• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ

जालंधर में खुराना Enterprise में लगी खतरनाक आग,
6/23/2025 12:20:15 PM Raj     Fire, Dangerous Fire, Khurrana Enterprise, Jalandhar News, Jalandhar, Punjab     ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ  जालंधर में खुराना Enterprise में लगी खतरनाक आग,

ਖਬਰਿਸਤਾਨ ਨੈੱਟਵਰਕ-ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 3 ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਖੁਰਾਣਾ ਐਂਟਰਪ੍ਰਾਈਜ਼ਜ਼ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਕੁਝ ਨੌਜਵਾਨਾਂ ਵੱਲੋਂ ਜਨਮਦਿਨ ਮਨਾਉਣ ਦੌਰਾਨ ਪਟਾਕੇ ਚਲਾਉਣਾ ਦੱਸਿਆ ਜਾ ਰਿਹਾ ਹੈ। 

 ਦੁਕਾਨ ਦੀ ਛੱਤ 'ਤੇ ਰੱਖੀ ਪਲਾਸਟਿਕ ਦੀ ਪਾਣੀ ਵਾਲੀ ਟੈਂਕੀ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਚਾਰੇ ਮੰਜ਼ਿਲਾਂ ਤੱਕ ਫੈਲ ਗਈ। ਇਸ ਦੌਰਾਨ ਮਾਰਕੀਟ ਦੇ ਸੁਰੱਖਿਆ ਗਾਰਡ ਨੇ ਦੁਕਾਨ ਮਾਲਕ ਨੂੰ ਵੀ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਨੂੰ ਵੀ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਦਹਿਸ਼ਤ ਫੈਲ ਗਈ। ਅੱਗ ਐਤਵਾਰ ਦੇਰ ਰਾਤ 1 ਵਜੇ ਲੱਗੀ ਅਤੇ ਸੋਮਵਾਰ 10 ਵਜੇ ਤੱਕ ਦਮਕਲ ਵਿਭਾਗ ਦੀ ਟੀਮ ਅੱਗ ਬਝਾਉਣ ਦੇ ਵਿੱਚ ਜੁੱਟੀਆਂ ਹੋਈਆਂ ਹਨ l

ਸੁਰੱਖਿਆ ਗਾਰਡ ਨੇ ਫੋਨ ਕਰਕੇ ਅੱਗ ਬਾਰੇ ਜਾਣਕਾਰੀ ਦਿੱਤੀ।

ਦੂਜੇ ਪਾਸੇ ਜਦੋਂ ਦੁਕਾਨ ਮਾਲਕ ਨਾਲ ਘਟਨਾ ਬਾਰੇ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਮਾਰਕੀਟ ਦੇ ਸੁਰੱਖਿਆ ਗਾਰਡ ਨੇ ਫੋਨ ਕਰਕੇ ਅੱਗ ਬਾਰੇ ਜਾਣਕਾਰੀ ਦਿੱਤੀ ਸੀ। ਸੁਰੱਖਿਆ ਗਾਰਡ ਨੇ ਦੱਸਿਆ ਕਿ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਅੱਗ ਦੁਕਾਨ ਦੀ ਚੌਥੀ ਮੰਜ਼ਿਲ 'ਤੇ ਸੀ ਪਰ ਉਦੋਂ ਤੱਕ ਅੱਗ ਚਾਰੇ ਮੰਜ਼ਿਲਾਂ ਤੱਕ ਫੈਲ ਚੁੱਕੀ ਸੀ। ਦੁਕਾਨ ਮਾਲਕ ਪੁਨੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਫਾਇਰ ਬ੍ਰਿਗੇਡ ਵੱਲੋਂ ਬਹੁਤ ਮੁਸ਼ਕਲ ਨਾਲ ਅੱਗ ਬੁਝਾਈ ਜਾ ਰਹੀ ਸੀ। ਉਸ ਨੇ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਪਟਾਕੇ ਚਲਾਉਣ ਕਾਰਨ ਉਸਦੀ ਦੁਕਾਨ ਨੂੰ ਨੁਕਸਾਨ ਪਹੁੰਚਿਆ ਹੈ। ਪੁਨੀਤ ਦੇ ਅਨੁਸਾਰ, ਦੁਕਾਨ ਦੀਆਂ ਚਾਰੇ ਮੰਜ਼ਿਲਾਂ 'ਤੇ ਰੱਖਿਆ ਸਾਮਾਨ ਸੜ ਗਿਆ ਹੈ ਅਤੇ ਲੱਖਾਂ ਦਾ ਨੁਕਸਾਨ ਹੋਇਆ ਹੈ।

ਪੁਲਿਸ ਨੂੰ ਸ਼ਿਕਾਇਤ ਅਤੇ ਕਾਰਵਾਈ ਦੀ ਮੰਗ

ਇਸ ਮੌਕੇ ਦੁਕਾਨ ਮਾਲਕ ਪੁਨੀਤ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕਰਨਗੇ ਅਤੇ ਕਾਰਵਾਈ ਦੀ ਮੰਗ ਕਰਨਗੇ। ਦੁਕਾਨ ਮਾਲਕ ਦੇ ਅਨੁਸਾਰ, 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ।

