ਮੋਹਾਲੀ ਦੇ ਡੇਰਾਬੱਸੀ 'ਚ ਇਕ ਵਿਅਕਤੀ ਨੇ 9 ਸਾਲ ਦੀ ਬੱਚੀ ਨੂੰ ਬੇਰਹਿਮੀ ਨਾਲ ਚੱਪਲਾਂ ਨਾਲ ਕੁੱਟਿਆ। ਇਸ ਦੌਰਾਨ ਬੱਚੀ ਨੂੰ ਬਚਾਉਣ ਆਈ ਉਸ ਦੀ ਮਾਸੀ ਨੂੰ ਮਾਰਿਆ। ਬੱਚੀ ਛੱਡਣ ਲਈ ਮਿੰਨਤ ਕਰਦੀ ਰਹੀ ਪਰ ਦੋਸ਼ੀ ਉਸ ਨੂੰ ਕੁੱਟਦਾ ਰਿਹਾ। ਇਸ ਘਟਨਾ 'ਚ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪਾਰਕ 'ਚ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ ਬੱਚੀ
ਦਰਅਸਲ ਮੁਹੱਲਾ ਲੁਹਾਰਾਂ ਦੇ ਇੱਕ ਪਾਰਕ 'ਚ ਲੜਕੀ ਆਪਣੀ ਸਹੇਲੀਆਂ ਨਾਲ ਖੇਡ ਰਹੀ ਸੀ। ਇਸ ਦੌਰਾਨ ਮੁਲਜ਼ਮ ਉਥੇ ਪਾਰਕ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਸ ਦੀ ਸਕੂਟੀ 'ਤੇ ਪੱਥਰ ਮਾਰਿਆ ਦਿੱਤਾ। ਮੁਲਜ਼ਮ ਨੂੰ ਆਉਂਦਾ ਦੇਖ ਕੇ ਉਸ ਦੀਆਂ ਸਹੇਲੀਆਂ ਭੱਜ ਗਈਆਂ ਅਤੇ ਉਹ ਵੀ ਭੱਜਦੇ ਹੋਏ ਆਪਣੀ ਮਾਸੀ ਦੇ ਘਰ ਪਹੁੰਚ ਗਈ ।
ਪਿੱਛਾ ਕਰਦੇ ਹੋਏ ਬੱਚੀ ਦੇ ਘਰ ਪਹੁੰਚਿਆ
ਮੁਲਜ਼ਮ ਦਾ ਪਿੱਛਾ ਕਰਦੇ ਹੋਏ ਉਹ ਲੜਕੀ ਦੀ ਮਾਸੀ ਦੇ ਘਰ ਪਹੁੰਚ ਗਿਆ। ਘਰ ਪਹੁੰਚਦੇ ਹੀ ਉਸ ਨੇ ਲੜਕੀ ਨੂੰ ਫੜ ਲਿਆ ਤੇ ਬੇਰਹਿਮੀ ਨਾਲ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਉਸ ਨੂੰ ਬਚਾਉਣ ਆਈ ਉਸ ਦੀ ਮਾਸੀ ਨੂੰ ਵੀ ਮੁਲਜ਼ਮ ਨੇ ਧੱਕਾ-ਮੁੱਕੀ ਕੀਤੀ ਤੇ ਕੁੱਟਿਆ। ਇਸ ਦੌਰਾਨ ਬੱਚੀ ਕਹਿੰਦੀ ਰਹੀ ਕਿ ਉਸ ਨੇ ਸਕੂਟੀ 'ਤੇ ਪੱਥਰ ਨਹੀਂ ਸੁੱਟਿਆ। ਪਰ ਦੋਸ਼ੀ ਬੱਚੀ ਨੂੰ ਕੁੱਟਦਾ ਰਿਹਾ।
ਪੁਲਿਸ ਨੂੰ ਦਿੱਤੀ ਸ਼ਿਕਾਇਤ
ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਪਹਿਲੀ ਜਮਾਤ 'ਚ ਪੜ੍ਹਦੀ ਹੈ। ਜਿਸ ਬੇਰਹਿਮੀ ਨਾਲ ਦੋਸ਼ੀ ਨੂੰ ਮਾਰਿਆ ,ਉਹ ਬਹੁਤ ਗਲਤ ਹੈ। ਅਸੀਂ ਘਟਨਾ ਦੀ ਵੀਡੀਓ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਉਹ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੇ ਹਨ। ਮੁਲਜ਼ਮ ਪੇਸ਼ੇ ਤੋਂ ਮਾਲੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਫੁੱਲ ਤੋੜਨੇ ਬੱਚੀ ਨੂੰ ਮਾਰਿਆ ਹੈ। ਦੋਸ਼ੀ ਦੇ ਫੜੇ ਜਾਣ ਤੋਂ ਬਾਅਦ ਹੀ ਸਾਰਾ ਮਾਮਲਾ ਸਾਫ ਹੋਵੇਗਾ ।