ਸ਼ਾਂਤੀ ਸਿਰਫ਼ ਸੰਘਰਸ਼ ਦੀ ਅਣਹੋਂਦ ਨਹੀਂ ਹੈ ਅਤੇ ਨਾ ਹੀ ਕੋਈ ਅਜਿਹੀ ਚੀਜ਼ ਹੈ ਜੋ ਤੁਸੀਂ ਬਾਜ਼ਾਰ ਤੋਂ ਖਰੀਦ ਸਕਦੇ ਹੋ ਜਾਂ ਕੋਈ ਉੱਚੀ ਨੀਤੀ ਬਣਾ ਕੇ ਪ੍ਰਾਪਤ ਕਰ ਸਕਦੇ ਹੋ। ਇਸ ਨੂੰ ਆਪਣੇ ਅੰਦਰ ਹੀ ਪਾਲਿਆ ਜਾਣਾ ਚਾਹੀਦਾ ਹੈ। ਸ਼ਾਂਤੀ ਤੁਹਾਡਾ ਸੁਭਾਅ ਹੈ। ਤਿੰਨ ਪੱਧਰਾਂ 'ਤੇ ਸ਼ਾਂਤੀ ਦੀ ਲੋੜ ਹੈ। ਪਹਿਲਾ ਪੱਧਰ ਅੰਦਰੂਨੀ ਸ਼ਾਂਤੀ ਹੈ; ਦੂਜਾ ਪੱਧਰ ਹੈ- ਸਾਡੇ ਆਲੇ ਦੁਆਲੇ ਦੇ ਵਾਤਾਵਰਨ ਵਿੱਚ ਸ਼ਾਂਤੀ ਜਿਵੇਂ ਸਾਡਾ ਪਰਿਵਾਰ, ਸਾਡੇ ਦੋਸਤਾਂ ਅਤੇ ਕੰਮ ਵਾਲੀ ਥਾਂ; ਤੀਜਾ ਪੱਧਰ ਦੇਸ਼ਾਂ ਵਿਚਕਾਰ ਸ਼ਾਂਤੀ ਹੈ। ਅਸਲ ਵਿੱਚ, ਨਿੱਜੀ ਸ਼ਾਂਤੀ ਤੋਂ ਬਿਨਾਂ, ਨਾ ਤਾਂ ਸਾਡੇ ਵਾਤਾਵਰਣ ਵਿੱਚ ਅਤੇ ਨਾ ਹੀ ਸੰਸਾਰ ਵਿੱਚ ਸ਼ਾਂਤੀ ਸੰਭਵ ਹੈ।
ਹੁਣ ਇੱਥੇ ਸ਼ਾਂਤੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਨਿਸ਼ਕਿਰਿਆ ਰਹੋ। ਸ਼ਾਂਤੀ ਰੱਖਿਅਕ ਕਿਸੇ ਵੀ ਗਲਤ ਕੰਮ ਨੂੰ ਰੋਕਣ ਲਈ ਇੱਛਾ ਸ਼ਕਤੀ ਨਾਲ ਸਰਗਰਮ ਰਹਿੰਦੇ ਹਨ। ਉਹ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਅਤੇ ਕੁਕਰਮਾਂ ਦਾ ਪਰਦਾਫਾਸ਼ ਕਰਦੇ ਹਨ ਅਤੇ ਉਹਨਾਂ ਦੇ ਖਿਲਾਫ ਖੜੇ ਹੁੰਦੇ ਹਨ। ਇਸ ਲਈ ਸਾਡੇ ਵਿੱਚੋਂ ਹਰ ਇੱਕ ਨੂੰ ਸ਼ਾਂਤੀ ਯੋਧਾ ਬਣਨਾ ਚਾਹੀਦਾ ਹੈ।
ਜਦੋਂ ਤੱਕ ਸਾਡੇ ਵਿਸ਼ਵ ਪਰਿਵਾਰ ਦਾ ਹਰ ਮੈਂਬਰ ਸ਼ਾਂਤੀਪੂਰਨ ਨਹੀਂ ਰਹਿੰਦਾ, ਸਾਡੀ ਸ਼ਾਂਤੀ ਅਧੂਰੀ ਹੈ। ਸਾਡੇ ਸਾਹਮਣੇ ਚੁਣੌਤੀ ਉਨ੍ਹਾਂ ਲੋਕਾਂ, ਦੇਸ਼ਾਂ ਅਤੇ ਦੁਨੀਆ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚਣਾ ਹੈ ਜਿੱਥੇ ਸ਼ਾਂਤੀ ਨਹੀਂ ਹੈ; ਜਿੱਥੇ ਝਗੜੇ ਹੋ ਰਹੇ ਹਨ। ਦੁਨੀਆ ਦੇ ਹਰ ਕੋਨੇ ਵਿੱਚ ਸ਼ਾਂਤੀ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ। ਜ਼ਿਆਦਾਤਰ ਸ਼ਾਂਤੀ ਪ੍ਰੇਮੀ ਨਿਸ਼ਕਿਰਿਆ ਤੇ ਚੁੱਪ ਰਹਿੰਦੇ ਹਨ ਪਰ ਅੱਜ ਸ਼ਾਂਤੀ ਪਸੰਦ ਲੋਕਾਂ ਨੂੰ ਸਰਗਰਮ ਹੋਣ ਦੀ ਲੋੜ ਹੈ।
ਇੱਕ ਵਾਰ 1940 ਦੇ ਆਸਪਾਸ, ਮਹਾਤਮਾ ਗਾਂਧੀ ਦਾਰਜੀਲਿੰਗ 'ਚ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਦੇ ਨਾਲ ਪੰਡਿਤ ਸੁਧਾਕਰ ਚਤੁਰਵੇਦੀ ਵੀ ਸਨ ਜੋ ਦੱਖਣ ਭਾਰਤੀ ਖੇਤਰ ਲਈ ਉਨ੍ਹਾਂ ਦੇ ਸਕੱਤਰ ਹੁੰਦੇ ਸਨ। ਅਸੀਂ ਕਈ ਸਾਲਾਂ ਬਾਅਦ ਪੰਡਿਤ ਜੀ ਤੋਂ ਸਿੱਖਿਆ ਲਈ। ਸਫ਼ਰ ਦੇ ਵਿਚਕਾਰ ਕਿਤੇ ਰੇਲ ਦਾ ਇੰਜਣ ਅਤੇ ਰੇਲ ਗੱਡੀ ਦੇ ਡੱਬੇ ਇੱਕ ਦੂਜੇ ਤੋਂ ਵੱਖ ਹੋ ਗਏ। ਇੰਜਣ ਅੱਗੇ ਚਲਾ ਗਿਆ ਅਤੇ ਡੱਬੇ ਪਿੱਛੇ ਨੂੰ ਜਾਣ ਲੱਗੇ।
ਜਿਵੇਂ ਹੀ ਬਾਕੀ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਪਰ ਨਾਲ ਹੀ ਗਾਂਧੀ ਜੀ ਨੇ ਉਨ੍ਹਾਂ ਨੂੰ ਕੁਝ ਮਹੱਤਵਪੂਰਨ ਗੱਲਾਂ ਨੋਟ ਕਰਨ 'ਤੇ ਧਿਆਨ ਦੇਣ ਜੋ ਗਾਂਧੀ ਜੀ ਉਸ ਸਮੇਂ ਉਨ੍ਹਾਂ ਨੂੰ ਕਹਿ ਰਹੇ ਸਨ। ਪੰਡਿਤ ਜੀ ਨੂੰ ਇਹ ਬਹੁਤ ਅਜੀਬ ਲੱਗਾ ਅਤੇ ਉਨ੍ਹਾਂ ਨੇ ਗਾਂਧੀ ਜੀ ਨੂੰ ਕਿਹਾ, “ਇਸ ਸਮੇਂ ਲੋਕ ਆਪਣੀ ਜਾਨ ਬਚਾਉਣ ਲਈ ਚਿੰਤਤ ਹਨ ਅਤੇ ਤੁਸੀਂ ਨੋਟਸ ਲੈਣ ਲਈ ਕਹਿ ਰਹੇ ਹੋ।
