View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ–  ਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਵਸ 5 ਸਤੰਬਰ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕੇ ਦਸ਼ ਦੇ ਮਿਹਨਤੀ ਅਧਿਆਪਕਾਂ ਨੂੰ ਸਲਾਮ ਕੀਤਾ।

CM ਮਾਨ ਨੇ ਕੀਤਾ ਟਵੀਟ



ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅਧਿਆਪਕ ਸਾਡੇ ਸਮਾਜ ਦੇ ਸੁਨਹਿਰੀ ਭਵਿੱਖ ਦੇ ਨਿਰਮਾਤਾ ਹਨ ਅਤੇ ਰਾਸ਼ਟਰ ਨਿਰਮਾਣ ‘ਚ ਉਹਨਾਂ ਦਾ ਯੋਗਦਾਨ ਬੇਮਿਸਾਲ ਹੈ। ਅੱਜ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਸਮਰਪਿਤ ‘ਅਧਿਆਪਕ ਦਿਵਸ’ ਮੌਕੇ ਦੇਸ਼ ਦੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਦਿਲੋਂ ਸਲਾਮ ਕਰਦੇ ਹਾਂ ਜੋ ਸਾਡੀ ਨੌਜਵਾਨ ਪੀੜ੍ਹੀ ਦੇ ਚਰਿੱਤਰ, ਯੋਗਤਾ ਅਤੇ ਭਵਿੱਖ ਨੂੰ ਘੜਨ ਲਈ ਨਿਰਸਵਾਰਥ ਕੰਮ ਕਰਦੇ ਹਨ।

ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ

ਅਧਿਆਪਕ ਇਕ ਕਿੱਤੇ ਦਾ ਹੀ ਨਾਂ ਨਹੀਂ ਸਗੋਂ ਅਧਿਆਪਕ ਅਪਣੇ ਆਪ ਵਿਚ ਇਕ ਪਰਉਪਕਾਰੀ ਸੰਸਥਾ ਹੈ। ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਅਤੇ ਅਪੂਰਕ ਧੁਰਾ ਰਿਹਾ ਹੈ।  ਅਧਿਆਪਕ ਅਤੇ ਉਸ ਦੇ ਦਿਤੇ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ।  ਅਧਿਆਪਕ ਅਤੇ ਜੀਵਨ ਨੂੰ ਆਪਣੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚ ਸੋਚ ਕਰ ਕੇ ਖ਼ੁਸ਼ਹਾਲ, ਸੁਖਾਲਾ, ਉੱਤਮ, ਸ਼ਿਸ਼ਟ ਅਤੇ ਸਭਿਅਕ ਬਣਾਉਂਦਾ ਹੈ।  

ਅਧਿਆਪਕਾਂ ਦੀ ਇਸੇ ਮਹਾਨਤਾ ਨੂੰ ਸਹੀ ਥਾਂ ਦਿਲਾਉਣ ਦੇ ਲਈ ਹੀ ਸਾਡੇ ਦੇਸ਼ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ,ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ।  ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਰਾਧਾਕ੍ਰਿਸ਼ਨਨ ਦੇ ਜਨਮ ਦਿਨ 5 ਸਤੰਬਰ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮ ਦਿਨ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਜਾਂਦਾ ਹੈ।

ਡਾ. ਰਾਧਾਕ੍ਰਿਸ਼ਨਨ ਦਾ ਜਨਮ

5 ਸਤੰਬਰ 1888 ਨੂੰ ਚੇਨਈ ਤੋਂ ਲਗਪਗ 200 ਕਿਲੋਮੀਟਰ ਦੂਰ ੳੱਤਰ ਪੱਛਮ ਵਿੱਚ ਮੌਜੂਦ ਇੱਕ ਛੋਟੇ ਜਿਹੇ ਕਸਬੇ ਤਿਰੂਤਾਣੀ ਵਿੱਚ ਡਾ. ਰਾਧਾਕ੍ਰਿਸ਼ਨਨ ਦਾ ਜਨਮ ਹੋਇਆ ਸੀ।  ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ ਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤਾ ਝਾ ਸੀ। ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜਿਮੀਂਦਾਰਾਂ ਦੇ ਕੋਲ ਇੱਸ ਸਾਧਾਰਣ ਕਰਮਚਾਰੀ ਦੇ ਤੌਰ ‘ਤੇ ਕੰਮ ਕਰਦੇ ਹਨ।

ਡਾ ਰਾਧਾ ਕ੍ਰਿਸ਼ਨਨ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ । ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ । ਛੇ ਭੈਣ ਭਾਈ ਅਤੇ ਮਾਤਾ ਪਿਤਾ ਨੂੰ ਮਿਲਾ ਕੇ ਅੱਠ ਮੈਂਬਰੀ ਇਸ ਪਰਿਵਾਰ ਦਾ ਆਮਦਨ ਕਾਫੀ ਸੀਮਤ ਸੀ। ਇਸ ਸੀਮਤ ਆਮਦਨ ਵਿੱਚ ਵੀ ਡਾ ਰਾਧਾਕ੍ਰਿਸ਼ਨਨ ਨੇ ਸਿੱਧ ਕਰ ਦਿੱਤਾ ਕਿ ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ। ਉਨ੍ਹਾਂ ਨੇ ਨਾ ਸਿਰਫ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਸ਼ੌਹਰਤ ਹਾਸਲ ਕੀਤੀ ਸਗੋਂ ਦੇਸ਼ ਦੇ ਸੱਭ ਤੋਂ ਉੱਚੇ ਅਹੁਦੇ ਰਾਸ਼ਟਰਪਤੀ ਪਦ ‘ਤੇ ਵੀ ਬਿਰਾਜਮਾਨ ਹੋਏ।

ਆਜਾਦ ਭਾਰਤ ਦੇ ਪਹਿਲੇ ੳੱਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਬਚਪਨ ਤੋਂ ਹੀ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।  ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉਨ੍ਹਾਂ ਨੇ ਬਾਈਬਲ ਦੇ ਮਹੱਤਵਪੂਰਣ ਅਤੇ ਅੰਸ਼ ਯਾਦ ਕਰ ਲਏ ਸਨ,ਜਿਸਦੇ ਲਈ ਉਨਾਂ ਨੂੰ ਵਿਸ਼ੇਸ਼ ਯੌਗਤਾ ਦਾ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ।  ਉਨ੍ਹਾਂ ਨੇ ਵੀਰ ਸਾਰਵਕਰ ਅਤੇ ਵਿਵੇਕਾਨੰਦ ਦੇ ਆਦਰਸ਼ਾਂ ਦਾ ਵੀ ਡੂੰਘਾਈ ਨਾਲ ਅਧਿਅਨ ਕਰ ਲਿਆ ਸੀ।  ਸਨ 1902 ਵਿੱਚ ਉਨ੍ਹਾਂ ਨੇ ਮੈਟ੍ਰਿਕ ਦੀ ਪੜਾਈ ਚੰਗੇ ਅੰਕਾ ਨਾਲ ਪਾਸ ਕੀਤੀ ਜਿਸਦੇ ਲਈ ਉਨ੍ਹਾਂ ਨੂੰ ਵਜੀਫਾ ਵੀ ਦਿੱਤਾ ਗਿਆ।

ਕਲਾ ਫੈਕਲਟੀ ਦੀ ਬੈਚਲਰ ਪ੍ਰੀਖਿਆ ਵਿੱਚ ਉਹ ਪਹਿਲੇ ਸਥਾਨ ‘ਤੇ ਆਏ।  ਇਸ ਤੋਂ ਬਾਅਦ ਉਨ੍ਹਾਂ ਨੇ ਫਿਲਾਸਫੀ ਵਿੱਚ ਪੋਸਟਗ੍ਰੈਜੂਏਸ਼ਨ ਕੀਤੀ ਅਤੇ ਜਲਦ ਹੀ ਮਦਰਾਸ ਰੈਜੀਡੈਂਸੀ ਕਾਲੱਜ ਵਿੱਚ ਫਿਆਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋ ਗਏ।  ਡਾ ਰਾਧਾਕ੍ਰਿਸ਼ਨਨ ਨੇ ਆਪਣੇ ਲੇਖਾਂ ਅਤੇ ਭਾਸ਼ਣਾ ਦੇ ਰਾਹੀਂ ਵਿਸ਼ਵ ਨੂੰ ਭਾਰਤੀ ਫਿਲਾਸਫੀ ਦੇ ਨਾਲ ਜਾਣੂ ਕਰਵਾਇਆ।  ਉੁਸ ਸਮੇਂ ਮਦਰਾਸ ਦੇ ਬ੍ਰਾਹਮਣ ਪਰਿਵਾਰਾਂ ਵਿੱਚ ਘੱਟ ਉਮਰ ਵਿੱਚ ਵਿਆਹ ਹੋ ਜਾਂਦੇ ਅਤੇ ਰਾਧਾਕ੍ਰਿਸ਼ਨਨ ਵੀ ਉਸ ਤੋਂ ਬਚ ਨਾ ਸਕੇ।

ਰਾਧਾਕ੍ਰਿਸ਼ਨਨ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੰਵਿਧਾਨ ਨਿਰਮਾਣ ਸਭਾ ਦਾ ਮੈਂਬਰ ਬਣਾਇਆ ਗਿਆ ਸੀ।  ਇਸ ਤੋਂ ਬਾਅਦ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਪਦ ‘ਤੇ ਨਿਯੁਕਤ ਕੀਤਾ ਗਿਆ।  ਸੰਸਦ ਦੇ ਸਾਰੇ ਮੈਬਰਾਂ ਨੇ ਉਨ੍ਹਾਂ ਦੇ ਕੰਮਾਂ ਅਤੇ ਵਿਵਹਾਰ ਦੇ ਲਈ ਕਾਫੀ ਸਰਾਹਿਆ। 1962 ਵਿੱਚ ਰਜਿੰਦਰ ਪ੍ਰਸਾਦ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਸਿੱਖਿਆ ਅਤੇ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੁੰ ਦੇਸ਼ ਦਾ ਸਰਵ ੳਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।

 17 ਅਪ੍ਰੈਲ ,1975 ਨੂੰ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਪਰ ਸਿੱਖਿਆ ਜਗਤ ਵਿੱਚ ਉਨ੍ਹਾਂ ਦੇ ਕੰਮਾਂ ਅਤੇ ਯੋਗਦਾਨ ਕਰਕੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

|

|

|

ਤਰਨਤਾਰਨ ਦੇ ਪਿੰਡ ਸੰਘਾ ਵਿੱਚ ਘਰੇਲੂ ਝਗੜੇ ਨੇ ਭਿਆਨਕ ਰੂਪ

|

|

|

ਖ਼ਬਰਿਸਤਾਨ ਨੈੱਟਵਰਕ: ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਦੇ ਮਾਨਸੂਨ ਪੂਰੀ ਤਰ੍ਹਾਂ ਸਰਗਰਮ

|

|

|

ਪਵਿੱਤਰ ਅਮਰਨਾਥ ਯਾਤਰਾ ਦੌਰਾਨ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਤੋਂ ਇੱਕ

|

|

|

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ

|

|

|

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