ਖ਼ਬਰਿਸਤਾਨ ਨੈੱਟਵਰਕ: ਦੇਸ਼ ਭਰ 'ਚ ਮਾਨਸੂਨ ਦਾ ਦੌਰ ਜਾਰੀ ਹੈ। ਉੱਥੇ ਹੀ ਦਿੱਲੀ 'ਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਕਾਰਨ ਜੈਤਪੁਰ ਇਲਾਕੇ 'ਚ ਇੱਕ ਘਰ ਦੀ ਕੰਧ ਡਿੱਗ ਗਈ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 3 ਪੁਰਸ਼, 2 ਔਰਤਾਂ ਅਤੇ 2 ਲੜਕੀਆਂ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇੱਕ ਹੋਰ ਜ਼ਖਮੀ ਹਸੀਬੁਲ ਦਾ ਸਫਦਰਜੰਗ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਵਿੱਚ 2 ਲੜਕੀਆਂ ਵੀ ਸ਼ਾਮਲ
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਸ਼ਬੀਬੁਲ (30 ਸਾਲ), ਰਬੀਬੁਲ (30 ਸਾਲ), ਮੁੱਟੂ ਅਲੀ (45 ਸਾਲ), ਰੁਬੀਨਾ (25 ਸਾਲ), ਡੌਲੀ (25 ਸਾਲ), ਰੁਖਸਾਨਾ (6 ਸਾਲ) ਅਤੇ 7 ਸਾਲ ਦੀ ਹਸੀਨਾ ਵਜੋਂ ਹੋਈ ਹੈ। ਇਹ ਹਾਦਸਾ ਭਾਰੀ ਮੀਂਹ ਕਾਰਨ ਹੋਇਆ। ਕਿਉਂਕਿ ਕੰਧ 'ਤੇ ਦਬਾਅ ਵਧ ਗਿਆ ਅਤੇ ਇਹ ਡਿੱਗ ਗਈ।
ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ
ਘਰ ਦੀ ਕੰਧ ਡਿੱਗਣ ਤੋਂ ਬਾਅਦ, ਆਸ-ਪਾਸ ਦੇ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਹਾਦਸੇ ਵਾਲੀ ਥਾਂ ਤੋਂ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਕਰ ਰਹੇ ਹਨ।