ਗਾਂਧੀ ਜੀ ਨੇ ਆਪਣੇ ਸੈਕਟਰੀ ਨੂੰ ਕਿਹਾ ਕਿ ਜੇਕਰ ਇਸ ਸਮੇਂ ਕੋਈ ਹਾਦਸਾ ਵਾਪਰ ਜਾਵੇ ਤਾਂ ਸਾਡੇ ਵਿੱਚੋਂ ਕੋਈ ਵੀ ਨਹੀਂ ਬਚੇਗਾ, ਪਰ ਜੇਕਰ ਅਸੀਂ ਬਚ ਗਏ ਤਾਂ ਸਾਨੂੰ ਹਮੇਸ਼ਾ ਪਛਤਾਵਾ ਰਹੇਗਾ ਕਿ ਅਸੀਂ ਕਿਸੇ ਚੀਜ਼ ਦੀ ਚਿੰਤਾ ਕਰਨ ਵਿੱਚ ਇੰਨਾ ਸਮਾਂ ਬਰਬਾਦ ਕਰ ਦਿੱਤਾ ਹੈ। ਜ਼ਿੰਦਗੀ ਵਿੱਚ ਲਗਾਤਾਰ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ, ਪਰ ਜਦੋਂ ਅਸੀਂ ਅੰਦਰ ਤੋਂ ਸ਼ਾਂਤ ਤੇ ਅੰਦਰੋਂ ਕੇਂਦ੍ਰਿਤ ਹੁੰਦੇ ਹਾਂ, ਤਾਂ ਅਸੀਂ ਆਪਣੇ ਆਲੇ ਦੁਆਲੇ ਸ਼ਾਂਤੀ ਦੀਆਂ ਲਹਿਰਾਂ ਫੈਲਾਉਂਦੇ ਹਾਂ।
ਲੋਕ ਅਕਸਰ ਸੰਕਟ ਦੇ ਸਮੇਂ ਇਕੱਠੇ ਹੁੰਦੇ ਹਨ, ਪਰ ਕੀ ਅਸੀਂ ਸ਼ਾਂਤੀ ਫੈਲਾਉਣ ਵਰਗੀ ਸਕਾਰਾਤਮਕ, ਉਸਾਰੂ ਅਤੇ ਸਦਭਾਵਨਾ ਵਾਲੀ ਚੀਜ਼ ਲਈ ਇਕੱਠੇ ਹੋ ਸਕਦੇ ਹਾਂ? ਜੇਕਰ ਅਸੀਂ ਮਾਨਸਿਕ ਤੌਰ 'ਤੇ ਮਜ਼ਬੂਤ ਰਹਿੰਦੇ ਹਾਂ ਅਤੇ ਗਲਤ ਜਾਣਕਾਰੀ ਤੋਂ ਪ੍ਰਭਾਵਿਤ ਨਹੀਂ ਹੁੰਦੇ, ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਇੱਕ-ਦੋ ਧਾਰੀ ਤਲਵਾਰ ਵਾਂਗ ਹੈ। ਇਸ ਤੋਂ ਸੱਚੀ ਜਾਣਕਾਰੀ ਮਿਲ ਵੀ ਸਕਦੀ ਹੈ ਅਤੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲਾਈਆਂ ਜਾ ਸਕਦੀਆਂ ਹਨ ਜਿਸ ਨਾਲ ਕਿਤੇ ਨਾ ਕਿਤੇ ਅਸ਼ਾਂਤੀ ਪੈਦਾ ਹੋ ਸਕਦੀ ਹੈ, ਇਸ ਲਈ ਇਸ ਦ੍ਰਿਸ਼ ਨੂੰ ਸਮਝਦਾਰੀ ਨਾਲ ਵਰਤਣ ਦੀ ਲੋੜ ਹੈ। ਸ਼ਾਂਤੀ ਦਾ ਸਮਰਥਨ ਕਰਨ ਵਾਲੀਆਂ ਸਮੂਹਿਕ ਆਵਾਜ਼ਾਂ ਵਿੱਚ ਅਪਾਰ ਸ਼ਕਤੀ ਹੈ। ਕੋਲੰਬੀਆ 52 ਸਾਲਾਂ ਤੋਂ ਘਰੇਲੂ ਯੁੱਧ ਤੋਂ ਪੀੜਤ ਸੀ। ਅਸੀਂ ਉਨ੍ਹਾਂ ਦੇ ਮੁੱਖ ਬਾਗੀ ਸਮੂਹ ਨਾਲ ਗੱਲ ਕੀਤੀ ਅਤੇ ਉਹ ਜੰਗਬੰਦੀ ਲਈ ਸਹਿਮਤ ਹੋ ਗਏ।
