ਪੰਜਾਬ ਦੇ ਬਠਿੰਡਾ 'ਚ ਮੰਗਲਵਾਰ ਰਾਤ ਗੱਦੇ ਤੇ ਲੱਕੜ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਇਸ ਅੱਗ 'ਚ ਤਿੰਨ ਮਜ਼ਦੂਰਾਂ ਦੀ ਵੀ ਮੌਤ ਹੋ ਗਈ ਹੈ। ਫੈਕਟਰੀ ਵਿੱਚ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਕੁੱਝ ਹੀ ਦੇਰ ਵਿੱਚ ਆਸਪਾਸ ਦੇ ਇਲਾਕੇ 'ਚ ਧੂੰਆਂ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਉਣ 'ਚ ਜੁਟ ਗਈਆਂ |
7 ਮਜ਼ਦੂਰ ਕਰ ਰਹੇ ਸਨ ਕੰਮ
ਜਦੋਂ ਫੈਕਟਰੀ ਵਿੱਚ ਅੱਗ ਲੱਗੀ ਤਾਂ ਉੱਥੇ ਸੱਤ ਮਜ਼ਦੂਰ ਕੰਮ ਕਰ ਰਹੇ ਸਨ। ਜਿਨ੍ਹਾਂ 'ਚੋਂ ਚਾਰ ਲੋਕਾਂ ਨੂੰ ਫਾਇਰ ਬ੍ਰਿਗੇਡ ਦਿ ਟੀਮ ਨੇ ਬਾਹਰ ਕੱਢ ਲਿਆ ਪਰ ਅੱਗ 'ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸਪਾਰਕਿੰਗ ਦੱਸਿਆ ਜਾ ਰਿਹਾ ਹੈ।
ਦੋ ਟਰੱਕ ਵੀ ਅੱਗ ਦੀ ਲਪੇਟ 'ਚ ਆਏ
ਇਸ ਸਪਾਰਕਿੰਗ ਤੋਂ ਲੱਗੀ ਅੱਗ ਕਾਰਨ ਫੈਕਟਰੀ ਦੇ ਤਿੰਨ ਸ਼ੈੱਡ ਸੜ ਕੇ ਸੁਆਹ ਹੋ ਗਏ। ਨਾਲ ਹੀ ਦੋ ਟਰੱਕ ਵੀ ਸੜ ਗਏ। ਅੱਗ 'ਤੇ ਕਾਬੂ ਪਾਉਣ ਲਈ ਬਠਿੰਡਾ ਦੀਆਂ ਅੱਠ ਫਾਇਰ ਬ੍ਰਿਗੇਡ ਗੱਡੀਆਂ ਤੋਂ ਇਲਾਵਾ ਭੁੱਚੋ ਮੰਡੀ, ਤਲਵੰਡੀ ਸਾਬੋ, ਮਾਨਸਾ ਅਤੇ ਗਿੱਦੜਬਾਵਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ।