ਟਰੈਵਲ ਏਜੰਟ ਵਿਨੈ ਹਰੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਵਿਨੈ ਹਰੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਕਾਰਨ ਫਾਈਟ ਅਗੇਂਸਟ ਕੁਰੱਪਸ਼ਨ ਸੁਸਾਇਟੀ ਵਿਨੈ ਹਰੀ ਦੀ ਇਸ ਵਿਵਾਦਿਤ ਪੋਸਟ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੀ ਹੈ।
ਵਾਲਮੀਕਿ ਸਮਾਜ ਨੂੰ ਪੁੱਜੀ ਡੂੰਘੀ ਠੇਸ
ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਮਨੀਸ਼ ਗਿੱਲ ਨੇ ਦੱਸਿਆ ਕਿ ਵਿਨੈ ਹਰੀ ਨੇ ਸੋਸ਼ਲ ਮੀਡੀਆ 'ਤੇ ਇੱਕ ਵਿਵਾਦਤ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਵਾਲਮੀਕਿ ਮਹਾਰਾਜ ਜੀ ਦੀ ਫੋਟੋ ਐਡਿਟ ਕੀਤੀ, ਜਿਸ ਵਿਚ ਸ਼੍ਰੀ ਰਾਮ ਜੀ ਦੀ ਫੋਟੋ ਦੇ ਹੇਠਾਂ ਵਾਲਮੀਕਿ ਜੀ ਦੀ ਫੋਟੋ ਦਰਸਾਈ ਗਈ ਹੈ। ਸੋਸ਼ਲ ਮੀਡੀਆ 'ਤੇ ਵਿਨੈ ਹਰੀ ਦੀ ਇਸ ਪੋਸਟ ਤੋਂ ਵਾਲਮੀਕਿ ਸਮਾਜ ਨੂੰ ਡੂੰਘੀ ਠੇਸ ਪਹੁੰਚੀ ਹੈ।
ਸੜਕਾਂ 'ਤੇ ਉਤਰੇਗਾ ਵਾਲਮੀਕਿ ਸਮਾਜ
ਇਸ ਦੌਰਾਨ ਉਨ੍ਹਾਂ ਵਿਨੈ ਹਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਵਿਨੈ ਹਰੀ ਖ਼ਿਲਾਫ਼ ਪੁਲਸ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਵਿਨੈ ਕੁਮਾਰ ਹਰੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਉਕਤ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਜਾਵੇ, ਨਹੀਂ ਤਾਂ ਉਹ ਇਸ ਦੇ ਖਿਲਾਫ ਸੜਕਾਂ 'ਤੇ ਉਤਰਨਗੇ।
IP ਐਡਰੈੱਸ ਦੀ ਜਾਂਚ ਕੀਤੀ ਜਾਵੇਗੀ
ਇਸ ਸਬੰਧੀ ਡੀਸੀਪੀ ਅੰਕੁਰ ਗੁਪਤਾ ਨੇ ਏ.ਸੀ.ਪੀ ਸੈਂਟਰਲ ਨੂੰ ਸ਼ਿਕਾਇਤ ਮਾਰਕ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸਾਈਬਰ ਸੈੱਲ ਵੱਲੋਂ ਖਾਤੇ ਦੀ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਆਈਪੀ ਐਡਰੈੱਸ ਦਾ ਪਤਾ ਲਗਾਇਆ ਜਾਵੇਗਾ ਕਿ ਇਹ ਕਿਸ ਦਾ ਖਾਤਾ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।