ਫਾਜ਼ਿਲਕਾ ਦੇ ਫਿਰਨੀ ਰੋਡ 'ਤੇ ਅੱਜ ਸਵੇਰੇ 3 ਵਜੇ ਬਿਦਾਨੀ ਆਇਲ ਐਂਡ ਜਿਨਿੰਗ ਇੰਡਸਟਰੀ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮਿੱਲ ਦੇ ਅੰਦਰ ਪਿਆ ਕਰੀਬ 50 ਕੁਇੰਟਲ ਕਾਟਨ ਸੀਡ ਆਇਲ ਅਤੇ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ | ਇਸੇ ਅੱਗ ਦੇ ਕਾਰਨ ਇਮਾਰਤ ਦਾ ਵੀ ਕਾਫੀ ਨੁਕਸਾਨ ਹੋਇਆ |
ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਪਾਇਆ ਕਾਬੂ
ਜਾਣਕਾਰੀ ਦਿੰਦੇ ਹੋਏ ਬਿਦਾਨੀ ਆਇਲ ਐਂਡ ਜਿਨਿੰਗ ਇੰਡਸਟਰੀ ਦੇ ਮਾਲਕ ਮੋਹਨ ਸਰੂਪ ਬਿਦਾਨੀ ਨੇ ਦੱਸਿਆ ਕਿ ਅੱਜ ਕਿਸੇ ਨੇ ਵਿਅਕਤੀ ਨੇ ਉਨ੍ਹਾਂ ਦੇ ਘਰ ਆ ਕੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਮਿੱਲ ਨੂੰ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਬੁਲਾਇਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ।
ਮੋਹਨ ਨੇ ਦੱਸਿਆ ਕਿ ਉਨ੍ਹਾਂ ਦੀ ਮਿੱਲ ਦੇ ਬਾਹਰ ਬਿਜਲੀ ਦਾ ਟਰਾਂਸਫਾਰਮਰ ਲੱਗਾ ਹੋਇਆ ਹੈ, ਜਿਸ ਕਾਰਨ ਚਿੰਗਾਰੀ ਨਿਕਲੀ ਤੇ ਅੱਗ ਲੱਗ ਗਈ ਅਤੇ ਉਨਾਂ ਦਾ ਕਹਿਣਾ ਹੈ ਕੇ ਅੱਗ ਕਾਰਨ ਉਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇੱਕ ਵਿਅਕਤੀ ਅੱਗ ਵਿੱਚ ਫਸਿਆ ਹੋਇਆ ਸੀ ਅਤੇ ਰੈਸਕਿਊ ਕਰ ਬਾਹਰ ਕੱਢਿਆ ਗਿਆ,ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ |