ਲੁਧਿਆਣਾ 'ਚ ਕੱਪੜਿਆਂ ਨਾਲ ਭਰੇ ਕੰਟੇਨਰ ਨੂੰ ਅੱਗ ਲੱਗ ਗਈ, ਜਿਸ ਕਾਰਨ ਗੱਡੀ ਵਿੱਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੇ ਨਾਲ ਹੀ ਪਿਛਲੇ ਪਾਸਿਓਂ ਕੰਟੇਨਰ ਬੁਰੀ ਤਰ੍ਹਾਂ ਸੜ ਗਿਆ। ਹਾਦਸਾ ਸਵੇਰੇ ਸਾਢੇ ਚਾਰ ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ
ਟਰਾਂਸਫਾਰਮਰ ਦੀ ਚੰਗਿਆੜੀ ਕਾਰਨ ਲੱਗੀ ਅੱਗ
ਜਾਣਕਾਰੀ ਮੁਤਾਬਕ ਕੰਟੇਨਰ 'ਚ ਅੱਗ ਬਿਜਲੀ ਦੇ ਟਰਾਂਸਫਾਰਮਰ 'ਚੋਂ ਚੰਗਿਆੜੀ ਡਿੱਗਣ ਕਾਰਨ ਅੱਗ ਲੱਗੀ। ਆਸ-ਪਾਸ ਦੇ ਲੋਕਾਂ ਨੇ ਪਾਣੀ ਨਾਲ ਕੰਟੇਨਰ ਵਿੱਚ ਲੱਗੀ ਅੱਗ ਨੂੰ ਬੁਝਾਇਆ।
ਸਰਦੀਆਂ ਦਾ ਸਾਮਾਨ ਲੈ ਕੇ ਜਾ ਰਿਹਾ ਸੀ
ਗੱਡੀ ਦੇ ਡਰਾਈਵਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸ਼ਿਵਪੁਰੀ ਇਲਾਕੇ ਵਿੱਚ ਸਥਿਤ ਫੈਕਟਰੀ ਵਿੱਚੋਂ ਰੈਡੀਮੇਡ ਜੈਕਟਾਂ ਅਤੇ ਸਰਦੀਆਂ ਦਾ ਸਾਮਾਨ ਲੱਦ ਕੇ ਟਰਾਂਸਪੋਰਟ ਨਗਰ ਜਾ ਰਿਹਾ ਸੀ। ਇਸ ਦੌਰਾਨ ਇਲਾਕੇ 'ਚ ਲੱਗੇ ਟਰਾਂਸਫਾਰਮਰ 'ਤੇ ਬਿਜਲੀ ਦੀਆਂ ਤਾਰਾਂ ਤੋਂ ਅੱਗ ਦੀ ਚੰਗਿਆੜੀ ਡਿੱਗ ਪਈ, ਜਿਸ ਕਾਰਨ ਕੱਪੜਿਆਂ ਨੂੰ ਅੱਗ ਲੱਗ ਗਈ।