ਕੈਨੇਡਾ ਵਿੱਚ ਟਰੂਡੋ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਜਿਸ ਕਾਰਨ ਪੰਜਾਬੀ ਵਿਦਿਆਰਥੀਆਂ ਦਾ ਵਿਦੇਸ਼ ਪੜ੍ਹਨ ਦਾ ਸੁਪਨਾ ਚਕਨਾਚੂਰ ਹੋ ਸਕਦਾ ਹੈ। ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਆਪਣੇ ਐਕਸ ਅਕਾਊਂਟ 'ਤੇ ਕੀਤਾ ਹੈ।
ਅਗਲੇ ਸਾਲ 10 ਫੀਸਦੀ ਦੀ ਕੀਤੀ ਜਾਵੇਗੀ ਕਟੌਤੀ
ਟਰੂਡੋ ਨੇ ਕਿਹਾ ਕਿ ਅਸੀਂ ਇਸ ਸਾਲ 35 ਫੀਸਦੀ ਘੱਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਅਗਲੇ ਸਾਲ ਇਹ ਗਿਣਤੀ 10 ਫੀਸਦੀ ਹੋਰ ਘਟ ਜਾਵੇਗੀ। ਇਮੀਗ੍ਰੇਸ਼ਨ ਸਾਡੀ ਆਰਥ ਵਿਵਸਥਾ ਲਈ ਇੱਕ ਲਾਭ ਹੈ ਪਰ ਜਦੋਂ ਸ਼ਰਾਰਤੀ ਅਨਸਰ ਸਿਸਟਮ ਦਾ ਫਾਇਦਾ ਉਠਾ ਰਹੇ ਹਨ।
ਵਰਕ ਪਰਮਿਟ 'ਤੇ ਸਖ਼ਤ ਹੋਣਗੇ ਨਿਯਮ
ਇਸ ਦੇ ਨਾਲ ਹੀ ਕੈਨੇਡੀਅਨ ਪੀਐਮ ਨੇ ਕਿਹਾ ਕਿ ਅਸੀਂ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੇ ਹਾਂ ਤੇ ਉਨ੍ਹਾਂ ਦਾ ਕੰਮ ਕਰਨ ਦਾ ਸਮਾਂ ਘਟਾ ਰਹੇ ਹਾਂ। ਅਸੀਂ ਮਹਾਂਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਵਿਵਸਥਿਤ ਕੀਤਾ। ਪਰ ਲੇਬਰ ਮਾਰਕੀਟ ਬਦਲ ਰਹੀ ਹੈ. ਸਾਨੂੰ ਕੈਨੇਡੀਅਨ ਕਾਮਿਆਂ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰਾਂ ਦੀ ਲੋੜ ਹੈ।
ਹਾਲਾਂਕਿ ਟਰੂਡੋ ਦੇ ਇਸ ਬਿਆਨ ਨੂੰ ਆਮ ਚੋਣਾਂ ਨੂੰ ਲੈ ਕੇ ਅਹਿਮ ਮੰਨਿਆ ਜਾ ਰਿਹਾ ਹੈ। ਟਰੂਡੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਤੇ ਨੌਕਰੀਆਂ ਦੇ ਮੁੱਦਿਆਂ 'ਤੇ ਲਗਾਤਾਰ ਘਿਰੇ ਹੋਏ ਹਨ।