ ਮੋਹਾਲੀ ਬੁਲਾਇਆ ਗਿਆ ਸੀ, ਜੋ ਕਿ ਕਾਂਗਰਸੀ ਲੀਡਰਾਂ ਨਾਲ ਪੁੱਜੇ ਹਨ।

ਦਿੱਤਾ ਸੀ ਇਹ ਵਿਵਾਦਤ ਬਿਆਨ

ਦਰਅਸਲ ਬੀਤੇ ਦਿਨੀਂ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿੱਚ 50 ਗ੍ਰਨੇਡ ਆਏ ਸਨ, ਜਿਨ੍ਹਾਂ ਵਿੱਚੋਂ 18 ਫੱਟ ਚੁੱਕੇ ਹਨ ਤੇ  32 ਅਜੇ ਬਾਕੀ ਹਨ। ਇਸ ਤੋਂ ਬਾਅਦ ਉਹ ਸੁਰਖੀਆਂ ਵਿਚ ਆ ਗਏ ਤੇ  ਪੰਜਾਬ ਵਿੱਚ ਰਾਜਨੀਤੀ ਗਰਮਾ ਗਈ। 

 ਇੰਟਰਵਿਊ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਉਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਪ੍ਰਤਾਪ ਬਾਜਵਾ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ? ਕੀ ਉਨ੍ਹਾਂ ਦਾ ਪਾਕਿਸਤਾਨ ਨਾਲ ਕੋਈ ਸਬੰਧ ਹੈ ਅਤੇ ਕੀ ਉਹ ਅੱਤਵਾਦੀਆਂ ਨਾਲ ਸਿੱਧੀ ਗੱਲ ਕਰ ਰਹੇ ਹਨ?  ਜੇਕਰ ਉਨ੍ਹਾਂ ਨੂੰ  ਬੰਬਾਂ ਬਾਰੇ ਜਾਣਕਾਰੀ ਸੀ ਤੇ  ਸਾਂਝੀ ਕਿਉਂ ਨਹੀਂ ਕੀਤੀ ਗਈ। ਇਸ ਉਤੇ ਹੁਣ ਸਖ਼ਤ ਐਕਸ਼ਨ ਲੈਂਦੇ ਹੋਏ ਐਫਆਈਆਰ ਦਰਜ ਕੀਤੀ ਗਈ ਸੀ।


 





 

'Pratap Bajwa','High Court','50 Bomb Statement','CM Mann','Bhagwant Mann','Punjab Blast','Grenade Attack','Punjab Latest News','Punjab Political News'

Please Comment Here

Similar Post You May Like

  • CM ਮਾਨ ਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਵਪਾਰੀਆਂ ਤੋਂ ਮੰਗੇ ਸੁਝਾਅ, ਵਟਸਐਪ ਨੰਬਰ ਤੇ E-mail ਕੀਤੀ ਜਾਰੀ

    CM ਮਾਨ ਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਵਪਾਰੀਆਂ ਤੋਂ ਮੰਗੇ ਸੁਝਾਅ, ਵਟਸਐਪ ਨੰਬਰ ਤੇ E-mail ਕੀਤੀ ਜਾਰੀ

  • प्रताप बाजवा ने स्वीकार किया CM भगवंत मान का चैलेंज

    प्रताप बाजवा ने स्वीकार किया CM भगवंत मान का चैलेंज , पर रखी यह शर्त

  • ड्रग्स मामले में पंजाब पुलिस को High Court से फटकार

    ड्रग्स मामले में पंजाब पुलिस को High Court से फटकार

  • कुत्ते के काटने पर अब देना पड़ेगा मोटा जुर्माना,

    कुत्ते के काटने पर अब देना पड़ेगा मोटा जुर्माना, हाईकोर्ट ने दिए आदेश

  • हाईकोर्ट का तीर्थ यात्रा स्कीम पर पंजाब सरकार को नोटिस,

    हाईकोर्ट का तीर्थ यात्रा स्कीम पर पंजाब सरकार को नोटिस, 12 दिसंबर तक मांगा जवाब

Recent Post

  • ਪੰਜਾਬ ਪੁਲਸ ਨਸ਼ਾ ਸਮੱਗਲਰਾਂ ਨੂੰ 24 ਘੰਟੇ ਕਰ ਸਕੇਗੀ ਟਰੈਕ, GPS ਟਰੈਕਿੰਗ ਸਿਸਟਮ ਦੀ ਹੋਵੇਗੀ ਵਰਤੋਂ...

  • ਪੰਜਾਬ ਕੈਬਨਿਟ ਦੀ ਮੀਟਿੰਗ 'ਚ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਮਨਜ਼ੂਰੀ, ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਨਹੀਂ ਹੋਵੇਗੀ...

  • ਪੰਜਾਬ ਦੇ AAP ਸੋਸ਼ਲ ਮੀਡੀਆ ਯੋਧਿਆਂ ਨੇ ਸਿੱਖਿਆ 'ਡਿਜੀਟਲ ਯੁੱਧ' ਦਾ ਮੰਤਰ, ਆਮ ਆਦਮੀ ਪਾਰਟੀ ਦੀ ਸੋਚ ਪਹੁੰਚੇਗੀ ਘਰ-ਘਰ...

  • ਵਿਧਾਇਕ ਰਮਨ ਅਰੋੜਾ ਨੂੰ ਕੋਰਟ ਨੇ ਭੇਜਿਆ ਜੇਲ੍ਹ, ਅਗਲੀ ਸੁਣਵਾਈ ਇਸ ਤਰੀਕ ਨੂੰ...

  • ਜਲੰਧਰ ਨਗਰ ਨਿਗਮ ਦੇ ਕਰਮਚਾਰੀ ਫਿਰ ਕਰਨ ਜਾ ਰਹੇ ਹੜਤਾਲ, ਇਸ ਦਿਨ ਨਹੀਂ ਕਰਨਗੇ ਕੰਮ...

  • ਵਿਕਰਮਜੀਤ ਚੌਧਰੀ ਕਾਂਗਰਸ 'ਚ ਮੁੜ ਹੋਏ ਸ਼ਾਮਲ, ਪ੍ਰਧਾਨ ਰਾਜਾ ਵੜਿੰਗ ਸਮੇਤ ਆਗੂਆਂ ਨੇ ਪਾਰਟੀ ਕਰਵਾਈ JOIN...

  • ਜਲੰਧਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ, ਮੂਰਤੀ 'ਤੇ ਕੀਤੀ ਸਪ੍ਰੇਅ, CCTV ਆਈ ਸਾਹਮਣੇ...

  • ਵਿਰਾਟ ਕੋਹਲੀ ਦੇ ਪੱਬ ਰੈਸਟੋਰੈਂਟ 'ਤੇ ਪੁਲਿਸ ਦਾ ACTION, ਕੇਸ ਦਰਜ...

  • ਪੰਜਾਬ 'ਚ ਇਸ ਤਰੀਕ ਨੂੰ ਮਾਨਸੂਨ ਦੇਵੇਗਾ ਦਸਤਕ, ਮੀਂਹ ਤੇ ਤੂਫ਼ਾਨ ਦਾ ALERT, ਨੌਤਪਾ ਦਾ ਅੱਜ ਆਖਰੀ ਦਿਨ...

  • ਕਾਰ-ਟਰੱਕ ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਕੇ 'ਤੇ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY