ਰਾਮਲੀਲਾ ਦੌਰਾਨ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਇਕ ਕਲਾਕਾਰ ਨੂੰ ਸਟੇਜ ਉਤੇ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਇਹ ਮਾਮਲਾ ਦਿੱਲੀ ਦੇ ਸ਼ਾਹਦਰਾ ਦਾ ਹੈ, ਜਿਥੇ ਰਾਮਲੀਲਾ 'ਚ ਭੂਮਿਕਾ ਨਿਭਾਉਂਦੇ ਹੋਏ ਕਲਾਕਾਰ ਨੂੰ ਅਚਾਨਕ ਛਾਤੀ 'ਚ ਦਰਦ ਹੋਇਆ ਅਤੇ ਉਹ ਸਟੇਜ ਤੋਂ ਹੇਠਾਂ ਚਲੇ ਗਏ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਪ੍ਰਾਪਰਟੀ ਡੀਲਰ ਸੁਸ਼ੀਲ ਕੁਮਾਰ ਰਾਮਲੀਲਾ ਦੇ ਮੰਚ 'ਤੇ ਆਪਣੀ ਜ਼ਿੰਦਾਦਿਲੀ ਅਤੇ ਅਦਾਕਾਰੀ ਲਈ ਜਾਣਿਆ ਜਾਂਦਾ ਸੀ। ਪ੍ਰੋਗਰਾਮ ਦੌਰਾਨ ਜਦੋਂ ਉਹ ਰਾਮ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਸਾਰੇ ਸਹਿਮ ਗਏ।
ਅਚਾਨਕ ਸਟੇਜ ਤੋਂ ਹੇਠਾਂ ਉਤਰੇ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੁਸ਼ੀਲ ਅਚਾਨਕ ਸਟੇਜ ਤੋਂ ਹੇਠਾਂ ਉਤਰ ਗਏ। ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੁਸ਼ੀਲ ਕੁਮਾਰ ਦੀ ਅਚਾਨਕ ਹੋਈ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਵਿੱਚ ਗਹਿਰਾ ਸੋਗ ਹੈ। ਉਸਦੇ ਦੋਸਤਾਂ ਅਤੇ ਪਰਿਵਾਰ ਵਿੱਚ ਮਾਤਮ ਛਾ ਗਿਆ।