ਪੰਜਾਬ ਸਰਕਾਰ ਦੇ ਕਾਰਜਕਾਲ ਦੇ ਅੱਜ 16 ਮਾਰਚ ਨੂੰ 2 ਸਾਲ ਪੂਰੇ ਹੋਣ ਉਤੇ ਸੀ ਐਮ ਮਾਨ ਖਟਕੜ ਕਲਾਂ ਪੁੱਜੇ। ਇਸ ਮੌਕੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਨੂੰ ਸਲਾਮ ਕੀਤਾ।
ਜਿਸ ਦੇਸ਼ ਦਾ ਰਾਜਾ ਵਪਾਰੀ, ਉਸ ਦੇਸ਼ ਦੀ ਜਨਤਾ ਭਿਖਾਰੀ
ਇਸ ਮੌਕੇ ਮਾਨ ਨੇ ਕਿਹਾ ਕਿ ਜਿਸ ਰਾਜ ਦੇ ਮੁੱਖ ਮੰਤਰੀ ਕੋਲ ਆਪਣੀਆਂ ਬੱਸਾਂ ਹੋਣ ਤਾਂ ਉਹ ਕਿਉਂ ਚਾਹੇਗਾ ਕਿ ਸਰਕਾਰੀ ਬੱਸਾਂ ਦੀ ਆਮਦਨ ਹੋਵੇ।
ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਾਂਗੇ
ਸੀ ਐਮ ਮਾਨ ਨੇ ਕਿਹਾ ਕਿ ਜਦੋਂ ਬੱਚਿਆਂ ਨੂੰ ਸਸਤੀ ਪੜ੍ਹਾਈ ਮਿਲੂਗੀ ਤਾਂ ਉਹ ਆਪਣੀ ਗਰੀਬੀ ਦੂਰ ਕਰ ਸਕਦੇ ਹਨ। ਸਕੂਲ ਆਫ ਐਮੀਨੈਂਸ ਰਾਹੀਂ ਬੱਚਿਆਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਦੋ ਲਕਾਂ ਦੀ ਮਜਬੂਰੀ ਨੂੰ ਮਰਜ਼ੀ ਵਿਚ ਬਦਲਣਾ ਹੈ, ਪਹਿਲਾਂ ਲੋਕਾਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣਾ ਪੈਂਦਾ ਸੀ।
ਮੇਰੇ ਸੁਬਾਅ ਤੋਂ ਕਲਮ ਮੇਰੀ ਇਸ ਤਰ੍ਹਾਂ ਵਾਕਫ ਹੈ ਕਿ ਇਸ਼ਕ ਭੀ ਲਿਖਣਾ ਚਾਹੂੰ ਤੋਂ ਇਨਕਲਾਬ ਲਿਖਾ ਜਾਤਾ ਹੈ।
ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਲਈ ਕੋਈ ਕੰਮ ਕਰਨਾ ਹੋਵੇ ਤਾਂ ਕੇਂਦਰ ਪ੍ਰੇਸ਼ਾਨ ਕਰਦਾ ਹੈ। ਅੱਜ ਆਜ਼ਾਦੀ ਤੇ ਸੰਵਿਧਾਨ ਖਤਰੇ ਵਿਚ ਹੈ। ਚੁਣੀਆਂ ਹੋਈਆਂ ਸੂਬਾ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਈ ਡੀ, ਸੀ ਬੀ ਆਈ ਤੇ ਆਈ ਟੀ ਰਾਹੀਂ ਡਰਾਇਆ ਜਾਂਦਾ ਹੈ।