ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੇ ਹਮਲੇ ਦੀ ਸੂਚਨਾ ਮਿਲੀ ਹੈ। ਮੰਗਲਵਾਰ (11 ਜੂਨ) ਨੂੰ ਅੱਤਵਾਦੀਆਂ ਨੇ ਟੈਂਪਰੇਰੀ ਆਪਰੇਟਿੰਗ ਬੇਸ (TOB) 'ਤੇ ਹਮਲਾ ਕੀਤਾ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਮਾਰਿਆ ਗਿਆ। ਜਦੋਂ ਕਿ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ।
ਜੰਮੂ ਦੇ ਏਡੀਜੀਪੀ ਆਨੰਦ ਜੈਨ ਨੇ ਕਿਹਾ ਕਿ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਇੱਕ ਨਾਗਰਿਕ ਜ਼ਖਮੀ ਹੋ ਗਿਆ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ। ਆਪਰੇਸ਼ਨ ਅਜੇ ਵੀ ਜਾਰੀ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਡੋਡਾ ਜ਼ਿਲੇ 'ਚ ਅੱਤਵਾਦੀ ਹਮਲਾ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ ਅੱਤਵਾਦੀਆਂ ਵਲੋਂ ਇਕ ਘਰ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਦੇ ਮਾਰੇ ਜਾਣ ਦੇ ਕੁਝ ਘੰਟੇ ਬਾਅਦ ਹੋਇਆ ਹੈ।
6 ਸੁਰੱਖਿਆ ਕਰਮੀਆਂ ਦੇ ਜ਼ਖਮੀ
ਹਮਲੇ ਤੋਂ ਬਾਅਦ ਡੋਡਾ ਦੇ ਛਤਰਕਲਾ 'ਚ ਪੁਲਸ ਅਤੇ ਅੱਤਵਾਦੀਆਂ ਵਿਚਾਲੇ ਸ਼ੁਰੂ ਹੋਏ ਮੁਕਾਬਲੇ 'ਚ 6 ਸੁਰੱਖਿਆ ਕਰਮੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਹਮਲੇ ਬਾਰੇ ਜੰਮੂ ਦੇ ਏਡੀਜੀਪੀ ਆਨੰਦ ਜੈਨ ਨੇ ਕਿਹਾ ਕਿ ਗੋਲੀਬਾਰੀ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ, ਪਰ ਹੁਣ ਇਲਾਕਾ ਖਤਰੇ ਤੋਂ ਬਾਹਰ ਹੈ। ਆਪਰੇਸ਼ਨ ਅਜੇ ਵੀ ਜਾਰੀ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਦੱਸ ਦੇਈਏ ਕਿ ਰਿਆਸੀ ਅਤੇ ਕਠੂਆ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਵਿੱਚ ਜੰਮੂ ਖੇਤਰ ਵਿੱਚ ਇਹ ਤੀਜਾ ਅੱਤਵਾਦੀ ਹਮਲਾ ਹੈ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਮੁਤਾਬਕ ਕਠੂਆ ਦੇ ਹੀਰਾਨਗਰ ਸੈਕਟਰ 'ਚ ਸਥਿਤ ਸੈਦਾ ਸੁਖਲ ਪਿੰਡ 'ਚ ਅੱਤਵਾਦੀਆਂ ਨੇ ਇਕ ਘਰ 'ਤੇ ਗੋਲੀਬਾਰੀ ਕੀਤੀ, ਜੋ ਕਿ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਦੇ ਨੇੜੇ ਹੈ। 9 ਜੂਨ ਨੂੰ, ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਇੱਕ ਧਾਰਮਿਕ ਅਸਥਾਨ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ 10 ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਇਹ ਅੱਤਵਾਦੀ ਉਸੇ ਗਰੁੱਪ ਨਾਲ ਸਬੰਧਤ ਸਨ, ਜਿਨ੍ਹਾਂ ਨੇ 4 ਮਈ ਨੂੰ ਪੁੰਛ ਵਿੱਚ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ।