ਖਬਰਿਸਤਾਨ ਨੈਟੱਵਰਕ- ਇਸ ਸਮੇਂ ਪੰਜਾਬ ਹੜ੍ਹਾਂ ਦੀ ਲਪੇਟ ਵਿਚ ਹੈ ਤੇ ਸਮਾਜ ਸੇਵੀ ਸੰਸਥਾਵਾਂ, ਗਾਇਕਾਂ ਤੇ ਹੋਰ ਲੋਕ ਵੀ ਮਦਦ ਲਈ ਅੱਗੇ ਆਏ ਹਨ। ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਵਿਚਾਲੇ ਹੀ ਫਿਰੋਜ਼ਪੁਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਕਿਸਾਨ ਦੀ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ।
ਮਾਮਲਾ ਪਿੰਡ ਟੱਲੀ ਗ੍ਰਾਮ ਦਾ ਹੈ, ਜਿਥੇ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਕਿਸਾਨ ਦੀ ਮੌਤ ਹੋ ਗਈ। ਕਿਸਾਨ ਗੁਰਮੀਤ ਸਿੰਘ ਉਮਰ 45 ਸਾਲਾ ਪਿੰਡ ਟੱਲੀ ਗ੍ਰਾਮ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਦੀ ਜਦੋਂ ਡੁੱਬਦੇ ਵਿਅਕਤੀ ’ਤੇ ਨਜ਼ਰ ਪਈ ਤਾਂ ਖਾਲਸਾ ਏਡ ਨੇ ਰੈਸਕਿਊ ਕਰਕੇ ਗੁਰਮੀਤ ਸਿੰਘ ਨੂੰ ਪਾਣੀ ’ਚੋਂ ਡੁੱਬਦੇ ਨੂੰ ਬਾਹਰ ਕੱਢਿਆ ਅਤੇ ਹਾਲਾਤ ਨਾਜ਼ੁਕ ਦੇਖ ਕੇ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿਥੇ ਇਲਾਜ ਦੌਰਾਨ ਕਿਸਾਨ ਗੁਰਮੀਤ ਸਿੰਘ ਨੇ ਦਮ ਤੋੜ ਦਿੱਤਾ।
ਓਧਰ ਕਪੂਰਥਲਾ ਵਿਚ ਵੀ ਦੋ ਭੈਣ-ਭਰਾ ਦੀ ਵੇਈਂ ਵਿਚ ਡਿੱਗਣ ਨਾਲ ਮੌਤ ਹੋ ਗਈ।