ਮੋਗਾ 'ਚ ਸਵੇਰੇ-ਅਵੇਰੇ ਸੀ.ਆਈ.ਏ ਅਤੇ ਥਾਣਾ ਸਿਟੀ 1 ਦੀ ਪੁਲਿਸ ਨੇ ਇੱਕ ਅਪਰਾਧੀ ਨਾਲ ਮੁੱਠਭੇੜ ਹੋ ਗਈ । ਮੁਲਜ਼ਮਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਸ਼ੀ ਦੀ ਪੈਰ ਵਿੱਚ ਗੋਲੀ ਲੱਗ ਗਈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ 17 ਕੇਸ ਦਰਜ ਹਨ। ਪੁਲਸ ਨੇ ਮੁਲਜ਼ਮ ਨੂੰ ਕੱਲ੍ਹ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ ।
ਖੱਬੀ ਲੱਤ 'ਚ ਲੱਗੀ ਗੋਲੀ
ਅੱਜ ਜਦੋਂ ਮੁਲਜ਼ਮਾਂ ਨੂੰ ਬਰਾਮਦਗੀ ਲਈ ਪੁਲਸ ਉਸ ਨੂੰ ਲੈ ਕੇ ਜਾ ਰਹੀ ਸੀ ਤਾਂ ਮੁਲਜ਼ਮ ਨੇ ਐਮਪੀ ਬਸਤੀ 'ਚ ਆਪਣੇ ਪਿਸਤੌਲ 'ਚੋਂ ਪੁਲਸ ’ਤੇ ਦੋ ਫਾਇਰ ਕੀਤੇ। ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ। ਇਸ ਦੌਰਾਨ ਮੁਲਜ਼ਮ ਦੀ ਖੱਬੀ ਲੱਤ 'ਚ ਗੋਲੀ ਲੱਗੀ। ਦੋਸ਼ੀ ਨੂੰ ਕਾਬੂ ਕਰਕੇ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪਹਿਲਾਂ ਹੀ ਦਰਜ ਹਨ 17 ਕੇਸ
ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਉਰਫ਼ ਬਾਬਾ ਵਜੋਂ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਸੁਨੀਲ ਕੁਮਾਰ ਉਰਫ਼ ਬਾਬਾ ਖ਼ਿਲਾਫ਼ ਪਹਿਲਾਂ ਵੀ 17 ਕੇਸ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਦੋ ਭਰਾਵਾਂ ’ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਮੁਲਜ਼ਮ ਜ਼ਿਲ੍ਹੇ ਵਿੱਚੋਂ ਫਰਾਰ ਹੋ ਗਏ।