ਪੰਜਾਬ 'ਚ ਹੁਣ ਜੇਕਰ ਕੋਈ ਵਿਅਕਤੀ ਰੇਲਵੇ ਸਟੇਸ਼ਨ, ਟਰੇਨ ਅਤੇ ਟ੍ਰੈਕ ਦੇ ਅੰਦਰ ਸਟੰਟ ਕਰਦੇ ਹੋਏ ਕਿਸੇ ਨੇ ਵੀ ਰੀਲ ਬਣਾਈ ਤਾਂ ਰੇਲਵੇ ਪੁਲਸ ਫੋਰਸ ਉਸ 'ਤੇ ਐਕਸ਼ਨ ਲਵੇਗੀ ਤੇ ਸਖਤ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਉਸ ਤੋਂ ਜੁਰਮਾਨਾ ਵੀ ਵਸੂਲਿਆ ਜਾਵੇਗਾ ਅਤੇ ਉਸ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਇਹ ਸਖ਼ਤ ਹਦਾਇਤਾਂ ਪੰਜਾਬ 'ਚ ਰੇਲਵੇ ਪੁਲਿਸ ਬਲ ਵੱਲੋਂ ਲੋਕਾਂ ਦੇ ਹਿੱਤਾਂ ਲਈ ਜਾਰੀ ਕੀਤੀਆਂ ਗਈਆਂ ਹਨ।
ਹੁਣ ਚੇਤਾਵਨੀ ਨਹੀਂ, ਹੋਵੇਗੀ ਕਾਰਵਾਈ
ਆਰਪੀਐਫ ਕਮਾਂਡੈਂਟ ਅਰੁਣ ਤ੍ਰਿਪਾਠੀ ਜੇਕਰ ਕੋਈ ਰੇਲਵੇ ਸਟੇਸ਼ਨ 'ਤੇ ਜਨਤਕ ਥਾਵਾਂ 'ਤੇ ਖਤਰਨਾਕ ਸਟੰਟ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਸਾਡਾ ਫਰਜ਼ ਲੋਕਾਂ ਦੀ ਸੁਰੱਖਿਆ ਕਰਨਾ ਹੈ, ਜੇਕਰ ਸਟੇਸ਼ਨ ਦੇ ਅੰਦਰ, ਰੇਲਗੱਡੀ ਦੇ ਅੰਦਰ ਜਾਂ ਟ੍ਰੈਕ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੀਲ ਬਣਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਅਜਿਹੇ ਲੋਕਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਂਦਾ ਸੀ ਪਰ ਹੁਣ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਟੇਸ਼ਨ 'ਤੇ ਰੀਲ ਬਣਾਉਣਾ ਹੈ ਅਪਰਾਧ
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟੇਸ਼ਨ 'ਤੇ ਰੀਲਾਂ ਬਣਾਉਣ ਨਾ ਸਿਰਫ ਕਾਨੂੰਨ ਦੀ ਉਲੰਘਣਾ ਹੈ ਸਗੋਂ ਹੋਰ ਯਾਤਰੀਆਂ ਦੀ ਸੁਰੱਖਿਆ ਲਈ ਵੀ ਗੰਭੀਰ ਖਤਰਾ ਹੈ। ਰੇਲਵੇ ਟ੍ਰੈਕ ਦੇ ਨਾਲ ਰਹਿਣ ਵਾਲੇ ਲੋਕਾਂ ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਇਹਨਾਂ ਜਨਤਕ ਥਾਵਾਂ 'ਤੇ ਲਾਇਕਸ ਤੇ ਫੋਲੋਅਰਸ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੀਦਾ ਹੈ।