ਜਲੰਧਰ ਨਗਰ ਨਿਗਮ ਚੋਣਾਂ ਮੁਕੰਮਲ ਹੋ ਗਈਆਂ ਹਨ। ਇਨ੍ਹਾਂ ਚੋਣਾਂ 'ਚ ਕਈ ਸੀਟਾਂ 'ਤੇ ਸਖ਼ਤ ਮੁਕਾਬਲਾ ਦੇਖਣ ਨੁੰ ਮਿਲਿਆ ਸੀ। ਇੱਥੋਂ ਤੱਕ ਕਿ ਵਾਰਡ 48 ਤੋਂ ‘ਆਪ’ ਉਮੀਦਵਾਰ ਹਰਜਿੰਦਰ ਸਿੰਘ ਲਾਡਾ ਸਿਰਫ਼ ਇੱਕ ਵੋਟ ਨਾਲ ਜੇਤੂ ਰਹੇ। ਜਦੋਂ ਕਿ 85 ਵਾਰਡ ਤੋਂ ਭਾਜਪਾ ਦੀ ਉਮੀਦਵਾਰ ਦਵਿੰਦਰਪਾਲ ਕੌਰ ਸਿਰਫ਼ 8 ਵੋਟਾਂ ਨਾਲ ਜਿੱਤਣ ਵਿੱਚ ਕਾਮਯਾਬ ਰਹੀ ਹੈ।
ਇਨ੍ਹਾਂ ਸੀਟਾਂ 'ਤੇ ਦੇਖਣ ਨੂੰ ਮਿਲਿਆ ਸਖ਼ਤ ਮੁਕਾਬਲਾ
ਵਾਰਡ ਨੰਬਰ 1 ਤੋਂ 11 ਵੋਟਾਂ ਨਾਲ ਜਿੱਤੇ ਆਸ਼ੂ ਸ਼ਰਮਾ ਕਾਂਗਰਸ
ਵਾਰਡ ਨੰਬਰ 6 ਤੋਂ 50 ਵੋਟਾਂ ਨਾਲ ਜਿੱਤੇ ਗੁਰਨਾਮ ਸਿੰਘ ਮੁਲਤਾਨੀ ਕਾਂਗਰਸ
ਵਾਰਡ ਨੰਬਰ 18 ਤੋਂ 90 ਵੋਟਾਂ ਨਾਲ ਜਿੱਤੇ ਕੰਵਰ ਸਿੰਘ ਸਰਤਾਜ ਭਾਜਪਾ
ਵਾਰਡ ਨੰਬਰ 29 ਤੋਂ 64 ਵੋਟਾਂ ਨਾਲ ਜਿੱਤੀ ਮੀਨੂੰ ਭਾਜਪਾ।
ਵਾਰਡ ਨੰਬਰ 40 ਤੋਂ 13 ਵੋਟਾਂ ਨਾਲ ਜਿੱਤੇ ਅਜੈ ਬੱਬਲ ਭਾਜਪਾ
ਵਾਰਡ ਨੰਬਰ 41 ਤੋਂ 52 ਵੋਟਾਂ ਨਾਲ ਜਿੱਤੀ ਸ਼ਬਨਮ ਦੁੱਗਲ ਭਾਜਪਾ
ਵਾਰਡ ਨੰਬਰ 43 ਤੋਂ 75 ਵੋਟਾਂ ਨਾਲ ਜਿੱਤੀ ਸੁਨੀਤਾ ਆਪ
ਵਾਰਡ ਨੰਬਰ 48 ਤੋਂ 1 ਵੋਟ ਨਾਲ ਜਿੱਤੇ ਹਰਜਿੰਦਰ ਸਿੰਘ ਲਾਡਾ ‘ਆਪ’
ਵਾਰਡ ਨੰਬਰ 52 ਤੋਂ 32 ਵੋਟਾਂ ਨਾਲ ਜਿੱਤੇ ਬਲਵਿੰਦਰ ਕੁਮਾਰ ਕਾਂਗਰਸ
ਵਾਰਡ ਨੰਬਰ 54 ਤੋਂ 67 ਵੋਟਾਂ ਨਾਲ ਜਿੱਤੇ ਸ਼ੋਭਾ ਭਾਜਪਾ
ਵਾਰਡ ਨੰਬਰ 58 ਤੋਂ 53 ਵੋਟਾਂ ਨਾਲ ਜਿੱਤੇ ਮਨੀਸ਼ ਆਪ
ਵਾਰਡ ਨੰਬਰ 76 ਤੋਂ 93 ਵੋਟਾਂ ਨਾਲ ਜਿੱਤੇ ਰਾਜੇਸ਼ ਠਾਕੁਰ ‘ਆਪ’
ਵਾਰਡ ਨੰਬਰ 85 ਤੋਂ 8 ਵੋਟਾਂ ਜਿੱਤੇ ਭਾਜਪਾ ਦੀ ਦਵਿੰਦਰਪਾਲ ਕੌਰ
'ਆਪ' ਬਣੀ ਜਲੰਧਰ 'ਚ ਸਭ ਤੋਂ ਵੱਡੀ ਪਾਰਟੀ
ਜਲੰਧਰ ਦੇ ਕੁੱਲ 85 ਵਾਰਡਾਂ 'ਚ ਚੋਣਾਂ ਹੋਈਆਂ, ਜਿਨ੍ਹਾਂ 'ਚ ਸਿਰਫ਼ 50.27 ਫੀਸਦੀ ਵੋਟਾਂ ਪਈਆਂ। ਇਹ ਵੋਟ ਪ੍ਰਤੀਸ਼ਤ ਪਿਛਲੀਆਂ ਚੋਣਾਂ ਨਾਲੋਂ ਕਰੀਬ 11 ਫੀਸਦੀ ਘੱਟ ਹੈ। ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਪਰ ਇਸ ਤੋਂ ਬਾਅਦ ਵੀ ਇਹ ਬਹੁਮਤ ਦੇ ਨਿਸ਼ਾਨ ਤੋਂ ਪਿੱਛੇ ਰਹਿ ਗਈ ਹੈ। 'ਆਪ' ਨੂੰ 38 ਸੀਟਾਂ ਮਿਲੀਆਂ ਹਨ ਅਤੇ ਜਲੰਧਰ 'ਚ ਸਰਕਾਰ ਬਣਾਉਣ ਲਈ ਘੱਟੋ-ਘੱਟ 43 ਸੀਟਾਂ ਦੀ ਲੋੜ ਹੈ। ਕਈ ਵੱਡੇ ਚਿਹਰਿਆਂ ਅਤੇ ਚੋਣਾਂ ਵਿੱਚ ਉਨ੍ਹਾਂ ਦੀਆਂ ਗਲਤੀਆਂ ਕਾਰਨ 'ਆਪ' ਨੂੰ ਹੁਣ ਸਰਕਾਰ ਬਣਾਉਣ ਲਈ ਦੂਜੀਆਂ ਪਾਰਟੀਆਂ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ।