ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਅੱਜ 7 ਜ਼ਿਲਿਆਂ ਦੀਆਂ 24 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰੇ 7 ਵਜੇ ਤੋਂ 11 ਵਜੇ ਤੱਕ 27 ਫੀਸਦੀ ਵੋਟਿੰਗ ਹੋਈ ਹੈ। ਇਸ ਪੜਾਅ ਵਿੱਚ 23.27 ਲੱਖ ਵੋਟਰ ਹਿੱਸਾ ਲੈਣਗੇ। ਦੱਸ ਦੇਈਏ ਕਿ 90 ਸੀਟਾਂ 'ਤੇ 3 ਪੜਾਵਾਂ 'ਚ ਵੋਟਿੰਗ ਹੋਵੇਗੀ। ਦੂਜੇ ਪੜਾਅ ਵਿੱਚ 25 ਸਤੰਬਰ ਨੂੰ ਅਤੇ ਤੀਜੇ ਪੜਾਅ ਵਿੱਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਰਿਪੋਰਟ ਦੇ ਅਨੁਸਾਰ, ਸਭ ਤੋਂ ਵੱਧ ਮਤਦਾਨ ਕਿਸ਼ਤਵਾੜ 'ਚ 14.83% ਹੋਇਆ , ਜਦ ਕਿ ਸਭ ਤੋਂ ਘੱਟ ਪੁਲਵਾਮਾ 'ਚ 9.18% ਵੋਟ ਪਾਈ ਗਈ । ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਵੱਖ-ਵੱਖ ਰਾਜਾਂ ਵਿੱਚ ਰਹਿ ਰਹੇ 35 ਹਜ਼ਾਰ ਤੋਂ ਵੱਧ ਵਿਸਥਾਪਿਤ ਕਸ਼ਮੀਰੀ ਪੰਡਿਤ ਵੀ ਵੋਟ ਪਾ ਸਕਣਗੇ। ਦਿੱਲੀ ਵਿੱਚ ਉਨ੍ਹਾਂ ਲਈ 24 ਵਿਸ਼ੇਸ਼ ਬੂਥ ਬਣਾਏ ਗਏ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬੇਰੁਜ਼ਗਾਰੀ ਤੇ ਅੱਤਵਾਦ ਖਿਲਾਫ ਵੋਟ ਪਾਉਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ- ਵੋਟ ਪਾਉਣ ਵੇਲੇ ਯਾਦ ਰੱਖੋ ਕਿ ਜੰਮੂ-ਕਸ਼ਮੀਰ ਨੂੰ ਸੂਬੇ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਮਜ਼ਾਕ ਕਿਸ ਨੇ ਬਣਾਇਆ ਸੀ।
11 ਵਜੇ ਤੱਕ ਇੰਨੇ ਫੀਸਦੀ ਵੋਟਿੰਗ
-ਅਨੰਤਨਾਗ- 25.55
-ਡੋਡਾ- 32.20
-ਕਿਸ਼ਤਵਾੜ- 32.69
-ਕੁਲਗਾਮ- 25.95
-ਪੁਲਵਾਮਾ- 20.37
-ਰਾਮਬਨ- 31.25
10 ਸਾਲ ਬਾਅਦ ਹੋ ਰਹੀਆਂ ਹਨ ਚੋਣਾਂ
ਦਰਅਸਲ, ਜੰਮੂ-ਕਸ਼ਮੀਰ ਵਿੱਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। 2014 ਦੀਆਂ ਚੋਣਾਂ ਵਿੱਚ ਪੀਡੀਪੀ ਨੇ ਸਭ ਤੋਂ ਵੱਧ 28 ਅਤੇ ਭਾਜਪਾ ਨੇ 25 ਸੀਟਾਂ ਜਿੱਤੀਆਂ ਸਨ। ਦੋਵਾਂ ਪਾਰਟੀਆਂ ਨੇ ਮਿਲ ਕੇ ਸਰਕਾਰ ਬਣਾਈ ਸੀ।
2024 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਨੈਸ਼ਨਲ ਕਾਨਫਰੰਸ 11 ਸੀਟਾਂ 'ਤੇ, ਪੀਡੀਪੀ 5, ਕਾਂਗਰਸ 4 ਅਤੇ ਭਾਜਪਾ 3 ਸੀਟਾਂ 'ਤੇ ਅੱਗੇ ਸੀ। 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ 9, ਨੈਸ਼ਨਲ ਕਾਨਫਰੰਸ 6, ਪੀਡੀਪੀ 4 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਸੀ। 2014 ਵਿਚ ਨੈਸ਼ਨਲ ਕਾਨਫਰੰਸ 11, ਪੀਡੀਪੀ 5, ਕਾਂਗਰਸ ਤੇ ਭਾਜਪਾ ਨੂੰ ਤਿੰਨ-ਤਿੰਨ ਸੀਟਾਂ 'ਤੇ ਲੀਡ ਮਿਲੀ ਸੀ।