ਉਨ੍ਹਾਂ ਨੇ ਸਾਲਾਂ ਤੋਂ ਚੱਲ ਰਹੇ ਹਥਿਆਰਬੰਦ ਸੰਘਰਸ਼ ਨੂੰ ਤਿਆਗ ਦਿੱਤਾ ਅਤੇ ਅਹਿੰਸਾ ਦਾ ਰਾਹ ਚੁਣ ਲਿਆ । ਜੰਗ ਖ਼ਤਮ ਹੋਣ 'ਤੇ ਹਰ ਕੋਈ ਬਹੁਤ ਖੁਸ਼ ਸੀ, ਉਨ੍ਹਾਂ ਨੇ ਸ਼ਾਂਤੀ ਦਾ ਸਮਰਥਨ ਕੀਤਾ ਪਰ ਜਨਮਤ ਸੰਗ੍ਰਹਿ ਵਿੱਚ ਹਿੱਸਾ ਨਹੀਂ ਲਿਆ। ਨਤੀਜੇ ਵਜੋਂ ਜਨਮਤ ਸੰਗ੍ਰਹਿ 'ਚ ਸ਼ਾਂਤੀ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਗਿਆ ਸੀ।
ਹਾਲਾਂਕਿ, ਬਾਅਦ ਵਿੱਚ ਦੇਸ਼ ਦੇ ਲੋਕ ਜਾਗ ਗਏ ਤੇ ਉਨ੍ਹਾਂ ਨੇ ਸ਼ਾਂਤੀ ਨੂੰ ਚੁਣਿਆ, ਪਰ ਇਸ ਲਈ ਕਈ ਹੋਰ ਕੋਸ਼ਿਸ਼ਾਂ ਕਰਨੀਆਂ ਪਈਆਂ। ਇਸ ਤਰ੍ਹਾਂ, ਇਤਿਹਾਸ ਗਵਾਹ ਹੈ ਕਿ ਆਬਾਦੀ ਦਾ ਇੱਕ ਛੋਟਾ ਜਿਹਾ ਪ੍ਰਤੀਸ਼ਤ ਵੀ ਇੱਕ ਵੱਡੀ ਤਬਦੀਲੀ ਲਿਆ ਸਕਦਾ ਹੈ। ਇਸ ਲਈ ਜਿਹੜੇ ਲੋਕ ਸ਼ਾਂਤੀ ਦੇ ਸਮਰਥਨ ਵਿੱਚ ਖੜ੍ਹੇ ਹਨ, ਉਨ੍ਹਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਇੱਕ ਸ਼ਾਂਤ ਮਨ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰ ਸਕਦਾ ਹੈ; ਦੇਸ਼ਾਂ ਅਤੇ ਭਾਈਚਾਰਿਆਂ ਵਿਚਕਾਰ ਸ਼ਾਂਤੀ ਸਥਾਪਤ ਕਰਨ ਲਈ ਇਹ ਸਮਝ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਅੱਜ ਸੁਚੇਤ ਹੋਣ ਦੀ ਲੋੜ ਹੈ ਕਿ ਭਾਈਚਾਰਕ ਯਤਨਾਂ ਅਤੇ ਆਪਸੀ ਸਮਝਦਾਰੀ ਦੁਆਰਾ ਅਸੀਂ ਇੱਕ ਸਦਭਾਵਨਾ ਅਤੇ ਹਮਦਰਦ ਸੰਸਾਰ ਦੀ ਸਿਰਜਣਾ ਕਰ ਸਕਦੇ ਹਾਂ; ਆਓ ਅਸੀਂ ਸਾਰੇ ਇਸ ਭਾਵਨਾ ਨਾਲ ਸ਼ਾਂਤੀ ਦਾ ਸਮਰਥਨ ਕਰੀਏ, ਸ਼ਾਂਤੀ ਲਈ ਖੜ੍ਹੇ ਹੋਈਏ।