ਬੰਗਲਾਦੇਸ਼ 'ਚ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਹੋ ਰਹੇ ਹਨ। ਇਸਕੋਨ ਨੇਤਾ ਚਿਨਮਯ ਕ੍ਰਿਸ਼ਨ ਦਾਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਕਾਰਨ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ 'ਤੇ ਲਗਾਤਾਰ ਸਵਾਲ ਚੁੱਕ ਰਹੇ ਹਨ ਤੇ ਨਿੰਦਾ ਕੀਤੀ ਜਾ ਰਹੀ ਹੈ। ਹੁਣ ਆਰਟ ਆਫ ਲਿਵਿੰਗ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ 'ਤੇ ਕਿਹਾ ਕਿ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਮੁਹੰਮਦ ਯੂਨਸ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ।
ਸੰਤਾਂ ਵਿਰੁੱਧ ਅਜਿਹੀ ਕਾਰਵਾਈ ਕਰਨ ਨਾਲ ਡਰ ਦਾ ਪੈਦਾ ਹੋਵੇਗਾ ਮਾਹੌਲ
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਬੰਗਲਾਦੇਸ਼ ਦੇ ਇਸਕਾਨ ਆਗੂ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਸ ਦੇਸ਼ 'ਚ ਸੰਤਾਂ ਖਿਲਾਫ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ, ਉੱਥੇ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਹੋਵੇਗਾ। ਇੱਕ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਲਈ ਇੱਕ ਅਧਿਆਤਮਕ ਆਗੂ ਨੂੰ ਗ੍ਰਿਫਤਾਰ ਕਰਨਾ ਸ਼ੋਭਾ ਨਹੀਂ ਦਿੰਦਾ ਹੈ।
ਚਿਨਮਯ ਸਿਰਫ਼ ਆਪਣੇ ਹੱਕਾਂ ਲਈ ਖੜ੍ਹੇ ਸਨ
ਉਨ੍ਹਾਂ ਅੱਗੇ ਕਿਹਾ ਕਿ ਚਿਨਮਯ ਹਥਿਆਰ ਨਹੀਂ ਲੈ ਰਿਹਾ ਹਨ , ਬੰਦੂਕ ਨਹੀਂ ਲੈ ਰਹੇ , ਉਹ ਆਪਣੇ ਲੋਕਾਂ ਦਿ ਦੇਖਭਾਲ ਕਰ ਰਹੇ ਹਨ । ਉਹ ਸਿਰਫ਼ ਹੱਕਾਂ ਲਈ ਖੜ੍ਹੇ ਹਨ ਤੇ ਚਾਹੁੰਦੇ ਹਨ ਕਿ ਸਰਕਾਰ ਵੀ ਅਜਿਹਾ ਹੀ ਕਰੇ। ਧਾਰਮਿਕ ਪੁਜਾਰੀਆਂ ਨੂੰ ਗ੍ਰਿਫਤਾਰ ਕਰਨ ਨਾਲ ਨਾ ਤਾਂ ਉਨ੍ਹਾਂ ਨੂੰ ਭਲਾ ਹੋਵੇਗਾ , ਨਾ ਲੋਕਾਂ ਦਾ , ਨਾ ਦੇਸ਼ ਦਾ ,ਨਾ ਹੀ ਬੰਗਲਾਦੇਸ਼ ਦੇ ਅਕਸ ਨੂੰ ਕੋਈ ਭਲਾ ਹੋਵੇਗਾ।
ਸ਼ਾਂਤੀ ਦਾ ਨੋਬਲ ਪੁਰਸਕਾਰ ਜੇਤੂ ਤੋਂ ਇਹ ਉਮੀਦ ਨਹੀਂ ਸੀ
ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਕਿ ਅਸੀਂ ਪ੍ਰੋਫੈਸਰ ਮੁਹੰਮਦ ਯੂਨਸ ਤੋਂ ਬਹੁਤ ਉਮੀਦਾਂ ਰੱਖਦੇ ਹਾਂ ਜਿਨ੍ਹਾਂ ਨੂੰ ਲੋਕਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਿਆਉਣ ਲਈ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਹੈ ਅਤੇ ਇਸੇ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉੱਥੇ ਰੱਖਿਆ ਗਿਆ ਹੈ। ਅਸੀਂ ਉਨ੍ਹਾਂ ਤੋਂ ਅਜਿਹੀ ਕਾਰਵਾਈ ਦੀ ਉਮੀਦ ਨਹੀਂ ਕਰਾਂਗੇ ਜਿਸ ਨਾਲ ਭਾਈਚਾਰਿਆਂ ਵਿੱਚ ਤਣਾਅ ਅਤੇ ਡਰ ਪੈਦਾ ਹੋਵੇ।
ਮੰਗਲਵਾਰ ਨੂੰ ਕੀਤੀ ਗਈ ਗ੍ਰਿਫਤਾਰੀ
ਦੱਸ ਦੇਈਏ ਕਿ ਚਿਨਮਯ ਨੂੰ 26 ਨਵੰਬਰ ਮੰਗਲਵਾਰ ਨੂੰ ਸਵੇਰੇ 11 ਵਜੇ ਚਟਗਾਉਂ ਦੀ ਛੇਵੀਂ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਦੇ ਜੱਜ ਕਾਜ਼ੀ ਸ਼ਰੀਫੁਲ ਇਸਲਾਮ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੇ ਵਕੀਲਾਂ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ।
ਦੇਸ਼ ਧ੍ਰੋਹ ਦਾ ਦਰਜ ਕੀਤਾ ਗਿਆ ਮਾਮਲਾ
ਚਟਗਾਂਵ ਮੈਟਰੋਪੋਲੀਟਨ ਪੁਲਿਸ (ਸੀਐਮਪੀ) ਦੇ ਵਧੀਕ ਕਮਿਸ਼ਨਰ ਕਾਜ਼ੀ ਐਮਡੀ ਤਾਰੇਕ ਅਜ਼ੀਜ਼ ਨੇ ਦੱਸਿਆ ਕਿ ਚਿਨਮਯ ਨੂੰ ਰਾਤ ਨੂੰ ਸੜਕ ਰਾਹੀਂ ਚਟਗਾਂਵ ਲਿਆਂਦਾ ਗਿਆ ਸੀ। ਉਨ੍ਹਾਂ ਖ਼ਿਲਾਫ਼ ਥਾਣਾ ਸਦਰ 'ਚ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।