ਐਸਐਚਓ ਨੇ ਜਾਣਕਾਰੀ ਦਿੱਤੀ

ਜਦੋਂ ਐਸਐਚਓ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਅੱਜ ਉਹ ਰਾਤ ਦੀ ਡੌਮੀਨੇਸ਼ਨ ਡਿਊਟੀ 'ਤੇ ਸਨ, ਜਿਸ ਦੌਰਾਨ ਉਸਨੂੰ ਸੂਚਨਾ ਮਿਲੀ ਕਿ ਸ਼ਹੀਦ ਭਗਤ ਸਿੰਘ ਚੌਕ ਦੇ ਨੇੜੇ ਇੱਕ ਸੈਨੇਟਰੀ ਦੁਕਾਨ ਨੂੰ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਉਹ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਅੱਗ ਪਟਾਕੇ ਚਲਾਉਣ ਕਾਰਨ ਲੱਗੀ ਹੈ, ਤਾਂ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮ ਵੀ ਜ਼ਖਮੀ ਹੋਏ ਹਨ l ਜਿਨਾਂ ਚ ਮਨਿੰਦਰ ਸਿੰਘ ਜੱਸੀ ਅਤੇ ਜਸਕੀਰਤ ਸ਼ਾਮਿਲ ਹਨ ਜਿਨਾਂ ਨੂੰ ਫਸਟਏਡ ਦੇ ਕੇ ਵਾਪਸ ਭੇਜ ਦਿੱਤਾ ਗਿਆ l ਅੱਗ ਨੂੰ ਭੁਜਾਉਣ ਦੇ ਵਿੱਚ 12 ਗੱਡੀਆਂ ਲੱਗੀਆਂ ਹੋਈਆਂ ਨੇ ਜੋ ਖਾਲੀ ਹੋਣ ਤੋਂ ਬਾਅਦ ਦੁਬਾਰਾ ਭਰ ਕੇ ਵਾਪਸ ਆ ਰਹੀਆਂ ਹਨ l

'Fire','Dangerous Fire','Khurrana Enterprise','Jalandhar News','Jalandhar','Punjab'

Please Comment Here

Similar Post You May Like

Recent Post

  • ਨੀਟੂ ਸ਼ਟਰਾਂ ਵਾਲਾ ਨੇ ਹਾਰ ਦੇਖ ਭੰਨ੍ਹ ਸੁੱਟਿਆ ਆਪਣਾ ਫੋਨ, ਹੁਣ ਕਹਿੰਦਾ ਮੈਂ ਤਾਂ ਜਾ ਰਿਹਾ Big Boss!...

  • ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ...

  • ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ 'ਚ ਸਕਾਰਪੀਓ ਤੇ ਕਰੇਟਾ ਦੀ ਟੱਕਰ, ਓਵਰਟੇਕ ਦੌਰਾਨ ਵਾਪਰਿਆ ਹਾਦਸਾ...

  • ਫਾਰਚੂਨਰ ਕਾਰ 'ਚ ਮਿਲੀਆਂ ਪਰਿਵਾਰ ਦੇ 3 ਮੈਬਰਾਂ ਦੀਆਂ ਲਾਸ਼ਾਂ, ਪੁਲਿਸ ਨੇ ਇਲਾਕਾ ਕੀਤਾ ਸੀਲ ...

  • ਪਹਿਲਗਾਮ ਅੱਤਵਾਦੀ ਹਮਲੇ 'ਚ NIA ਨੇ ਕੀਤੀ ਵੱਡੀ ਕਾਰਵਾਈ, ਤਿੰਨ ਅੱਤਵਾਦੀਆਂ ਦੀ ਹੋਈ ਪਛਾਣ...

  • ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਨਹਿਰ 'ਚ ਕਾਰ ਡਿੱਗਣ ਨਾਲ 2 ਦੀ ਮੌਤ...

  • ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ 'ਚ ਅਮਰੀਕਾ ਦੀ ਐਂਟਰੀ, ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆ 'ਤੇ ਹਮਲਾ ...

  • ਜਲੰਧਰ 'ਚ IAS, AAP ਨੇਤਾ ਅਤੇ ਗੰਨਮੈਨ ਖਿਲਾਫ ਮਾਮਲਾ ਦਰਜ, ਜ਼ਮੀਨੀ ਵਿਵਾਦ ਤੋਂ ਬਾਅਦ ਵਿਅਕਤੀ 'ਤੇ ਚਲਾਈ ਗੋਲੀ ...

  • ਜਲੰਧਰ ਦੇ Shree Ram Neuro Centre Hospital 'ਚ ਹੰਗਾਮਾ, ਡਾਕਟਰ ਤੇ ਬਾਊਂਸਰਾਂ 'ਤੇ ਲੱਗੇ ਇਹ ਦੋਸ਼...

  • ਜਲੰਧਰ 'ਚ ਦੋ ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫਨਾਕ ਕਦਮ, LIVE ਆ ਕੇ ਨਿਗਲਿਆ ਜ਼ਹਿਰੀਲਾ ਪਦਾਰਥ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY