• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AAP ਨੇ ਪੰਜਾਬ 'ਚ ਆਪਣੀ ਤੀਜੀ ਸੂਚੀ ਕੀਤੀ ਜਾਰੀ, ਜਲੰਧਰ ਤੋਂ ਪਵਨ ਕੁਮਾਰ ਟੀਨੂੰ ਨੂੰ ਐਲਾਨਿਆ ਉਮੀਦਵਾਰ

AAP ने जारी की तीसरी लिस्ट,
4/16/2024 11:57:16 AM Raj     AAP , Pawan Kumar Tinu, Election, Loksabha Election    AAP ਨੇ ਪੰਜਾਬ 'ਚ ਆਪਣੀ ਤੀਜੀ ਸੂਚੀ ਕੀਤੀ ਜਾਰੀ, ਜਲੰਧਰ ਤੋਂ ਪਵਨ ਕੁਮਾਰ ਟੀਨੂੰ ਨੂੰ ਐਲਾਨਿਆ ਉਮੀਦਵਾਰ  AAP ने जारी की तीसरी लिस्ट,

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਨੇ ਜਲੰਧਰ ਸੀਟ ਤੋਂ ਪਵਨ ਕੁਮਾਰ ਟੀਨੂੰ ਨੂੰ ਟਿਕਟ ਦਿੱਤੀ ਹੈ। ਪੱਪੀ ਪਰਾਸ਼ਰ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਹੈ। ਫ਼ਿਰੋਜ਼ਪੁਰ ਸੀਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਅਤੇ ਗੁਰਦਾਸਪੁਰ ਸੀਟ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਟੀਨੂੰ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

ਜਾਣੋ ਕੌਣ ਹੈ ਪਵਨ ਕੁਮਾਰ ਟੀਨੂੰ

ਪਵਨ ਕੁਮਾਰ ਟੀਨੂੰ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਬਹੁਜਨ ਸਮਾਜ ਪਾਰਟੀ ਨਾਲ ਕੀਤੀ ਸੀ। ਉਨ੍ਹਾਂ ਨੇ ਬਸਪਾ ਦੀ ਤਰਫੋਂ 1997 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ। ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਦੀ ਫਿਲੌਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ, ਜਿਸ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਅਕਾਲੀ ਦਲ ਵਿੱਚ ਸ਼ਾਮਲ ਹੋਏ, ਆਦਮਪੁਰ ਤੋਂ ਟਿਕਟ ਮਿਲੀ

ਬਸਪਾ ਛੱਡ ਕੇ ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ 2012 ਵਿੱਚ ਟਿਕਟ ਦਿੱਤੀ ਸੀ, ਜਿਸ ਵਿੱਚ ਉਹ ਪਹਿਲੀ ਵਾਰ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ ਸਨ।

2014 ਵਿੱਚ ਲੋਕ ਸਭਾ ਚੋਣਾਂ ਲੜੀਆਂ

ਦੱਸ ਦਈਏ ਕਿ ਪਵਨ ਕੁਮਾਰ ਟੀਨੂੰ ਦੀ ਜਲੰਧਰ ਦੇ ਆਦਮਪੁਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਚੰਗੀ ਪਕੜ ਹੈ। ਪਵਨ ਕੁਮਾਰ ਟੀਨੂੰ 2012 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਟੀਨੂੰ ਨੇ 2014 ਦੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਸਨ ਪਰ ਉਹ 70,981 ਵੋਟਾਂ ਨਾਲ ਹਾਰ ਗਏ। ਟੀਨੂੰ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਦੂਜੀ ਵਾਰ ਵਿਧਾਇਕ ਚੁਣੇ ਗਏ ਸਨ।

2022 ਦੀਆਂ ਚੋਣਾਂ ਵਿੱਚ ਕੋਟਲੀ ਤੋਂ ਹਾਰ

ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਪਵਨ ਕੁਮਾਰ ਟੀਨੂੰ ਨੂੰ ਸਾਲ 2022 ਵਿੱਚ ਆਦਮਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੋਟਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਚੋਣ ਵਿਚ ਉਹ 34,779 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ।

ਪੱਪੀ ਪਰਾਸ਼ਰ 2022 'ਚ 'ਆਪ' 'ਚ ਸ਼ਾਮਲ ਹੋਏ, ਚੋਣਾਂ ਜਿੱਤ ਕੇ ਵਿਧਾਨ ਸਭਾ ਪਹੁੰਚੇ

ਪਰਾਸ਼ਰ ਦਾ ਜਨਮ 28 ਨਵੰਬਰ 1964 ਨੂੰ ਹੋਇਆ ਸੀ। ਸਾਰਾ ਪਰਿਵਾਰ ਕਾਂਗਰਸੀ ਰਿਹਾ ਹੈ। ਪਰਾਸ਼ਰ ਦੋ ਵਾਰ ਯੂਥ ਕਾਂਗਰਸ ਦੇ ਸੂਬਾ ਸਕੱਤਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਵਿੱਚ ਹਲਕਾ ਦੱਖਣੀ ਤੋਂ ਕਾਂਗਰਸੀ ਉਮੀਦਵਾਰ ਸਨ ਜੋ ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਤੋਂ ਹਾਰ ਗਏ ਸਨ। ਪਰਾਸ਼ਰ 2022 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। 'ਆਪ' ਨੇ ਪੱਪੀ ਨੂੰ ਹਲਕਾ ਕੇਂਦਰੀ ਤੋਂ ਟਿਕਟ ਦੇ ਕੇ ਉਮੀਦਵਾਰ ਐਲਾਨ ਦਿੱਤਾ। ਪਰਾਸ਼ਰ ਹਲਕਾ ਕੇਂਦਰੀ ਤੋਂ 4804 ਵੋਟਾਂ ਨਾਲ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ।


 

'AAP','Pawan Kumar Tinu','Election','Loksabha Election'

Please Comment Here

Similar Post You May Like

  •  AAP में शामिल हुए SAD के यूथ लीडर

    AAP में शामिल हुए SAD के यूथ लीडर अमृतसर में अकाली दल को झटका

  • AAP ने पंजाब में ब्लॉक इंचार्जों को किया नियुक्त,

    AAP ने पंजाब में ब्लॉक इंचार्जों को किया नियुक्त, लिस्ट की जारी

  • मनरेगा के मजदूरों को 3 महीने से नहीं मिला भुगतान

    मनरेगा के मजदूरों को 3 महीने से नहीं मिला भुगतान पवन कुमार टीनू के साथ पहुंचे DC ऑफिस

  • चंडीगढ़ मेयर चुनाव स्थगित होने पर हाईकोर्ट पहुंची AAP,

    चंडीगढ़ मेयर चुनाव स्थगित होने पर हाईकोर्ट पहुंची AAP, दायर की याचिका

  • पंजाब में अकेले चुनाव लड़ेगी AAP,

    पंजाब में अकेले चुनाव लड़ेगी AAP, 13 उम्मीदवारों के लिए 40 नाम शॉर्टलिस्ट

  • AAP ने लोकसभा चुनावों से पहले पंजाब में इन पदधिकारियों को सौंपी जिम्मेदारी,

    AAP ने लोकसभा चुनावों से पहले पंजाब में इन पदधिकारियों को सौंपी जिम्मेदारी, देखें लिस्ट

  • चंडीगढ़ मेयर के लिए AAP उम्मीदवार कुलदीप कुमार का नाम घोषित,

    चंडीगढ़ मेयर के लिए AAP उम्मीदवार कुलदीप कुमार का नाम घोषित, सुप्रीम कोर्ट ने किया ऐलान

  • दिल्ली में AAP 4 और कांग्रेस 3 सीटों पर लड़ेगी चुनाव,

    दिल्ली में AAP 4 और कांग्रेस 3 सीटों पर लड़ेगी चुनाव, पंजाब में राहें अलग-अलग

Recent Post

  • Indian Railway ਦਾ ਯਾਤਰੀਆਂ ਨੂੰ ਤੋਹਫਾ! 20 ਫੀਸਦੀ ਮਿਲੇਗਾ Discount...

  • ਦਿੱਲੀ 'ਚ ਭਾਰੀ ਮੀਂਹ ਕਾਰਨ ਘਰ ਦੀ ਡਿੱਗੀ ਕੰਧ, 2 ਮਾਸੂਮ ਬੱਚੀਆਂ ਸਮੇਤ 7 ਲੋਕਾਂ ਦੀ ਮੌਤ...

  • ਗਰਮ ਕੜਾਹੀ 'ਚ ਬਿਨ੍ਹਾਂ ਕੱਟੇ ਰਿਫਾਇੰਡ ਦੇ ਪੈਕੇਟ ਖੋਲ੍ਹਣ ਵਾਲਾ ਹੁਣ ਮੰਗ ਰਿਹਾ ਮਾਫੀਆਂ, ਸਿਹਤ ਵਿਭਾਗ ਨੇ ਕੀਤੀ ਰੇਡ...

  • ਅੰਮ੍ਰਿਤਸਰ 'ਚ ਮੈਡੀਕਲ ਸਟੋਰ ਮਾਲਕ ਦਾ ਗੋ*ਲੀ/ਆਂ ਮਾਰ ਕੇ ਕ.ਤ.ਲ , ਸਾਲ ਪਹਿਲਾਂ ਮਿਲੀਆਂ ਸਨ ਧਮਕੀਆਂ...

  • ਕਾਂਗਰਸੀ ਵਿਧਾਇਕ ਦਾ PSO ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਇਸ ਮਾਮਲੇ 'ਚ ਸੀ WANTED...

  • ਕੈਨੇਡਾ 'ਚ 23 ਸਾਲਾ ਨੌਜਵਾਨ ਦੀ ਰਹੱਸਮਈ ਹਾਲਾਤਾਂ 'ਚ ਮੌ/ਤ, 5 ਮਹੀਨਿਆਂ ਤੋਂ ਸੀ ਲਾਪਤਾ...

  • ਜਲੰਧਰ ਦੇ ਜੁਆਇੰਟ CP ਸਮੇਤ ਪੰਜਾਬ ਦੇ 9 PPS ਅਧਿਕਾਰੀਆਂ ਦਾ ਪ੍ਰੋਮੋਸ਼ਨ, ਯੂਪੀਐਸਸੀ ਦਾ ਐਲਾਨ...

  • ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲੇ 'ਚ ਕੋਰਟ ਦਾ ਫੈਸਲਾ, ਮਿਲ ਗਈ ਜ਼ਮਾਨਤ! ...

  • ਜਲੰਧਰ ਦਾ ਸ਼੍ਰੀਮਨ ਸੁਪਰ ਸਪੈਸ਼ਲਟੀ ਹਸਪਤਾਲ Fortis Healthcare Network 'ਚ ਸ਼ਾਮਲ ...

  • ਰੱਖੜੀ ਤੇ ਸੁਤੰਤਰਤਾ ਦਿਵਸ 'ਤੇ HIGH ALERT 'ਤੇ ਜਲੰਧਰ ਪੁਲਸ, ਰੇਲਵੇ ਸਟੇਸ਼ਨ ਤੇ ਬੱਸ ਅੱਡੇ 'ਤੇ ਸਰਚ ਆਪ੍ਰੇਸ਼ਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY